ਪੂਨਮ ਮਾਨਿਕ ਦੇ ਸਲੀਕੇ ਨਾਲ ਲੋਕਾਂ ਨੂੰ ਮਿਲਣ ਤੇ ਬੋਲਣ ਦੀ ਕਲਾ ਦੀ ਬਦੌਲਤ ਨਵਾਂਸ਼ਹਿਰ ਵਿਧਾਨ ਸਭਾ ਹਲਕੇ ਵਿੱਚ ਤਿੰਨ ਗੁਣਾਂ ਵਧੀਆਂ ਭਾਜਪਾ ਦੀਆਂ ਵੋਟਾਂ

ਗੜਸ਼ੰਕਰ, 12 ਜੂਨ - ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਪੰਜਾਬ ਅੰਦਰ ਭਾਰਤੀ ਜਨਤਾ ਪਾਰਟੀ ਆਪਣੇ ਵੋਟ ਫੀਸਦੀ ਨੂੰ ਵਧਾਉਣ ਵਿੱਚ ਕਈ ਵਿਧਾਨ ਸਭਾ ਹਲਕਿਆਂ ਵਿੱਚ ਕਾਮਯਾਬ ਰਹੀ, ਜਿਨਾਂ ਵਿਧਾਨ ਸਭਾ ਹਲਕਿਆਂ ਵਿੱਚ ਵੋਟ ਪਿਛਲੀਆਂ ਚੋਣਾਂ ਨਾਲੋਂ ਵੱਧ ਕੇ ਆਈ ਉਹਨਾਂ ਵਿੱਚ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਵੀ ਪ੍ਰਮੁੱਖ ਤੌਰ ਤੇ ਸਾਹਮਣੇ ਆ ਰਿਹਾ ਹੈ।

ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਦੀਆਂ ਸਾਲ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ 3226 ਵੋਟਾਂ ਪ੍ਰਾਪਤ ਹੋਈਆਂ ਸਨ  ਅਤੇ ਦੋ ਸਾਲ ਉਪਰੰਤ ਲੋਕ ਸਭਾ ਚੋਣਾਂ ਜੋ ਕਿ ਸਾਲ 2024 ਵਿੱਚ ਹੋਈਆਂ ਵਿੱਚ ਭਾਜਪਾ ਨੂੰ ਇੱਥੋਂ 9708 ਵੋਟਾਂ ਪ੍ਰਾਪਤ ਹੋਈਆਂ।  ਪਾਰਟੀ ਦੀਆਂ ਤਿੰਨ ਗੁਣਾ ਵਧੀਆਂ ਹੋਈਆਂ ਵੋਟਾਂ ਸਬੰਧੀ ਜਦ ਹਲਕਾ ਇੰਚਾਰਜ ਪੂਨਮ ਮਾਨੀਕ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ  ਉਹਨਾਂ ਨੇ ਵਿਧਾਨ ਸਭਾ ਚੋਣਾਂ ਵਿੱਚ  ਚੋਣ ਲੜਨ ਉਪਰੰਤ ਇੱਕ ਦਿਨ ਵੀ ਅਜਿਹਾ ਨਹੀਂ  ਜਾਣ ਦਿੱਤਾ ਜਿਸ ਦਿਨ ਉਹ ਕਿਸੇ ਨਾ ਕਿਸੇ ਪਿੰਡ ਵਿੱਚ  ਸੰਪਰਕ ਨਾ ਕੀਤਾ ਹੋਵੇ।
ਉਹਨਾਂ ਦਾਅਵਾ ਕੀਤਾ ਕਿ ਜੇਕਰ ਤੁਹਾਨੂੰ ਬੋਲਣ ਦਾ ਸਲੀਕਾ ਹੋਵੇ ਅਤੇ ਲੋਕਾਂ ਨੂੰ ਮਿਲਵਰਤਨ ਦੀ ਤੁਹਾਨੂੰ ਜਾਂਚ ਹੋਵੇ ਤਾਂ ਪਾਰਟੀ ਦਾ ਵੋਟ ਬੈਂਕ ਜਰੂਰ ਵੱਧਦੇ ਵੱਲ ਨੂੰ ਜਾਂਦਾ ਹੈ।
ਉਹਨਾਂ ਨੇ ਦੱਸਿਆ ਕਿ ਵਿਧਾਨ ਸਭਾ ਚੋਣਾਂ ਉਪਰੰਤ ਉਨਾਂ ਨੇ ਕੇਂਦਰ ਸਰਕਾਰ ਵੱਲੋਂ ਆਉਣ ਵਾਲੀ ਹਰ ਛੋਟੀ ਤੋਂ ਛੋਟੀ ਸਕੀਮ ਦਾ ਪਿੰਡਾਂ ਵਿੱਚ ਜਾ ਕੇ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਣਕਾਰੀ ਦਿੱਤੀ ਅਤੇ ਲੋਕ ਇਸ  ਕਾਰਨ ਭਾਜਪਾ ਵੱਲ ਨੂੰ ਆਪਣਾ ਝੁਕਾ ਰੱਖਣ ਲੱਗ ਪਏ।  ਦਾਅਵਾ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਭਾਜਪਾ ਦਾ ਵੋਟ ਬੈਂਕ ਹੋਰ ਵੱਧਦੇ ਵੱਲ ਨੂੰ ਜਾਵੇਗਾ ਅਤੇ ਪਾਰਟੀ ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਨਵਾਂ ਸ਼ਹਿਰ ਵਿਧਾਨ ਸਭਾ ਹਲਕੇ ਤੋਂ ਸ਼ਾਨਦਾਰ ਦਰਜ ਕਰੇਗੀ।