ਬਾਰਾਂਦਰੀ ਵਿਖੇ ਲਾਇਆ ਦਵਾਈਆਂ ਦਾ ਮੁਫਤ ਕੈਂਪ, 100 ਤੋਂ ਵੱਧ ਨੇ ਲਿਆ ਲਾਹਾ

ਪਟਿਆਲਾ, 11 ਜੂਨ - ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਲਈ ਉਮੰਗ ਵੈੱਲਫੇਅਰ ਫਾਊਂਡੇਸ਼ਨ ਅਤੇ ਰਾਜਪੁਰਾ ਕਾਲੋਨੀ ਮਾਰਕੀਟ ਵੈਲਫ਼ੇਅਰ ਐਸੋਸੀਏਸ਼ਨ ਨੇ ਰਲ ਕੇ ਵੱਖ ਵੱਖ ਪ੍ਰੋਗਰਾਮ ਉਲੀਕ ਰਹੀ ਹੈ, ਇਸੇ ਤਹਿਤ ਇਥੇ ਬਾਰਾਂਦਰੀ ਵਿਖੇ ਆਯੁਰਵੈਦਿਕ ਹਸਪਤਾਲ ਦੇ ਸਹਿਯੋਗ ਨਾਲ ਅਸ਼ਵਗੰਧਾ ਅਤੇ ਗਿਲੋਏ ਸਪਲੀਮੈਂਟ ਦੀਆਂ ਡੱਬੀਆਂ ਮੁਫਤ ਵੰਡੀਆਂ ਗਈਆਂ।

ਇਸ ਕੈਂਪ ਵਿੱਚ 100 ਤੋਂ ਵੱਧ ਲੋਕਾਂ ਨੇ ਮੁਫਤ ਦਵਾਈ ਲੈਣ ਉਪਰੰਤ ਸੰਸਥਾਵਾਂ ਦਾ ਧੰਨਵਾਦ ਕੀਤਾ। ਉਨਾਂ ਲੋਕਾਂ ਨਾਲ ਵਾਅਦਾ ਕੀਤਾ ਕਿ ਇਸੇ ਤਰ੍ਹਾਂ ਦੇ ਕੈਂਪ ਅੱਗੋਂ ਵੀ ਬਾਰਾਦਰੀ ਪਾਰਕ ਅਤੇ ਹੋਰਨਾਂ ਪਾਰਕਾਂ ਵਿੱਚ ਲਗਾਏ ਜਾਣਗੇ ਤਾਂ ਜੋ ਲੋਕਾਂ ਦੀ ਸਿਹਤ ਵਿੱਚ ਇਨਾਂ ਇਮਿਊਨਿਟੀ ਬੂਸਟਰ ਦਵਾਈਆਂ ਨਾਲ ਸੁਧਾਰ ਹੋ ਸਕੇ। ਇਸ ਮੌਕੇ ਉਮੰਗ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ, ਕੈਸ਼ੀਅਰ ਯੋਗੇਸ਼ ਪਾਠਕ, ਪਰਮਜੀਤ ਸਿੰਘ, ਕੋਆਰਡੀਨੇਟਰ ਗਗਨਪ੍ਰੀਤ ਡਾ. ਗਗਨਪ੍ਰੀਤ ਕੌਰ, ਦਮਨਪ੍ਰੀਤ ਕੌਰ, ਅਮਿਤ ਤਿਵਾੜੀ, ਵੈਭਵ ਮਿੱਤਲ, ਨਿਕਿਤਾ, ਰਾਜਪੁਰਾ ਕਲੋਨੀ ਮਾਰਕੀਟ ਵੈਲਫ਼ੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਉਮੰਗ ਸੰਸਥਾ ਦੇ ਜਨਰਲ ਸੈਕਟਰੀ ਰਾਜਿੰਦਰ ਸਿੰਘ ਸੂਦਨ, ਸੈਕਟਰੀ ਰਾਜਿੰਦਰ ਕੁਮਾਰ ਖੰਨਾ ਤੇ ਨਵਰੂਪ ਸਿੰਘ ਵੀ ਮੌਜੂਦ ਸਨ। 
 ਇਸ ਮੌਕੇ ਉਮੰਗ ਸੰਸਥਾ ਦੇ ਪ੍ਰਧਾਨ ਅਰਵਿੰਦਰ ਸਿੰਘ ਅਤੇ ਜਨਰਲ ਸਕੱਤਰ ਰਜਿੰਦਰ ਸਿੰਘ ਸੂਦਨ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਦੀ ਸਿਹਤ ਪ੍ਰਤੀ ਚੱਲ ਰਹੀਆਂ ਕਈ ਸੁਵਿਧਾਵਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਹਰ ਨਾਗਰਿਕ ਨੂੰ ਮੂਹਰੇ ਆਉਣਾ ਚਾਹੀਦਾ ਹੈ।