ਕੌਮਾਂਤਰੀ ਪੱਧਰ ਦਾ ਹੋ ਨਿਬੜਿਆ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 301ਵਾਂ ਜਨਮ ਦਿਨ ਸਮਾਗਮ
ਸਰੀ (ਕੈਨੇਡਾ ), 11 ਜੂਨ - ਪਿਛਲੇ ਦਿਨੀਂ ਕੈਨੇਡੀਅਨ ਰਾਮਗੜੀਆ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ (ਸਰੀ) ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ, ਨਿਧੜਕ ਯੋਧੇ, ਦਿੱਲੀ ਦੇ ਤਖਤ ਦੀ ਸਿਲ ਪੁੱਟਕੇ ਸ੍ਰੀ ਅੰਮ੍ਰਿਤਸਰ ਸਾਹਿਬ ਲਿਆਉਣ ਵਾਲੇ, ਰਾਮਗੜੀਆ ਮਿਸਲ ਦੇ ਬਾਨੀ ਤੇ ਸਿੱਖ ਰਾਜ ਦੇ ਉਸਰਈਏ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ 301ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ ਤੇ ਇਹ ਸਮਾਗਮ ਕੈਨੇਡਾ ਦੀ ਧਰਤੀ 'ਤੇ ਰਾਮਗੜ੍ਹੀਆ ਵਿਰਸਾ ਸੰਭਾਲ ਕੜੀ ਦਾ ਪਹਿਲਾ ਕੌਮਾਂਤਰੀ ਸਮਾਗਮ ਹੋ ਨਿਬੜਿਆ।
ਸਰੀ (ਕੈਨੇਡਾ ), 11 ਜੂਨ - ਪਿਛਲੇ ਦਿਨੀਂ ਕੈਨੇਡੀਅਨ ਰਾਮਗੜੀਆ ਸੁਸਾਇਟੀ ਵਲੋਂ ਗੁਰਦੁਆਰਾ ਸਾਹਿਬ ਬਰੁੱਕਸਾਈਡ (ਸਰੀ) ਵਿਖੇ ਸਿੱਖ ਕੌਮ ਦੇ ਮਹਾਨ ਜਰਨੈਲ, ਨਿਧੜਕ ਯੋਧੇ, ਦਿੱਲੀ ਦੇ ਤਖਤ ਦੀ ਸਿਲ ਪੁੱਟਕੇ ਸ੍ਰੀ ਅੰਮ੍ਰਿਤਸਰ ਸਾਹਿਬ ਲਿਆਉਣ ਵਾਲੇ, ਰਾਮਗੜੀਆ ਮਿਸਲ ਦੇ ਬਾਨੀ ਤੇ ਸਿੱਖ ਰਾਜ ਦੇ ਉਸਰਈਏ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦਾ 301ਵਾਂ ਜਨਮ ਦਿਨ ਧੂਮਧਾਮ ਨਾਲ ਮਨਾਇਆ ਗਿਆ ਤੇ ਇਹ ਸਮਾਗਮ ਕੈਨੇਡਾ ਦੀ ਧਰਤੀ 'ਤੇ ਰਾਮਗੜ੍ਹੀਆ ਵਿਰਸਾ ਸੰਭਾਲ ਕੜੀ ਦਾ ਪਹਿਲਾ ਕੌਮਾਂਤਰੀ ਸਮਾਗਮ ਹੋ ਨਿਬੜਿਆ।
ਇਸ ਪਵਿੱਤਰ ਦਿਹਾੜੇ ਮੌਕੇ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਦੀਵਾਨ ਸਜਾਏ ਗਏ ਜਿਸ ਦੌਰਾਨ ਢਾਡੀ ਜਥਿਆਂ ਨੇ ਸੰਗਤਾਂ ਨੂੰ ਮਹਾਨ ਸਿੱਖ ਇਤਿਹਾਸ ਨਾਲ ਜੋੜਿਆ। ਗੁਰੂ ਕੇ ਲੰਗਰ ਅਤੁਟ ਵਰਤਾਏ ਗਏ। ਸ਼ਾਮ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਬੰਬੇ ਬੈਂਕੁਇਟ ਹਾਲ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ ਜਿਸ ਵਿਚ ਵੱਡੀ ਗਿਣਤੀ 'ਚ ਵਸੀ ਸਿੱਖ ਕਮਿਉਨਿਟੀ ਵਲੋਂ ਸਿੱਖ ਕਦਰਾਂ ਕੀਮਤਾਂ ਨੂੰ ਪ੍ਰਚਾਰਨ, ਪ੍ਰਸਾਰਨ ਅਤੇ ਮਹਿਫੂਜ਼ ਰੱਖਣ ਲਈ ਵਧਾਈ ਵੀ ਦਿੱਤੀ। ਸੰਗੀਤਕਾਰ ਦੀਦਾਰ ਸਿੰਘ ਨਾਮਧਾਰੀ ਤੇ ਪਵਿੱਤਰ ਸਿੰਘ ਮਠਾੜੂ ਨੇ ਤਬਲੇ ਅਤੇ ਤਾਰ-ਸ਼ਹਿਨਾਈ ਨਾਲ ਭਾਰਤੀ ਰਾਗਾਂ ਦਾ ਪ੍ਰਦਰਸ਼ਨ ਕੀਤਾ। ਲੋਕ ਸਾਜ਼ ਸਾਰੰਗੀ ਮਾਸਟਰ ਚਮਕੌਰ ਸਿੰਘ ਸੇਖੋਂ ਅਤੇ ਢੱਡ ਉੱਤੇ ਨਵਦੀਪ ਸਿੰਘ ਨੇ ਸਮਾਗਮ ਵਿਚ ਹਾਜ਼ਰ ਮਹਿਮਾਨਾਂ ਨੂੰ ਮੰਤਰ ਮੁਗਧ ਕੀਤਾ।
ਇੰਗਲੈਂਡ ਤੋਂ ਆਏ ਆਪਣਾ ਸੰਗੀਤ ਦੇ ਉੱਘੇ ਕਲਾਕਾਰ ਕੁਲਵੰਤ ਸਿੰਘ ਭੰਮਰਾ ਨੇ ਵੀ ਸਟੇਜ ਤੋਂ ਆਪਣੀ ਹਾਜ਼ਰੀ ਲੁਵਾਈ। ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦੇ 301ਵੇਂ ਸਮਾਗਮ ਵਿੱਚ ਇੰਗਲੈਂਡ ਦੀਆਂ ਸਭਾ ਸੁਸਾਇਟੀਆਂ ਵੱਲੋਂ ਪ੍ਰਸ਼ੋਤਮ ਸਿੰਘ ਕੁੰਦੀ, ਜਸਵੰਤ ਕੌਰ ਕੁੰਦੀ, ਦਲਜੀਤ ਸਿੰਘ, ਅਮਰਜੀਤ ਸਿੰਘ ਨੰਦਰਾ, ਰਣਬੀਰ ਸਿੰਘ ਵਿਰਦੀ, ਕਿਰਪਾਲ ਸਿੰਘ ਸੱਗੂ, ਲਖਵਿੰਦਰ ਕੌਰ ਉੱਭੀ, ਨਰਿੰਦਰ ਸਿੰਘ ਉੱਭੀ, ਪਰਵਿੰਦਰ ਕੌਰ ਆਸੀ, ਅਵਤਾਰ ਸਿੰਘ ਆਸੀ, ਦਵਿੰਦਰ ਸਿੰਘ ਰਿਆਤ, ਦਵਿੰਦਰ ਕੌਰ ਰਿਆਤ, ਰਵਿੰਦਰਪਾਲ ਸਿੰਘ ਮਾਹੂੰ, ਦਲਜੀਤ ਸਿੰਘ ਆਸੀ, ਸੁਰਜੀਤ ਕੌਰ ਆਸੀ, ਜੋਗਾ ਸਿੰਘ ਜੂਤਲੇ, ਦਲਜੀਤ ਕੌਰ ਜੂਤਲੇ, ਦਲਜੀਤ ਸਿੰਘ, ਮੰਨਜੀਤ ਕੌਰ, ਰਣਜੀਤ ਕੌਰ ਮਥਾਰੂ, ਸਤਵਿੰਦਰ ਕੌਰ ਚਾਨਾ, ਕੁਲਵੰਤ ਕੌਰ ਨੰਦਰਾ, ਰਜਿੰਦਰ ਸਿੰਘ ਜੱਬਲ, ਗੁਰਨਾਮ ਕੌਰ ਜੱਬਲ, ਹਰਬੰਸ ਸਿੰਘ ਸੀਰਾ, ਰਤਨ ਸਿੰਘ ਵਿਰਦੀ, ਜਸਵੰਤ ਸਿੰਘ, ਬਲਜੀਤ ਸਿੰਘ ਫੁੱਲ, ਅਮਰਜੀਤ ਸਿੰਘ ਸੈਂਭੀ, ਜਗੀਰ ਕੌਰ ਨੰਧਰਾ, ਗੁਰਮੀਤ ਕੌਰ ਗਹੀਰ, ਸੁਰਜੀਤ ਸਿੰਘ ਗਹੀਰ, ਜਸਵੀਰ ਕੌਰ ਨੰਧਰਾ, ਪਰਮਜੀਤ ਕੌਰ, ਪਰਮਜੀਤ ਕੌਰ ਸੈਂਭੀ, ਦਲਜੀਰ ਕੌਰ, ਲਛਮਨ ਸਿੰਘ ਭੰਮਰਾ, ਅਵਤਾਰ ਕੌਰ ਭੰਮਰਾ, ਜਰਨੈਲ ਸਿੰਘ ਸੰਦਲ, ਹਰਸਿਮਰ ਕੌਰ ਸੰਦਲ, ਕੁਲਵੰਤ ਸਿੰਘ ਭੰਮਰਾ, ਅਮਰਜੀਤ ਸਿੰਘ ਨੰਦਰਾ, ਹਰਵਿੰਦਰ ਸਿੰਘ ਨੰਦਰਾ, ਜਤਿੰਦਰ ਸਿੰਘ ਸੀਹਰਾ, ਇੰਡੀਆ ਤੋਂ ਮਾਤਾ ਰਾਮ ਧੀਮਾਨ ਅਤੇ ਲਾਸ ਐਂਜਲਸ (ਕੈਲੇਫੋਰਨੀਆ) ਤੋਂ ਮਨਦੀਪ ਸਿੰਘ ਸੱਗੂ, ਸੁਰਿੰਦਰਜੀਤ ਸਿੰਘ ਸੈਂਭੀ, ਰਜਿੰਦਰ ਸਿੰਘ ਬੱਸਨ, ਮਲਕੀਅਤ ਸਿੰਘ ਬਿਰਦੀ ਅਤੇ ਕੁਲਦੀਪ ਸਿੰਘ ਸੈਂਹਬੀ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਇਸੇ ਤਰ੍ਹਾਂ ਇਥੋਂ ਦੀਆਂ ਲੋਕਲ ਸੰਸਥਾਵਾਂ ਨੇ ਵੀ ਭਾਗ ਲਿਆ, ਜਿਨ੍ਹਾਂ ਵਿਚ ਗੁਰਦੁਆਰਾ ਸਾਹਿਬ ਦਸਮੇਸ਼ ਦਰਬਾਰ, ਅਕਾਲੀ ਸਿੰਘ ਸਿੱਖ ਟੈਂਪਲ ਗੁਰਦੁਆਰਾ ਨਾਨਕਸਰ ਰਿਚਮੰਡ, ਫਾਈਵ ਰਿਵਰਜ਼ ਕਮਿਉਨਿਟੀ ਸਰਵਿਸਜ਼ ਸੁਸਾਇਟੀ ਤੇ ਸਰੀ ਡੈਲਟਾ ਇੰਡੋ-ਕਨੇਡੀਅਨ ਸੀਨੀਅਰਜ਼ ਸੁਸਾਇਟੀ ਹਾਜ਼ਰ ਹੋਈਆਂ। ਇੰਗਲੈਂਡ ਅਮਰੀਕਾ ਤੇ ਇੰਡੀਆ ਤੋਂ ਆਏ ਮਹਿਮਾਨਾਂ ਅਤੇ ਬੁਲਾਰਿਆਂ ਦਾ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਵਾਰੋ ਵਾਰੀ ਵਿਸ਼ੇਸ਼ ਮਾਨ-ਸਨਮਾਨ ਕੀਤਾ ਗਿਆ। ਸੁਸਾਇਟੀ ਵਲੋਂ ਐਲਾਨ ਕੀਤਾ ਗਿਆ ਕਿ ਭਾਰਤ ਵਿਚ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ 'ਤੇ ਪੀ.ਐਚ. ਡੀ. ਕਰਨ ਵਾਲੇ ਨੂੰ ਇਕ ਲੱਖ ਅਤੇ ਪਾਕਿਸਤਾਨ ਵਿਚ ਪਾਕਿਸਤਾਨੀ ਕਰੰਸੀ ਦਾ ਤਿੰਨ ਲੱਖ ਰੁਪਇਆ ਇਨਾਮ ਵਜੋਂ ਦਿੱਤਾ ਜਾਵੇਗਾ। ਇਸ ਮੌਕੇ ਕਈ ਸਮਾਜਿਕ ਤੇ ਸਿਆਸੀ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ ਤੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਜਨਮ ਦਿਵਸ ਦੀਆਂ ਸੰਗਤਾਂ ਨੂੰ ਵਧਾਈਆਂ ਦਿੱਤੀਆਂ।
ਇਸ ਮੌਕੇ ਕੈਲਗਰੀ ਤੋਂ ਕੰਸਰਵੇਟਿਵ ਐਮ ਪੀ ਸ. ਜਸਰਾਜ ਸਿੰਘ ਹੱਲਣ, ਐਡਮਿੰਟਨ ਤੋਂ ਐਮ ਪੀ ਟਿਮ ਉਪਲ, ਡੈਲਟਾ ਤੋਂ ਕੰਸਰਵੇਟਿਵ ਉਮੀਦਵਾਰ ਜੱਸੀ ਸਹੋਤਾ ਨੇ ਵੀ ਵਿਸ਼ੇਸ਼ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਮੌਕੇ ਉਘੇ ਸਿੱਖ ਵਿਦਵਾਨ ਸ. ਜੈਤੇਗ ਸਿੰਘ ਅਨੰਤ ਨੇ ਮਹਾਰਾਜਾ ਜੱਸਾ ਸਿੰਘ ਰਾਮਗੜੀਆ ਦੇ ਪ੍ਰੇਰਨਾਦਾਇਕ ਜੀਵਨ, ਸਿੱਖ ਇਤਿਹਾਸ ਵਿਚ ਉਹਨਾਂ ਦੀ ਸ਼ਾਨਾਮੱਤੀ ਭੂਮਿਕਾ ਤੇ ਸਿੱਖ ਰਾਜ ਦੀ ਉਸਾਰੀ ਵਿਚ ਯੋਗਦਾਨ ਬਾਰੇ ਸਰੋਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ। ਭਾਈ ਚਮਕੌਰ ਸਿੰਘ ਸੇਖੋਂ ਤੇ ਨਵਦੀਪ ਸਿੰਘ ਦੇ ਢਾਡੀ ਜਥੇ ਨੇ ਢੱਟ ਸਾਰੰਗੀ ਨਾਲ ਸਿੱਖ ਸੂਰਮਿਆਂ ਦੀ ਵਾਰਾਂ ਗਾਕੇ ਸੰਗਤਾਂ ਨੂੰ ਨਿਹਾਲ ਕੀਤਾ। ਸੁਸਾਇਟੀ ਦੇ ਪ੍ਰਧਾਨ ਸ. ਬਲਬੀਰ ਸਿੰਘ ਚਾਨਾ ਤੇ ਉਨ੍ਹਾਂ ਦੀ ਸਮੁੱਚੀ ਟੀਮ ਦੀਆਂ ਅਣਥਕ ਕੋਸ਼ਿਸ਼ਾਂ ਸਦਕਾ ਸਮਾਗਮ ਸਫ਼ਲਤਾ ਦਾ ਇਤਿਹਾਸ ਸਿਰਜ ਗਿਆ। ਮੰਚ ਸੰਚਾਲਕ ਤੇ ਸੁਸਾਇਟੀ ਦੇ ਮੈਨੇਜਰ ਪਬਲਿਕ ਰਿਲੇਸ਼ਨਜ਼ ਸ. ਸੁਰਿੰਦਰ ਸਿੰਘ ਜੱਬਲ ਨੇ ਸਟੇਜ ਦੀ ਕਾਰਵਾਈ ਬਹੁਤ ਸੁਚੱਜੇ ਢੰਗ ਨਾਲ ਚਲਾਈ। ਉਨ੍ਹਾਂ ਆਪਣੇ ਅਤੇ ਪ੍ਰਬੰਧਕ ਕਮੇਟੀ ਵਲੋਂ ਆਏ ਮਹਿਮਾਨਾਂ ਦਾ ਧੰਨਵਾਦ ਵੀ ਕੀਤਾ।
