ਅਮਿੱਟ ਯਾਦਾ ਛੱਡਦਾ ਸਪੰਨ ਹੋਇਆ ‘ਮੇਲਾ ਪੀਰਾਂ ਦਾ’

ਗੜ੍ਹਸ਼ੰਕਰ - ਹਰ ਸਾਲ ਦੀ ਤਰਾਂ ਇਲਾਕੇ ਦੇ ਪਿੰਡ ਬਡੇਸਰੋਂ ਵਿਖੇ ਦਰਬਾਰ ਦਾਤਾ ਸਾਈਂ ਪੀਰ ਜੀ ਦਾ ਦੋ ਦਿਨਾਂ ਸਾਲਾਨਾ ਜੋੜ ਮੇਲਾ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸੱਤ ਅਤੇ ਅੱਠ ਜੂਨ ਨੂੰ ਬੜੀ ਸ਼ਰਧਾ ਪੂਰਵਕ ਕਰਵਾਇਆ ਗਿਆ l ਜੋ ਕਿ ਅਮਿੱਟ ਯਾਦਾ ਛੱਡਦਾ ਹੋਇਆ ਸਪੰਨ ਹੋਇਆ l

 ਮੇਲੇ ਸਬੰਧੀ ਪ੍ਰਬੰਧਕ ਬਖਸ਼ੀਸ਼ ਝੱਲੀ  ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਸੱਤ ਜੂਨ ਦਿਨ ਸ਼ੁੱਕਰਵਾਰ ਨੂੰ ਦਰਬਾਰ ਤੇ  ਚਾਦਰ ਚੜਾਉਣ ਦੀ ਰਸਮ ਤੋਂ ਬਾਅਦ ਸ਼ਾਮ ਨੂੰ ਦਰਬਾਰ ਤੇ ਚਿਰਾਗ ਰੋਸ਼ਨ ਕਰਨ ਉਪਰੰਤ ਝੰਡਾ ਚੜਾਉਣ ਦੀ ਰਸਮ ਅਦਾ ਕੀਤੀ ਗਈ l ਜਿਸ ਉਪਰੰਤ ਦਰਬਾਰ ਤੇ ਆਏ ਹੋਏ ਕਵਾਲ ਅਤੇ ਨਕਾਲ ਪਾਰਟੀਆਂ ਵੱਲੋਂ ਦੇਰ ਰਾਤ ਤੱਕ ਦਰਬਾਰ ਤੇ ਪੀਰਾਂ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ। ਇਸ ਮੌਕੇ ਸੰਗਤਾਂ ਲਈ ਚਾਹ ਪਕੌੜਿਆਂ ਦੇ ਲੰਗਰ ਚਲਾਏ ਗਏ l ਅੱਠ ਜੂਨ  ਨੂੰ ਦਰਬਾਰ ਤੇ ਨਾਮਵਾਰ ਕਲਾਕਾਰ ਜਿਹਨਾਂ ਵਿੱਚ ਪੰਜਾਬ ਦੀ ਮਸ਼ਹੂਰ ਅਵਾਜ਼ ਸੂਫੀ ਗਾਇਕ ਜਨਾਬ ਕਾਂਸ਼ੀ ਨਾਥ, ਹੈਰੀ ਬੱਲ, ਜੈਸਮੀਨ ਗੜ੍ਹਸ਼ੰਕਰ, ਤਨੂੰ ਹੱਲੂਵਾਲ ਆਦਿ ਨੇ ਸੂਫੀ ਗਾਇਕੀ ਵਿੱਚ ਸੰਗਤਾਂ ਨੂੰ ਰੰਗਿਆ l ਇਸ ਮੇਲੇ ਦੌਰਾਨ ਜਿੱਥੇ ਲਗਾਤਾਰ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਲਗਾਈਆਂ ਗਈਆਂ  ਉਥੇ ਹੀ ਦਰਬਾਰ ਤੇ ਬਾਬਾ ਜੀ ਦੇ ਲੰਗਰ ਵੀ ਅਤੁੱਟ ਵਰਤਾਏ ਗਏ ਮੇਲੇ ਦੌਰਾਨ ਸਟੇਜ਼ ਸੈਕਟਰੀ ਦੀ ਭੂਮਿਕਾ ਮਸ਼ਹੂਰ ਐਕਰ ਪ੍ਰਦੀਪ ਬੈਂਸ ਗੜ੍ਹਸ਼ੰਕਰ ਵੱਲੋਂ ਬਾਖੂਬੀ ਨਿਭਾਈ ਗਈ l ਮੇਲੇ ਦੌਰਾਨ  ਸਾਈਂ ਮੌਜਮ ਸ਼ਾਹ ਜੀ, ਜੀਵਨਪੁਰ ਜੱਟਾਂ, ਬਾਬਾ ਰੇਸ਼ਮ ਸ਼ਾਹ ਜੀ ਮੋਲਾ ਵਾਹਿਦਪੁਰ,ਬੱਬੀ ਮਹੰਤ ਬਹਿਰਾਮ, ਲੱਡੂ ਬਾਬਾ ਜੀਵਨਪੁਰ ਜੱਟਾਂ ਆਦਿ ਵੱਡੀ ਗਿਣਤੀ ਵਿੱਚ ਮਹਾਂਪੁਰਸ਼ਾਂ ਨੇ ਹਾਜ਼ਰੀ ਲਗਾਈ l