ਤੰਬਾਕੂ ਕਾਰਨ ਹਰ ਸਾਲ 80 ਲੱਖ ਲੋਕਾਂ ਦੀ ਹੋ ਜਾਂਦੀ ਹੈ ਮੌਤ : ਮਾਹਰ

ਐਸ.ਏ.ਐਸ.ਨਗਰ, 30 ਮਈ - ਤੰਬਾਕੂ ਵਿਸ਼ਵ ਪੱਧਰ ਤੇ ਲੋਕਾਂ ਦੀ ਮੌਤ ਦਾ ਬਹਤ ਵੱਡਾ ਕਾਰਨ ਹੈ ਅਤੇ ਇਸ ਨਾਲ ਜਿਸ ਨਾਲ ਹਰ ਸਾਲ 80 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਦੋਂਕਿ ਭਾਰਤ ਵਿੱਚ ਸਿਗਰਟਨੋਸ਼ੀ ਨਾਲ ਹਰ ਸਾਲ 10 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਮੈਕਸ ਹਸਪਤਾਲ, ਮੁਹਾਲੀ ਦੇ ਸੀਨੀਅਰ ਡਾਕਟਰ ਦੀਪਕ ਭਸੀਨ, ਨੇ ਕਿਹਾ ਕਿ ਇਸ ਸੰਬੰਧੀ ਸਰਕਾਰਾਂ ਵਲੋਂ ਕੀਤੇ ਜਾਂਦੇਸ ਤਮਾਮ ਯਤਨਾਂ ਦੇ ਬਾਵਜੂਦ, ਤੰਬਾਕੂ ਦੀ ਵਰਤੋਂ ਜਾਰੀ ਹੈ।

ਐਸ.ਏ.ਐਸ.ਨਗਰ, 30 ਮਈ - ਤੰਬਾਕੂ ਵਿਸ਼ਵ ਪੱਧਰ ਤੇ ਲੋਕਾਂ ਦੀ ਮੌਤ ਦਾ ਬਹਤ ਵੱਡਾ ਕਾਰਨ ਹੈ ਅਤੇ ਇਸ ਨਾਲ ਜਿਸ ਨਾਲ ਹਰ ਸਾਲ 80 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਦੋਂਕਿ ਭਾਰਤ ਵਿੱਚ ਸਿਗਰਟਨੋਸ਼ੀ ਨਾਲ ਹਰ ਸਾਲ 10 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਮੈਕਸ ਹਸਪਤਾਲ, ਮੁਹਾਲੀ ਦੇ ਸੀਨੀਅਰ ਡਾਕਟਰ ਦੀਪਕ ਭਸੀਨ, ਨੇ ਕਿਹਾ ਕਿ ਇਸ ਸੰਬੰਧੀ ਸਰਕਾਰਾਂ ਵਲੋਂ ਕੀਤੇ ਜਾਂਦੇਸ ਤਮਾਮ ਯਤਨਾਂ ਦੇ ਬਾਵਜੂਦ, ਤੰਬਾਕੂ ਦੀ ਵਰਤੋਂ ਜਾਰੀ ਹੈ। ਉਹਨਾਂ ਦੱਸਿਆ ਕਿ ਦੁਨੀਆ ਵਿੱਚ ਲਗਭਗ 130 ਕਰੋੜ ਲੋਕ ਤੰਬਾਕੂਦੀ ਵਰਤੋਂ ਕਰਦੇ ਹਨ ਜਿਹਨਾਂ ਵਿੰਚੋਂ ਲਗਭਗ 80 ਫੀਸਦੀ ਘੱਟ ਅਤੇ ਮੱਧ-ਆਮਦਨ ਵਾਲੇ ਦੇਸ਼ਾਂ ਵਿੱਚ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਵਿਨਾਸ਼ਕਾਰੀ ਸਿਹਤ ਅਤੇ ਆਰਥਿਕ ਪ੍ਰਭਾਵਾਂ ਦੇ ਨਾਲ ਵਿਸ਼ਵ ਭਰ ਵਿੱਚ ਰੋਕਥਾਮਯੋਗ ਮੌਤਾਂ ਦਾ ਇੱਕ ਪ੍ਰਮੁੱਖ ਕਾਰਨ ਹੈ।
ਵਿਸ਼ਵ ਤੰਬਾਕੂ ਨਾਂਹ ਦਿਵਸ ਸੰਬੰਧੀ ਗੱਲ ਕਰਦਿਆਂ ਉਹਨਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਕਾਰਨ ਹੋਣ ਵਾਲਾ ਆਰਥਿਕ ਨੁਕਸਾਨ ਹੈਰਾਨ ਕਰਨ ਵਾਲਾ ਹੈ ਜਿਹਨਾ 1.4 ਟ੍ਰਿਲੀਅਨ ਸਾਲਾਨਾ ਤੋਂ ਵੀ ਵੱਧ ਹੈ। ਇਹ ਅੰਕੜਾ, ਵਿਸ਼ਵ ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ 1.8 ਦੇ ਬਰਾਬਰ ਹੈ।
ਡਾ. ਭਸੀਨ ਨੇ ਕਿਹਾ ਕਿ ਤੰਬਾਕੂ ਦੀ ਮਹਾਂਮਾਰੀ ਨੂੰ ਰੋਕਣ ਅਤੇ ਜਨਤਕ ਸਿਹਤ ਦੀ ਰੱਖਿਆ ਲਈ ਪ੍ਰਭਾਵੀ ਨਿਗਰਾਨੀ ਅਤੇ ਸਬੂਤ ਆਧਾਰਿਤ ਦਖਲ ਜ਼ਰੂਰੀ ਹਨ। ਉਹਨਾਂ ਕਿਹਾ ਕਿ ਨਿਕੋਟੀਨ ਅਤੇ ਤੰਬਾਕੂ ਉਤਪਾਦ ਜਿਵੇਂ ਕਿ ਗਰਮ ਤੰਬਾਕੂ ਅਤੇ ਇਲੈਕਟ੍ਰਾਨਿਕ ਸਿਗਰੇਟ ਵਾਧੂ ਚੁਣੌਤੀਆਂ ਪੇਸ਼ ਕਰਦੇ ਹਨ। ਇਹ ਉਤਪਾਦ ਘੱਟ ਨੁਕਸਾਨ ਦੇ ਦਾਅਵਿਆਂ ਦੇ ਬਾਵਜੂਦ ਜ਼ਹਿਰੀਲੇ ਪਦਾਰਥਾਂ ਨੂੰ ਬਰਕਰਾਰ ਰੱਖਦੇ ਹਨ ਅਤੇ ਮਹੱਤਵਪੂਰਨ ਸਿਹਤ ਜੋਖਮ ਪੈਦਾ ਕਰਦੇ ਹਨ।