
ਅਥਲੈਟਿਕਸ ਸਮਰ ਕੈਂਪ 1 ਜੂਨ ਤੋਂ
ਐਸ ਏ ਐਸ ਨਗਰ, 30 ਮਈ - ਜਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਮੁਹਾਲੀ ਵਲੋਂ 10ਵਾਂ ਅਥਲੈਟਿਕਸ ਸਮਰ ਕੈਂਪ 1 ਜੂਨ ਤੋਂ 20 ਜੂਨ ਤੱਕ ਲਗਾਇਆ ਜਾ ਰਿਹਾ ਹੈ।
ਐਸ ਏ ਐਸ ਨਗਰ, 30 ਮਈ - ਜਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਮੁਹਾਲੀ ਵਲੋਂ 10ਵਾਂ ਅਥਲੈਟਿਕਸ ਸਮਰ ਕੈਂਪ 1 ਜੂਨ ਤੋਂ 20 ਜੂਨ ਤੱਕ ਲਗਾਇਆ ਜਾ ਰਿਹਾ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਪੋਰਟਸ ਅਥਾਰਿਟੀ ਆਫ ਇੰਡੀਆ ਤੋਂ ਅਥਲੈਟਿਕਸ ਦੇ ਰੀਟਾਇਰਡ ਕੋਚ ਅਤੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਸਵਰਨ ਸਿੰਘ ਨੇ ਦੱਸਿਆ ਕਿ ਇਹ ਕੈਂਪ ਹਰ ਰੋਜ਼ ਸਵੇਰੇ ਵਾਈ ਪੀ ਐਸ ਸਕੂਲ ਦੇ ਸਹਾਮਣੇ ਪੈਂਦੇ ਨੇਚਰ ਪਾਰਕ ਵਿੱਚ 6 ਵਜੇ ਤੋਂ 8 ਵਜੇ ਤੱਕ ਅਤੇ ਸ਼ਾਮ ਨੂੰ 5:30 ਵਜੇ ਤੋਂ ਲੈ ਕੇ 7:30 ਵਜੇ ਤੱਕ ਹੋਵੇਗਾ।
ਉਹਨਾਂ ਦੱਸਿਆ ਕਿ ਇਸ ਵਿੱਚ 8 ਸਾਲ ਤੋਂ ਉਪਰ ਉਮਰ ਵਰਗ ਦੇ ਲੜਕੇ ਅਤੇ ਲੜਕੀਆਂ ਭਾਗ ਲੈ ਸਕਦੀਆਂ ਹਨ। ਇਸ ਸਮਰ ਕੈਂਪ ਲਈ ਕੋਈ ਫੀਸ ਨਹੀਂ ਹੈ ਅਤੇ ਇਹ ਜਿਲ੍ਹੇ ਵਿੱਚ ਅਥਲੈਟਿਕਸ ਅਤੇ ਖੇਡਾਂ ਵਿੱਚ ਰੁਚੀ ਵਧਾਉਣ ਲਈ ਅਤੇ ਬੱਚਿਆਂ ਨੂੰ ਜੀਵਨ ਵਿੱਚ ਸਰੀਰਕ ਕਸਰਤ ਦੀ ਮਹੱਤਤਾ ਦੇ ਪ੍ਰਤੀ ਜਾਗਰੂਕ ਕਰਨ ਲਈ ਇੱਕ ਉਪਰਾਲਾ ਹੈ।
ਐਸੋਸੀਏਸ਼ਨ ਦੇ ਪ੍ਰਧਾਨ ਮਲਕੀਅਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਬੱਚਿਆਂ ਨੂੰ ਅਥਲੈਟਿਕਸ ਦੀਆਂ ਮੁੱਢਲੀਆਂ ਕ੍ਰਿਆਵਾਂ ਸਿਖਾਈਆਂ ਜਾਣਗੀਆਂ ਅਤੇ ਬੱਚਿਆਂ ਦੀ ਟ੍ਰੇਨਿੰਗ ਅਥਲੈਟਿਕਸ ਟੀਮ ਦੀ ਦੇਖ ਰੇਖ ਵਿੱਚ ਕਾਰਵਾਈ ਜਾਵੇਗੀ। ਟ੍ਰੇਨਿੰਗ ਤੋਂ ਬਾਅਦ ਹਰ ਰੋਜ਼ ਬੱਚਿਆਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਜਾਵੇਗੀ ਅਤੇ ਕੈਂਪ ਦੌਰਾਨ ਖੇਡਾਂ ਵਿੱਚ ਬੱਚਿਆਂ ਦੀ ਦਿਲਚਸਪੀ ਵਧਾਉਣ ਲਈ ਮੁਹਾਲੀ ਜਿਲ੍ਹੇ ਦਾ ਨਾਮ ਰੌਸ਼ਨ ਕਰਨ ਵਾਲੇ ਖਿਡਾਰੀਆਂ ਨਾਲ ਵੀ ਰੂਬਰੂ ਕਰਵਾਇਆ ਜਾਵੇਗਾ।
