ਅਕਾਲੀ ਆਗੂਆਂ ਅਤੇ ਵਰਕਰਾਂ ਵਲੋਂ ਘਰ ਘਰ ਜਾ ਕੇ ਚੋਣ ਪ੍ਰਚਾਰ
ਐਸ.ਏ.ਐਸ.ਨਗਰ, 30 ਮਈ - ਸਥਾਨਕ ਅਕਾਲੀ ਆਗੂਆਂ ਵੱਲੋਂ ਸ਼ਹਿਰ ਦੇ ਫੇਜ਼ 5 ਵਿਚ ਘਰ-ਘਰ ਜਾ ਕੇ ਲੋਕ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਅਤੇ ਲੋਕਾਂ ਨੂੰ ਅਕਾਲੀ ਦਲ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ।

ਇਸ ਮੌਕੇ ਸਿਮਰਨਜੀਤ ਸਿੰਘ ਚੰਦੂ ਮਾਜਰਾ, ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਜਸਵੰਤ ਸਿੰਘ ਭੁੱਲਰ ਅਤੇ ਪਰਮਜੀਤ ਸਿੰਘ ਕਾਹਲੋਂ, ਪੀ. ਏ. ਸੀ. ਮੈਂਬਰ ਮਨਜੀਤ ਸਿੰਘ ਮਾਨ, ਪ੍ਰਦੀਪ ਸਿੰਘ ਭਾਰਜ ਅਤੇ ਗੁਰਚਰਨ ਸਿੰਘ ਨੰਨੜਾ, ਬੀ. ਸੀ. ਵਿੰਗ ਦੇ ਸ਼ਹਿਰੀ ਪ੍ਰਧਾਨ ਸੁਰਿੰਦਰ ਸਿੰਘ ਜੰਡੂ, ਨਸੀਬ ਸਿੰਘ ਸੰਧੂ, ਮੰਨਾ ਸੰਧੂ, ਤਰਸੇਮ ਸਿੰਘ ਖੋਖਰ, ਨਰੈਣ ਸਿੰਘ ਭੁੱਲਰ, ਫੇਜ਼ 5 ਤੋਂ ਮਲਕੀਅਤ ਸਿੰਘ, ਸੁਰਿੰਦਰ ਸਿੰਘ ਬਾਜਵਾ, ਸਿਕੰਦਰ ਸਿੰਘ, ਅਮਰੀਕ ਸਿੰਘ, ਅਮਰਿੰਦਰ ਸਿੰਘ, ਦਪਿੰਦਰ ਸਿੰਘ, ਪਰਮਜੀਤ ਸਿੰਘ ਵੀ ਹਾਜਿਰ ਸਨ।