85 ਸਾਲਾ ਬਜੁਰਗ ਜੋੜਾ ਕਰ ਰਿਹਾ ਹੈ ਘਰ ਵਿੱਚ ਵੋਟ ਪਾਉਣ ਦੀ ਉਡੀਕ

ਐਸ ਏ ਐਸ ਨਗਰ, 30 ਮਈ - ਚੋਣ ਕਮਿਸ਼ਨ ਵਲੋਂ 80 ਸਾਲ ਤੋਂ ਵੱਧ ਉਮਰ ਦੇ ਬਜੁਰਗਾਂ ਅਤੇ ਦਿਵਿਯਾਂਗ ਵਿਅਕਤੀਆਂ ਨੂੰ ਘਰ ਤੋਂ ਹੀ ਵੋਟਾਂ ਪਾਉਣ ਦੀ ਸਹੂਲੀਅਤ ਦੇਣ ਦੇ ਦਾਅਵੇ ਕੀਤਾ ਜਾ ਰਹੇ ਹਨ ਅਤੇ ਇਸ ਸੰਬੰਧੀ ਦੋ ਦਿਨ ਪਹਿਨਾਂ ਸਥਾਨਕ ਪ੍ਰਸ਼ਾਸ਼ਨ ਵਲੋਂ ਬੀਤੀ 26 ਅਤੇ 27 ਮਈ ਨੂੰ ਅਜਿਹੇ 53 ਵਿਅਕਤੀਆਂ ਦੇ ਘਰ ਘਰ ਜਾ ਕੇ ਵੋਟਾਂ ਪੁਆਏ ਜਾਣ ਦਾ ਦਾਅਵਾ ਵੀ ਕੀਤਾ ਗਿਆ ਸੀ ਪਰੰਤੂ ਸਥਾਨਕ ਫੇਜ਼ 10 ਦਾ ਵਸਨੀਕ ਬਜੁਰਗ ਜੋੜਾ ਹੁਣੇ ਵੀ ਆਪਣੀਆਂ ਵੋਟਾਂ ਪਾਉਣ ਦੀ ਉਡੀਕ ਕਰ ਰਿਹਾ ਹੈ।

ਫੇਜ਼ 10 ਦੇ ਵਸਨੀਕ ਮਸ਼ਹੂਰ ਪੰਜਾਬੀ ਸਾਹਿਤਕਾਰ ਸz. ਰਿਪੁਦਮਨ ਸਿੰਘ ਰੂਪ ਅਤੇ ਉਹਨਾਂ ਦੀ ਪਤਨੀ ਸਤਪਾਲ ਕੌਰ ਨੇ ਦੱਸਿਆ ਕਿ 15 ਕੁ ਦਿਨ ਪਹਿਲਾਂ ਬੀ ਐਲ ਓ ਸz. ਮਹਿੰਦਰ ਸਿੰਘ ਨੇ ਉਹਨਾਂ ਦੇ ਘਰ ਆ ਕੇ ਉਹਨਾਂ ਨਾਲ ਗੱਲ ਕੀਤੀ ਸੀ ਅਤੇ ਉਹਨਾਂ ਤੋਂ ਘਰ ਤੋਂ ਹੀ ਵੋਟ ਪਵਾਉਣ ਸੰਬੰਧੀ ਫਾਰਮ ਨੰਬਰ 12 ਡੀ ਭਰਵਾਇਆ ਸੀ। ਉਹਨਾਂ ਕਿਹਾ ਕਿ ਉਹਨਾਂ ਨੂੰ ਕਿਹਾ ਗਿਆ ਸੀ ਕਿ 27 ਮਈ ਨੂੰ ਉਹਨਾਂ ਦੇ ਘਰ ਆ ਕੇ ਵੋਟਾਂ ਪਵਾਈਆਂ ਜਾਣਗੀਆਂ ਪਰੰਤੂ ਅੱਜ 30 ਮਈ ਹੋ ਜਾਣ ਦੇ ਬਾਵਜੂਦ ਉਹਨਾਂ ਦੀ ਵੋਟ ਨਹੀਂ ਪੁਆਈ ਗਈ ਹੈ ਜਿਸ ਨਾਲ ਚੋਣ ਕਮਿਸ਼ਨ ਦੇ ਦਾਅਵਿਆਂ ਤੇ ਸਵਾਲ ਉੱਠਦੇ ਹਨ। ਉਹਨਾਂ ਕਿਹਾ ਕਿ ਇਸ ਸੰਬੰਧੀ ਉਹਨਾਂ ਨੇ ਸੀਨੀਅਰ ਅਧਿਕਾਰੀਆਂ ਨੂੰ ਫੋਨ ਕੀਤਾ ਸੀ ਪਰੰਤੂ ਕਿਸੇ ਨੇ ਵੀ ਉਹਨਾਂ ਦਾ ਫੋਨ ਨਹੀਂ ਚੁੱਕਿਆ।
ਇਸ ਸੰਬੰਧੀ ਸੰਪਰਕ ਕਰਨ ਤੇ ਬੀ ਐਲ ਓ ਸz. ਮਹਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵਲੋਂ ਦੋਵਾਂ ਬਜੁਰਗਾਂ ਦਾ ਫਾਰਮ ਭਰਵਾਇਆ ਗਿਆ ਸੀ ਪਰੰਤੂ ਜਦੋਂ ਚੋਣ ਕਮਿਸ਼ਨ ਵਲੋਂ ਭੇਜੀ ਗਈ ਲਿਸਟ ਆਈ ਤਾਂ ਉਸ ਵਿੱਚ ਉਹਨਾਂ ਦਾ ਨਾਮ ਨਹੀਂ ਸੀ ਅਤੇ ਹੋ ਸਕਦਾ ਹੈ ਕਿ ਚੋਣ ਕਮਿਸ਼ਨ ਵਲੋਂ ਉਹਨਾਂ ਦਾ ਫਾਰਮ ਰਿਜੈਕਟ ਕਰ ਦਿੱਤਾ ਗਿਆ ਹੋਵੇ। ਉਹਨਾਂ ਕਿਹਾ ਕਿ ਬਾਕੀ ਦੀਆਂ ਸਾਰੀਆਂ ਵੋਟਾਂ 26 ਅਤੇ 27 ਮਈ ਨੂੰ ਪਵਾ ਦਿੱਤੀਆਂ ਗਈਆਂ ਸਨ।