ਰੋਟਰੀ ਕਲੱਬ ਬੰਗਾ ਵਲੋਂ ਹੀਅਰਿੰਗ-ਏਡ ਕੈਂਪ ਲਗਾਇਆ ਗਿਆ।
ਨਵਾਂਸ਼ਹਿਰ - ਰੋਟਰੀ ਕਲੱਬ ਬੰਗਾ ਜੋ ਕਿ ਹਮੇਸ਼ਾ ਹੀ ਇਲਾਕੇ ਵਿਚ ਹਰ ਸਮਾਜਿਕ ਸਮੱਸਿਆ ਦੇ ਹੱਲ ਕਰਨ ਲਈ ਸਮਾਜ ਸੇਵਾ ਵਿਚ ਮੋਹਰੀ ਰੋਲ ਨਿਭਾ ਰਿਹਾ ਹੈ।ਇਸੇ ਭਾਵਨਾ ਤਹਿਤ ਕਲੱਬ ਦੇ ਪ੍ਰਧਾਨ ਪ੍ਰਿੰਸੀਪਲ ਗੁਰਜੰਟ ਸਿੰਘ ਦੀ ਅਗਵਾਈ ਵਿੱਚ ਗੁਰੂਦਵਾਰਾ ਸਰੋਵਰ ਸਾਹਿਬ ਤੱਪ ਅਸਥਾਨ ਸ਼੍ਰੀ ਨਾਭ ਕੰਵਲ ਰਾਜਾ ਸਾਹਿਬ ਜੀ ਪਿੰਡ ਗੁਣਾਚੌਰ ਵਿਖੇ ਹੀਅਰਿੰਗ-ਏਡ ਮੈਡੀਕਲ ਕੈਂਪ ਲਗਾਇਆ ਗਿਆ ਜਿਸ ਵਿਚ ਕੰਨਾਂ ਦਾ ਚੈੱਕਅਪ ਕੀਤਾ ਗਿਆ ਅਤੇ ਛੇ ਲੋੜਵੰਦ ਬਜ਼ੁਰਗਾਂ ਨੂੰ ਕਲੱਬ ਵੱਲੋਂ ਕੰਨਾਂ ਦੀਆਂ ਮਸ਼ੀਨਾਂ (ਹੀਅਰਿੰਗ ਏਡ) ਮੁਫ਼ਤ ਪ੍ਰਦਾਨ ਕੀਤੀਆਂ ਗਈਆਂI

ਇਸ ਮੌਕੇ 'ਤੇ ਮੁੱਖ ਮਹਿਮਾਨ ਰੋਟੋ ਵਿਜੈ ਸਹਿਦੇਵ, ਚੀਫ ਜ਼ਿਲ੍ਹਾ ਕੋਆਰਡੀਨੇਟਰ ਵਲੋਂ ਇਸ ਪ੍ਰੋਜੈਕਟ ਦਾ ਉਦਘਾਟਨ ਕੀਤਾ ਗਿਆ ਇਹ ਮਸ਼ੀਨਾਂ ਵੀ ਉਨ੍ਹਾਂ ਵਲੋਂ ਹੀ ਮੁੱਹਈਆ ਕਰਵਾਈਆਂ ਗਈਆਂ I ਇਸ ਸਮੇਂ ਰੋਟੋ ਪ੍ਰਿੰਸੀਪਲ ਗੁਰਜੰਟ ਸਿੰਘ, ਪ੍ਰਧਾਨ ਰੋਟਰੀ ਕਲੱਬ ਬੰਗਾ ਨੇ ਕਿਹਾ ਕਿ ਬੁਜ਼ੁਰਗਾਂ ਵਿਚ ਉੱਚਾ ਸੁਣਨ ਦੀ ਸਮੱਸਿਆ ਆਮ ਹੀ ਦੇਖੀ ਜਾਂਦੀ ਹੈ ਅਤੇ ਇਸ ਨਾਲ ਬੁਜ਼ੁਰਗਾਂ ਨੂੰ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਹੁੰਦੀਆਂ ਹਨ I ਉਨ੍ਹਾਂ ਕਿਹਾ ਕਿ ਅਸੀਂ ਆਪਣੇ ਕਲੱਬ ਵਲੋਂ ਰੋਟੋ ਵਿਜੇ ਸਹਿਦੇਵ ਜੀ ਦੇ ਸਹਿਯੋਗ ਨਾਲ ਬੁਜ਼ੁਰਗਾਂ ਦੀ ਇਸ ਪ੍ਰੇਸ਼ਾਨੀ ਨੂੰ ਹੱਲ ਕਰਨ ਲਈ ਛੋਟੀ ਜਿਹੀ ਕੋਸ਼ਿਸ਼ ਕਰ ਰਹੇ ਹਾਂ, ਅਤੇ ਜੇ ਇਹ ਕੋਸ਼ਿਸ਼ ਕਾਮਯਾਬ ਹੁੰਦੀ ਹੈ ਤਾ ਅਗਾਂਹ ਵੀ ਅਸੀਂ ਰੋਟਰੀ ਕਲੱਬ ਬੰਗਾ ਵਲੋਂ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਰਹਾਂਗੇ I ਰੋਟਰੀ ਕਲੱਬ ਬੰਗਾ ਵਲੋਂ ਮੁੱਖ ਮਹਿਮਾਨ ਰੋਟੋ ਵਿਜੈ ਸਹਿਦੇਵ, ਚੀਫ ਡਿਸਟ੍ਰਿਕਟ ਕੋਆਰਡੀਨੇਟਰ ਅਤੇ ਰੋਟੇ ਗੁਰਮੀਤ ਸਿੰਘ ਬਸਰਾ, ਪ੍ਰੈਜ਼ੀਡੈਂਟ ਇਲੈਕਟ (ਰੋਟਰੀ ਕਲੱਬ ਜਲੰਧਰ, ਸੈਂਟਰਲ) ਦਾ ਮੋਮੈਂਟੋ ਦੇ ਕੇ ਸਨਮਾਨ ਕੀਤਾ ਗਿਆ I
ਇਸ ਸਮੇਂ ਕਲੱਬ ਸੈਕਟਰੀ ਰੋਟੇ ਪ੍ਰਵੀਨ ਕੁਮਾਰ, ਰੋਟੋ ਮਨਧੀਰ ਸਿੰਘ ਚੱਠਾ, ਰੋਟੋ ਸੁਰਿੰਦਰ ਪਾਲ ਖੇਪੜ, ਰੋਟੋ ਰਾਜ ਕੁਮਾਰ ਬਜਾੜ੍ਹ, ਰੋਟੋ ਸਰਨਜੀਤ ਸਿੰਘ, ਰੋਟੋ ਪਰਮਜੀਤ ਸਿੰਘ ਭੋਗਲ, ਰੋਟੋ ਮਨਮੀਤ ਕੁਮਾਰ ਸੋਨੂ, ਰੋਟੇ ਇਕਬਾਲ ਸਿੰਘ ਬਾਜਵਾ,ਰੋਟੋ ਸੰਦੀਪ ਕੁਮਾਰ, ਰੋਟੋ ਡਾ ਪ੍ਰਿਤਪਾਲ ਸਿੰਘ, ਰੋਟੋ ਡਾ ਜਸਦੀਪ ਸਿੰਘ ਬੇਦੀ, ਡਾ ਕਿਰਨ ਸਿੰਘ ਨਾਗਰਾ, ਡਾ ਹਰਜਿੰਦਰ ਸਿੰਘ, ਕਲੀਨਿਕ ਦਾ ਸਟਾਫ, ਗੁਰੂਦਵਾਰਾ ਸਾਹਿਬ ਦੇ ਸੇਵਾਦਾਰ ਅਤੇ ਨਗਰ ਵਾਸੀ ਹਾਜਰ ਸਨ I