ਕੋਟ ਪੱਤੀ ਵਿਖੇ ਗੱਡੀਆਂ ਦੀਆਂ ਦੌੜਾਂ 30 ਨੂੰ 'ਤੇ ਰੰਗਾਰੰਗ ਪ੍ਰੋਗਰਾਮ ਹੋਵੇਗਾ 31 ਨੂੰ

ਨਵਾਂਸ਼ਹਿਰ - ਧੰਨ ਧੰਨ ਬਾਬਾ ਭਗਤ ਨਗਾਹੀਆ ਰਾਮ, ਪੀਰਾਂ ਦੇ ਅਸਥਾਨ ਕੋਟ ਪੱਤੀ ਵਿਖੇ 30 ਅਤੇ 31 ਮਈ ਨੂੰ ਸਲਾਨਾ ਜੋੜ ਮੇਲਾ ਦੇ ਮੁੱਖ ਸੇਵਾਦਾਰ ਤੀਰਥ ਸਿੰਘ ਦਿਆਲ, ਸਮਾਜ ਪ੍ਰਬੰਧਕ ਕਮੇਟੀ, ਨਗਰ ਨਿਵਾਸੀ ਅਤੇ ਪੱਲੀ ਝਿੱਕੀ ਸੰਗਤ ਦੇ ਸਹਿਯੋਗ ਨਾਲ ਬਹੁਤ ਹੀ ਸ਼ਰਧਾ ਨਾਲ ਕਰਵਾਇਆ ਜਵੇਗਾ। ਇਸ ਸੰਬੰਧੀ ਮੁੱਖ ਸੇਵਾਦਾਰ ਤੀਰਥ ਸਿੰਘ ਦਿਆਲ ਨੇ ਦੱਸਿਆ ਕਿ ਗੜ੍ਹਸ਼ੰਕਰ-ਬੰਗਾ ਮਾਰਗ ਤੇ ਸਥਿਤ ਪਿੰਡ ਕੋਟ ਪੱਤੀ ਤੋਂ ਪਿੰਡ ਭੀਣ ਨੂੰ ਜਾਣ ਵਾਲੀ ਸੜਕ ਤੇ ਪੀਰਾਂ ਦੇ ਅਸਥਾਨ ਤੇ 30 ਮਈ ਦਿਨ ਵੀਰਵਾਰ ਨੂੰ ਮੇਲੇ ਦੀ ਸ਼ੁਰੂਆਤ ਵਿਚ ਸਵੇਰੇ ਪਾਠ ਪੂਜਾ ਕਰਨ ਉਪਰੰਤ ਚਾਦਰ ਅਤੇ ਝੰਡੇ ਦੀ ਰਸਮ ਕੀਤੀ ਜਾਵੇਗੀ।

ਇਸ ਦੌਰਾਨ ਬਾਅਦ ਦੁਪਹਿਰ ਬੈਲ ਗੱਡੀਆਂ ਦੀਆਂ ਦੋਹਰੀਆਂ ਦੌੜਾਂ ਕਰਵਾਈਆਂ ਜਾਣਗੀਆਂ। ਸ਼ਾਮ 6 ਵਜੇ ਚਿਰਾਗ ਰੌਸ਼ਨ ਕੀਤੇ ਜਾਣਗੇ ਤੇ 7 ਵਜੇ ਕਵਾਲੀਆਂ ਬਲਵਿੰਦਰ ਸਿੰਘ ਤੋਤਾ ਜਗਤਪੁਰ ਵਾਲੇ ਅਤੇ ਨਕਲਾਂ ਜੀਆ ਖਾਨ ਦੀ ਪਾਰਟੀ ਰੰਗਾ ਰੰਗ ਪ੍ਰੋਗਰਾਮ ਪੇਸ਼ ਕਰਨਗੇ। ਇਸ ਉਪਰੰਤ 31 ਮਈ ਦਿਨ ਸ਼ੁੱਕਰਵਾਰ ਨੂੰ ਇਸ ਮੇਲੇ ਵਿਚ ਆਏ ਹੋਏ ਵੱਖ-ਵੱਖ ਕਲਾਕਾਰਾਂ ਵਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਵਿਚ ਪੰਜਾਬ ਦੇ ਮਸ਼ਹੂਰ ਕਲਾਕਾਰ ਅਮਰ ਅਰਸ਼ੀ ਤੇ ਬੀਬਾ ਨਰਿੰਦਰ ਜੋਤ ਦੀ ਪਾਰਟੀ ਵਲੋਂ ਸੱਭਿਆਚਾਰਕ ਸਟੇਜ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਅਤੇ ਨਿਸ਼ਾਦ ਅਲੀ, ਗੁਰਨਾਮ ਬੰਗਾ ਅਤੇ ਸੁਖਚੈਨ ਭੌਰਾ ਵਲੋਂ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਇਸ ਦੌਰਾਨ ਇਸ ਮੇਲੇ ਵਿਚ ਸੰਤ ਮਹਾਂਪੁਰਸ਼ ਗੱਦੀ ਨਸੀਨ ਬਾਬਾ ਸੋਹਣ ਸਿੰਘ ਦੇਨੋਵਾਲ ਕਲਾਂ, ਬਾਬਾ ਦਰਸ਼ਨ ਸਿੰਘ ਪੱਲੀ ਝਿੱਕੀ ਅਤੇ ਬਾਬਾ ਚੈਂਚਲ ਰਾਮ ਪੱਲੀ ਝਿੱਕੀ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਆਪਣੀ ਹਾਜਰੀ ਲਗਵਾਉਣਗੇ। ਇਸ ਦੌਰਾਨ ਸਟੇਜ ਸਕੱਤਰ ਦੀ ਸੇਵਾ ਰਾਮ ਸਿੰਘ ਲਾਲ ਪੱਲੀ ਝਿੱਕੀ ਅਤੇ ਮਨਜੀਤ ਲੱਲੀਆਂ ਬਾਖੂਭੀ ਨਿਭਾਉਣਗੇ। ਇਸ ਦੌਰਾਨ ਠੰਡੇ ਮਿੱਠੇ ਜਲ ਦੀ ਛਬੀਲ ਅਤੇ ਲੰਗਰ ਅਤੁੱਟ ਵਰਤਾਇਆ ਜਾਵੇਗਾ।