ਪੀਈਸੀ ਨੇ ਖੋਜ ਅਤੇ ਤਕਨੀਕੀ ਗਤੀਵਿਧੀਆਂ ਲਈ ਨਵਯੁਗ ਨਾਮਧਾਰੀ ਈਕੋ ਡਰਾਈਵ ਪ੍ਰਾਈਵੇਟ ਲਿਮਟਿਡ ਨਾਲ ਸਮਝੌਤਾ ਕੀਤਾ
ਚੰਡੀਗੜ੍ਹ: 29 ਮਈ, 2024:- ਪੰਜਾਬ ਇੰਜਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ), ਚੰਡੀਗੜ੍ਹ ਨੇ ਅੱਜ 29 ਮਈ, 2024 ਨੂੰ ਨਵਯੁਗ ਨਾਮਧਾਰੀ ਈਕੋ ਡਰਾਈਵ ਪ੍ਰਾਈਵੇਟ ਲਿਮਟਿਡ ਕੰਪਨੀ ਨਾਲ ਇੱਕ ਸਮਝੌਤਾ ਪੱਤਰ (ਐਮਓਯੂ) ਸਾਈਨ ਕੀਤਾ। ਇਸ ਮੌਕੇ ਪੀ.ਈ.ਸੀ. ਦੇ ਮਾਨਯੋਗ ਡਾਇਰੈਕਟਰ, ਪ੍ਰੋ. (ਡਾ.) ਬਲਦੇਵ ਸੇਤੀਆ ਜੀ ਦੇ ਨਾਲ ਸ਼੍ਰੀ. ਹਰਮਨਜੀਤ ਸਿੰਘ (ਨਿਰਦੇਸ਼ਕ ਅਤੇ ਸਹਿ-ਸੰਸਥਾਪਕ ਨਵਯੁਗ ਨਾਮਧਾਰੀ ਈਕੋ ਡਰਾਈਵ), ਸ਼੍ਰੀ. ਸੰਜੀਵ (ਜਨਰਲ ਮੈਨੇਜਰ ਸੰਚਾਲਨ, ਐਨ.ਐਨ.ਈ.), ਸ਼੍ਰੀ. ਦਿਨੇਸ਼ ਸਭਰਵਾਲ (ਚੀਫ ਸੇਲਜ਼ ਅਫਸਰ, ਐਨ.ਐਨ.ਈ.), ਪ੍ਰੋ: ਵਸੁੰਧਰਾ ਸਿੰਘ (ਡੀ.ਐਫ.ਏ.), ਡਾ. ਡੀ.ਆਰ. ਪ੍ਰਜਾਪਤੀ (ਡੀ.ਐਸ.ਏ.), ਪ੍ਰੋ.ਅਰੁਣ ਕੁਮਾਰ ਸਿੰਘ (ਮੁਖੀ, ਐਸ.ਆਰ.ਆਈ.ਸੀ.) ਅਤੇ ਪ੍ਰੋ.ਜੇ.ਡੀ.ਸ਼ਰਮਾ (ਮੁਖੀ, ਐਮ.ਐਮ.ਈ.ਡੀ.) ਨੇ ਆਪਣੀ ਮੌਜੂਦਗੀ ਨਾਲ ਇਸ ਸਮਾਗਮ ਦੀ ਸ਼ੋਭਾ ਵਧਾਈ। ਇਸ ਮੌਕੇ ਮੈਟਾਲਰਜੀਕਲ ਅਤੇ ਮਟੀਰੀਅਲ ਇੰਜਨੀਅਰਿੰਗ ਵਿਭਾਗ ਦੇ ਸਮੂਹ ਫੈਕਲਟੀ ਮੈਂਬਰ ਵੀ ਹਾਜ਼ਰ ਸਨ।

ਸ਼ੁਰੂਆਤੀ ਤੌਰ ਤੇ ਪ੍ਰੋ. ਜੇ. ਡੀ. ਸ਼ਰਮਾ ਨੇ ਨਵਯੁਗ ਨਾਮਧਾਰੀ ਈਕੋ ਡਰਾਈਵ ਪ੍ਰਾਈਵੇਟ ਲਿਮਟਿਡ ਦੀਆਂ ਗਤੀਵਿਧੀਆਂ ਅਤੇ ਕੰਮਕਾਜ ਬਾਰੇ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ। ਇਸ ਤੋਂ ਬਾਅਦ, ਉਹਨਾਂ ਨੇ ਪੀਈਸੀ ਅਤੇ ਐਨਐਨਈ ਵਿਚਕਾਰ ਹਸਤਾਖਰ ਕੀਤੇ ਜਾਣ ਵਾਲੇ ਐਮ ਓ ਯੂ ਦੀਆਂ ਵੱਖ-ਵੱਖ ਸ਼ਰਤਾਂ ਬਾਰੇ ਵੀ ਜਾਣਕਾਰੀ ਦਿੱਤੀ। ਇਹ ਉਦਯੋਗ-ਅਕਾਦਮੀਆ ਐਸੋਸੀਏਸ਼ਨ ਵਿਦਿਆਰਥੀਆਂ ਲਈ ਪਲੇਸਮੈਂਟ ਅਤੇ ਇੰਟਰਨਸ਼ਿਪ ਦੇ ਨਵੇਂ ਮੌਕੇ ਲਿਆਵੇਗੀ, ਇਸਦੇ ਨਾਲ ਹੀ ਸੰਸਥਾ ਵਿੱਚ ਖੋਜ ਪ੍ਰੋਜੈਕਟਾਂ ਅਤੇ ਤਕਨੀਕੀ ਗਤੀਵਿਧੀਆਂ ਨੂੰ ਵੀ ਉਤਸ਼ਾਹਿਤ ਕਰੇਗੀ, ਨਾਲ ਹੀ ਇੰਸਟੀਚਿਊਟ ਨੂੰ 25 ਲੱਖ ਰੁਪਏ ਦੀ ਵਿੱਤੀ ਗ੍ਰਾਂਟ ਵੀ ਪ੍ਰਦਾਨ ਕੀਤੀ ਗਈ ਅਤੇ ਇਸ ਸਾਰੀ ਸਹਾਇਤਾ ਦੇ ਨਾਲ, PEC ਇਸ ਮਾਰਕੀਟ-ਸੰਚਾਲਿਤ ਉਦਯੋਗਿਕ ਮਾਹੌਲ ਵਿੱਚ NNE ਕੰਪਨੀ ਦੀਆਂ ਗਤੀਵਿਧੀਆਂ ਨੂੰ ਵਧਣ-ਫੁੱਲਣ ਲਈ ਨਵੀਨਤਮ ਖੋਜ ਅਤੇ ਤਕਨੀਕੀ ਸਹਾਇਤਾ ਵੀ ਪ੍ਰਦਾਨ ਕਰੇਗਾ।
ਸ਼੍ਰੀ ਹਰਮਨਜੀਤ ਸਿੰਘ (ਡਾਇਰੈਕਟਰ ਅਤੇ ਸਹਿ-ਸੰਸਥਾਪਕ, ਐਨ.ਐਨ.ਈ.) ਨੇ ਇਸ ਸਹਿਮਤੀ ਪੱਤਰ 'ਤੇ ਹਸਤਾਖਰ ਕਰਨ ਲਈ ਪੀਈਸੀ ਦੇ ਡਾਇਰੈਕਟਰ, ਪ੍ਰੋ. ਸੇਤੀਆ ਅਤੇ ਪ੍ਰੋ. ਜੇ. ਡੀ. ਸ਼ਰਮਾ ਦਾ ਤਹਿਦਿਲੋਂ ਧੰਨਵਾਦ ਕੀਤਾ। ਉਹਨਾਂ ਨੇ PEC ਵਿਖੇ ਆ ਕੇ ਮਾਣ ਦੇ ਨਾਲ-ਨਾਲ ਫ਼ਖ਼ਰ ਦਾ ਅਨੁਭਵ ਕੀਤਾ। ਇਸਦੇ ਨਾਲ ਹੀ ਉਹਨਾਂ ਨੇ ਆਉਣ ਵਾਲੇ ਸਾਲਾਂ ਲਈ ਪੀਈਸੀ ਅਤੇ ਐਨਐਨਈ ਦੋਵਾਂ ਲਈ ਖੋਜ ਅਤੇ ਤਕਨੀਕੀ ਗਤੀਵਿਧੀਆਂ ਨੂੰ ਸਮਰਥਨ ਅਤੇ ਉਤਸ਼ਾਹਿਤ ਕਰਨ ਦੀ ਆਪਣੀ ਤਾਕੀਦ ਵੀ ਸਮੂਹ ਹਾਜ਼ਰੀਨ ਸਨਮੁੱਖ ਜਾਹਿਰ ਕੀਤੀ।
ਪੀਈਸੀ ਦੇ ਡਾਇਰੈਕਟਰ ਪ੍ਰੋ: ਬਲਦੇਵ ਸੇਤੀਆ ਜੀ ਨੇ ਇਸ ਐਸੋਸੀਏਸ਼ਨ ਲਈ ਐਨ.ਐਨ.ਈ ਦੇ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਹਨਾਂ ਨੇ ਨਵਯੁਗ ਨਾਮਧਾਰੀ ਈਕੋ ਡ੍ਰਾਈਵ ਪ੍ਰਾਈਵੇਟ ਲਿਮਟਿਡ ਕੰਪਨੀ ਦੀਆਂ ਵਿਸ਼ਾਲ ਪੱਧਰ 'ਤੇ ਚਾਲ ਰਹੀਆਂ ਟਿਕਾਊ ਗਤੀਵਿਧੀਆਂ ਅਤੇ ਵਾਲਿਉਮ ਤੇ ਵੀ ਚਾਨਣਾ ਪਾਇਆ।ਇਹ ਕੰਪਨੀ, 1950 ਦੇ ਦਹਾਕੇ ਤੋਂ ਬਾਈਸਾਈਕਲ ਅਤੇ ਇਲੈਕਟ੍ਰਿਕ ਬਾਇਕਸ ਦੇ ਖੇਤਰ ਵਿਚ ਵੱਧ-ਚੜ ਕੇ ਕੰਮ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ, 'ਅੱਜ ਟੈਕਨਾਲੋਜੀ ਦੇ ਲੋਕਾਂ ਨੂੰ ਇੰਡਸਟਰੀ ਦੇ ਲੋਕਾਂ ਦੀ ਪਹਿਲਾਂ ਨਾਲੋਂ ਵੀ ਜ਼ਿਆਦਾ ਜ਼ਰੂਰਤ ਹੈ'। ਅੰਤ ਵਿੱਚ, ਉਨ੍ਹਾਂ ਨੇ ਇੱਕ ਵਾਰ ਫਿਰ ਪੀਈਸੀ ਦੇ ਵੱਖ-ਵੱਖ ਫੈਕਲਟੀ ਮੈਂਬਰਾਂ, ਡੀਨ ਅਤੇ ਵਿਸ਼ੇਸ਼ ਤੌਰ 'ਤੇ NNE ਪ੍ਰਾਈਵੇਟ ਲਿਮਟਿਡ ਕੰਪਨੀ ਦੇ ਮਾਣਯੋਗ ਮੈਂਬਰਾਂ ਨੂੰ ਇਸ ਨਵੇਂ ਜੁੜੇ ਬੰਧਨ ਲਈ ਵਧਾਈ ਵੀ ਦਿੱਤੀ।
ਸ਼੍ਰੀ ਦਿਨੇਸ਼ ਸਭਰਵਾਲ ਨੇ ਪੀ.ਈ.ਸੀ. ਵਿਖੇ ਆ ਕੇ ਆਪਣੀ ਖੁਸ਼ੀ ਅਤੇ ਧੰਨਵਾਦ ਦਾ ਪ੍ਰਗਟਾਵਾ ਕੀਤਾ। ਉਹਨਾਂ ਨੇ ਉਦਯੋਗ (ਐਨ.ਐਨ.ਈ.) ਅਤੇ ਅਕਾਦਮਿਕ ਸੰਸਥਾ (ਪੀ.ਈ.ਸੀ.) ਦੀ ਇਸ ਐਸੋਸੀਏਸ਼ਨ ਲਈ ਆਪਣਾ ਦਿਲ਼ੀ ਸਤਿਕਾਰ ਵੀ ਪ੍ਰਗਟ ਕੀਤਾ।
ਅੰਤ ਵਿੱਚ, ਪ੍ਰੋ. ਜੇ. ਡੀ. ਸ਼ਰਮਾ ਨੇ ਨਵਯੁਗ ਨਾਮਧਾਰੀ ਈਕੋ ਡਰਾਈਵ ਦੇ ਮੈਂਬਰਾਂ ਅਤੇ ਐਮਐਮਈ ਵਿਭਾਗ ਦੇ ਸਾਰੇ ਫੈਕਲਟੀ ਦੇ ਮੈਂਬਰਾਂ ਦਾ ਉਹਨਾਂ ਦੇ ਅਟੁੱਟ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਤਕਨੀਕੀ ਸੰਸਥਾਵਾਂ ਵਿੱਚ ਵਿਦਿਆਰਥੀਆਂ ਨੂੰ ਉਦਯੋਗ ਦੇ ਅਜਿਹੇ ਸਹਿਯੋਗ ਦੀ ਲੋੜ ਹੁੰਦੀ ਹੈ। ਸਮਾਗਮ ਦੀ ਸਮਾਪਤੀ ਉਚੇਚੇ ਤੌਰ 'ਤੇ ਹੋਈ।