ਹਜਰਤ ਪੂਰਨ ਸ਼ਾਹ ਕਾਦਰੀ ਦੀ ਮਜ਼ਾਰ ਦਾ ਮੇਲਾ ਧੂਮ ਧਾਮ ਨਾਲ ਸੰਪੰਨ
ਮਾਹਿਲਪੁਰ - ਇਥੋਂ 12 ਕਿਲੋਮੀਟਰ ਦੂਰ ਪਿੰਡ ਜਾਂਗਣੀਵਾਲ ਵਿੱਚ ਸਥਿਤ ਹਜਰਤ ਪੂਰਨ ਸ਼ਾਹ ਕਦਰੀ ਦੀ ਮਜ਼ਾਰ ਤੇ ਸਲਾਨਾ ਮੇਲਾ ਨਗਰ ਨਿਵਾਸੀ ਅਤੇ ਐਨਆਰਆਈ ਭਰਾਵਾਂ ਦੇ ਸਹਿਯੋਗ ਨਾਲ ਡਾ. ਮਨਜੀਤ ਸਿੰਘ ਅਤੇ ਪਿਆਰੇ ਲਾਲ ਦੀ ਅਗਵਾਈ ਹੇਠ ਕਰਵਾਇਆ ਗਿਆ। ਜਿਸ ਵਿੱਚ ਦੂਰ ਨੇੜੇ ਦੀਆਂ ਸੰਗਤਾਂ ਨੇ ਬਹੁਤ ਗਿਣਤੀ ਵਿੱਚ ਭਾਗ ਲਿਆl

ਜਾਨ ਮਾਲ ਦੀ ਰੱਖਿਆ ਲਈ ਬੇਨਤੀ ਕਰਨ ਉਪਰੰਤ ਝੰਡਾ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ। ਦੂਰ ਨੇੜੇ ਦੇ ਸੰਤਾਂ ਮਹਾਤਮਾ ਨੇ ਪ੍ਰਵਚਨ ਕੀਤੇ l ਹਰਮੇਸ਼ ਰੰਗੀਲਾ ਕਵਾਲ ਪਾਰਟੀ ਅਤੇ ਸ਼ਿੰਗਾਰਾ ਸਿੰਘ ਤੇ ਗੁਲਸ਼ਨ ਐਂਡ ਪਾਰਟੀ ਵੱਲੋਂ ਕਵਾਲੀਆਂ ਪੇਸ਼ ਕਰਕੇ ਖੂਬ ਰੰਗ ਬੰਨਿਆ ਗਿਆ। ਸਾਹਿਤਕਾਰ ਬਲਜਿੰਦਰ ਮਾਨ ਨੇ ਇਸ ਵਿਸ਼ੇਸ਼ ਮੌਕੇ ਤੇ ਬੋਲਦਿਆਂ ਕਿਹਾ ਕਿ ਸਾਨੂੰ ਆਪਣੇ ਮੂਲ ਨਾਲ ਜੁੜਨਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਮਨੁੱਖ ਵਿੱਚੋਂ ਮਨੁੱਖਤਾ ਖਤਮ ਹੋ ਰਹੀ ਹੈ। ਇਸ ਲਈ ਸਾਨੂੰ ਇਨਸਾਨੀ ਕਦਰਾਂ ਕੀਮਤਾਂ ਦੀ ਪਹਿਰੇਦਾਰੀ ਕਰਨ ਦੀ ਜ਼ਰੂਰਤ ਹੈ। ਠੰਡੇ ਮਿੱਠੇ ਜਲ ਦੀ ਛਬੀਲ ਤੋਂ ਇਲਾਵਾ ਅਤੁੱਟ ਲੰਗਰ ਵੀ ਵਰਤਾਇਆ ਗਿਆ। ਇਸ ਮੇਲੇ ਵਿੱਚ ਸਤਪਾਲ ਲੋਈ,ਅਮਰਜੀਤ ਸਿੰਘ, ਮਨੋਹਰ ਲਾਲ, ਪ੍ਰਿੰ. ਗੁਰਮੀਤ ਚੰਦ, ਪਿਰਥੀ ਚੰਦ, ਸੰਗੀਤਕਾਰ ਸੁਖਦੇਵ ਨਡਾਲੋਂ ਸਮੇਤ ਇਲਾਕੇ ਦੇ ਬਹੁਤ ਸਾਰੇ ਸੰਤ ਮਹਾਂਪੁਰਸ਼ ਸ਼ਾਮਿਲ ਹੋਏ l ਅੰਤ ਵਿੱਚ ਸਭ ਦਾ ਧੰਨਵਾਦ ਕਰਦਿਆਂ ਡਾ. ਮਨਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਪਣੀ ਅਮੀਰ ਵਿਰਾਸਤ ਨੂੰ ਹਮੇਸ਼ਾ ਸੰਭਾਲਣਾ ਅਤੇ ਯਾਦ ਰੱਖਣਾ ਚਾਹੀਦਾ ਹੈ।