ਪੰਜਾਬ ਦੇ ਸਾਰੇ ਧਾਰਮਿਕ ਸਥਾਨਾਂ ਦਾ ਸਵ. ਪ੍ਰਕਾਸ਼ ਸਿੰਘ ਬਾਦਲ ਨੇ ਕਾਇਆਕਲਪ ਕੀਤਾ ਸੀ - ਤਲਵਾੜ
ਹੁਸ਼ਿਆਰਪੁਰ - ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸਾਰੇ ਧਰਮਾਂ ਪ੍ਰਤੀ ਗਹਿਰੀ ਨਿਸ਼ਠਾ ਰਹੀ ਹੈ। ਇਸ ਲਈ ਉਹਨਾਂ ਨੇ ਹਰ ਧਰਮ ਨੂੰ ਜਿੱਥੇ ਸਨਮਾਨ ਦਿੱਤਾ, ਉੱਥੇ ਹਰ ਧਰਮ ਦੇ ਧਾਰਮਿਕ ਸਥਾਨਾਂ ਦਾ ਨਵੀਨੀਕਰਨ ਵੀ ਕਰਵਾਇਆ। ਉਪਰੋਕਤ ਸ਼ਬਦ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਸੰਜੀਵ ਤਲਵਾੜ ਨੇ ਸਾਬਕਾ ਡਿਪਟੀ ਮੇਅਰ ਪ੍ਰੇਮ ਸਿੰਘ ਵਲੋਂ ਵੱਖ-ਵੱਖ ਵਾਰਡਾਂ ਵਿੱਚ ਕਰਵਾਈਆਂ ਚੋਣ ਸਭਾਵਾਂ ਨੂੰ ਸੰਬੋਧਿਤ ਕਰਦੇ ਹੋਏ ਕਹੇ।

ਤਲਵਾੜ ਨੇ ਕਿਹਾ ਕਿ ਅੰਮ੍ਰਿਤਸਰ ਵਿਖੇ ਰਾਮ ਤੀਰਥ ਦਾ ਨਵੀਨੀਕਰਨ ਕਰਵਾ ਕੇ ਮਹਾਰਿਸ਼ੀ ਵਾਲਮੀਕ ਜੀ ਦੇ ਇਸ ਪਵਿੱਤਰ ਅਸਥਾਨ ਨੂੰ ਦੁਨੀਆਂ ਦੇ ਨਕਸ਼ੇ ਤੇ ਪ੍ਰਕਾਸ਼ ਸਿੰਘ ਬਾਦਲ ਨੇ ਲਿਆਂਦਾ ਸੀ। ਉਹਨਾਂ ਕਿਹਾ ਅੱਜ ਜੋ ਵੀ ਸ਼ਰਧਾਲੂ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਆਉਂਦੇ ਹਨ ਹੁਣ ਉਹ ਦੁਰਗਿਆਣਾ ਮੰਦਰ ਅਤੇ ਰਾਮ ਤੀਰਥ ਵੀ ਦਰਸ਼ਨਾਂ ਲਈ ਜਾਂਦੇ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬਿਕਰਮਜੀਤ ਸਿੰਘ ਕਲਸੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਲੋਕਾਂ ਨੇ ਮਨ ਬਣਾ ਲਿਆ ਹੈ, ਕਿ ਇੱਕ ਵਾਰ ਫਿਰ ਪੰਜਾਬ ਵਿੱਚ ਵਿਕਾਸ ਅਤੇ ਸ਼ਾਂਤੀ ਬਹਾਲ ਕਰਨ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈ ਜਾਵੇ ਅਤੇ ਇਸ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਨੂੰ ਜਿਤਾ ਕੇ 2027 ਦੀ ਨੀਂਹ ਪੱਕੀ ਕਰ ਦਿੱਤੀ ਜਾਵੇ। ਬੈਠਕ ਨੂੰ ਸੰਬੋਧਿਤ ਕਰਦੇ ਹੋਏ ਸਾਬਕਾ ਕੌਂਸਲਰ ਨਿਧੀ ਤਲਵਾੜ ਨੇ ਕਿਹਾ 50% ਮਹਿਲਾਵਾਂ ਦੀ ਭਾਗੇਦਾਰੀ ਪੰਜਾਬ ਦੀ ਰਾਜਨੀਤਿਕ ਵਿਸਾਤ ਨੂੰ ਬਦਲਣ ਦੀ ਪੂਰੀ ਹਿੰਮਤ ਰੱਖਦੀ ਹੈ। ਉਹਨਾਂ ਨੇ ਕਿਹਾ ਅੱਜ ਹਰ ਇੱਕ ਮਹਿਲਾ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਖੜੀ ਹੈ। ਕਿਉਂਕਿ ਜਦੋਂ ਤੋਂ ਪੰਜਾਬ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਗਈ ਹੈ, ਉਸ ਦਿਨ ਤੋਂ ਪਰਿਵਾਰਾਂ ਨੂੰ ਮਿਲਣ ਵਾਲੀਆਂ ਸਹੂਲਤਾਂ ਲਗਭਗ ਖਤਮ ਹੋ ਚੁੱਕੀਆਂ ਹਨ। ਇਸ ਮੌਕੇ ਸੁਖਪਾਲ ਸਿੰਘ, ਮਨਜੀਤ ਕੌਰ, ਪ੍ਰੀਆ ਸੈਣੀ, ਕ੍ਰਿਸ਼ਨਾ, ਸੋਨੀਆ ਤਲਵਾਰ, ਸੀਮਾ ਰੱਲ, ਜਗਤਾਰ ਸਿੰਘ, ਜਸਵਿੰਦਰ ਸਿੰਘ, ਗਿਤੇਸ਼ ਨੰਗਲ ਸ਼ਹੀਦਾਂ ਆਦਿ ਵੀ ਮੌਜੂਦ ਸਨ।