ਭਾਗੋਮਾਜਰਾ ਵਿੱਚ ਨਵਵਿਆਹੁਤਾ ਵੱਲੋਂ ਆਤਮ ਹੱਤਿਆ?

ਬਲੌਂਗੀ, 25 ਮਈ - ਭਾਗੋਮਾਜਰਾ ਵਿੱਚ ਇੱਕ ਨਵਵਿਆਹੁਤਾ ਵੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਮ੍ਹਣਾ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲੌਂਗੀ ਦੀ ਮਿਸਟੀ ਨਾਮ ਦੀ ਕੁੜੀ ਦਾ ਵਿਆਹ ਬੀਤੀ 22 ਅਪ੍ਰੈਲ ਨੂੰ ਖਰੜ ਦੇ ਭਾਗੋਮਾਜਰਾ ਦੇ ਵਸਨੀਕ ਕੇਸ਼ਵ ਜੈਨ ਨਾਲ ਹੋਇਆ ਸੀ ਅਤੇ ਵਿਆਹ ਨੂੰ ਇੱਕ ਮਹੀਨਾ ਬੀਤਣ ਤੇ ਹੀ ਕੁੜੀ ਵੱਲੋਂ ਆਤਮਾ ਹਤਿਆ ਕਰ ਲਈ ਗਈ।

ਬਲੌਂਗੀ, 25 ਮਈ - ਭਾਗੋਮਾਜਰਾ ਵਿੱਚ ਇੱਕ ਨਵਵਿਆਹੁਤਾ ਵੱਲੋਂ ਆਤਮ ਹੱਤਿਆ ਕਰਨ ਦਾ ਮਾਮਲਾ ਸਾਮ੍ਹਣਾ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬਲੌਂਗੀ ਦੀ ਮਿਸਟੀ ਨਾਮ ਦੀ ਕੁੜੀ ਦਾ ਵਿਆਹ ਬੀਤੀ 22 ਅਪ੍ਰੈਲ ਨੂੰ ਖਰੜ ਦੇ ਭਾਗੋਮਾਜਰਾ ਦੇ ਵਸਨੀਕ ਕੇਸ਼ਵ ਜੈਨ ਨਾਲ ਹੋਇਆ ਸੀ ਅਤੇ ਵਿਆਹ ਨੂੰ ਇੱਕ ਮਹੀਨਾ ਬੀਤਣ ਤੇ ਹੀ ਕੁੜੀ ਵੱਲੋਂ ਆਤਮਾ ਹਤਿਆ ਕਰ ਲਈ ਗਈ।
ਮਿਸਟੀ ਦੀ ਮਾਂ ਕਿਰਨ ਦੇਵੀ ਨੇ ਦੱਸਿਆ ਕਿ ਮਿਸਟੀ ਦਾ ਵਿਆਹ ਭਾਗੋਮਾਜਰਾ ਵਿੱਚ ਰਹਿੰਦੇ ਕਿਰਨ ਜੈਨ ਦੇ ਬੇਟੇ ਕੇਸ਼ਵ ਜੈਨ ਨਾਲ ਹੋਇਆ ਵਿਆਹ ਵੇਲੇ ਮੁੰਡੇ ਦੀ ਮਾਂ ਨੇ ਇਹ ਕਿਹਾ ਸੀ ਕਿ ਉਹਨਾਂ ਨੂੰ ਕੁੱਝ ਨਹੀਂ ਚਾਹੀਦਾ ਅਤੇ ਚੁੰਨੀ ਚੜਾ ਕੇ ਵਿਆਹ ਕਰਾਂਗੇ।
ਉਨ੍ਹਾਂ ਇਲਜਾਮ ਲਗਾਇਆ ਕਿ ਵਿਆਹ ਹੋਏ ਨੂੰ ਲੱਗਭਗ ਇਕ ਮਹੀਨਾ ਹੀ ਹੋਇਆ ਸੀ ਕਿ ਉਹਨਾਂ ਦੀ ਬੇਟੀ ਨੂੰ ਤੰਗ ਪਰੇਸ਼ਾਨ ਕਰਕੇ ਮਾਰ ਦਿਤਾ ਗਿਆ। ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾ ਉਹ ਆਪਣੀ ਬੇਟੀ ਦੇ ਸਹੁਰੇ ਘਰ ਗਏ ਸਨ ਤਾਂ ਉਹਨਾਂ ਦੀ ਬੇਟੀ ਨੇ ਕਿਹਾ ਸੀ ਉਹ ਕੁੱਝ ਦੱਸਣਾ ਚਾਹੁੰਦੀ ਹੈ ਪਰ ਜੇਕਰ ਉਸਨੇ ਕੁੱਝ ਦੱਸਿਆ ਤਾਂ ਉਸਨੂੰ ਜਾਨ ਤੋਂ ਮਾਰ ਦਿੱਤਾ ਜਾਵੇਗਾ। ਇਸ ਦੌਰਾਨ ਉਸਦੀ ਸੱਸ ਕਿਰਨ ਜੈਨ ਦੇ ਨੇੜੇ ਆਉਣ ਤੇ ਬੇਟੀ ਨੇ ਕੁੱਝ ਨਹੀਂ ਦੱਸਿਆ।
ਉਹਨਾਂ ਕਿਹਾ ਕਿ ਉਹਨਾਂ ਦੀ ਬੇਟੀ ਦੀ ਸੱਸ ਨੂੰ ਕਿਰਨ ਜੈਨ ਸ਼ਿਵ ਸੈਨਾ ਹਿੰਦੁਸਤਾਨ ਵਲੋਂ ਲੋਕਸਭਾ ਚੋਣ ਲੜ ਰਹੀ ਹੈ ਅਤੇ ਉਸ ਨੂੰ ਸਰਕਾਰ ਨੇ ਪੁਲੀਸ ਸੁਰੱਖਿਆ ਵੀ ਦਿੱਤੀ ਹੋਈ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੀ ਬੇਟੀ ਦੀ ਸੱਸ ਕਿਰਨ ਜੈਨ ਨੇ ਉਹਨਾਂ ਦੀ ਬੇਟੀ ਨੂੰ ਮੁਹਾਲੀ ਦੇ ਫੇਜ਼ 6 ਵਿੱਚ ਦਾਖਿਲ ਕਰਵਾ ਕੇ ਉਹਨਾਂ ਨੂੰ ਫੋਨ ਤੇ ਜਾਣਕਾਰੀ ਦਿੱਤੀ ਅਤੇ ਜਦੋਂ ਉਹ ਹਸਪਤਾਲ ਪਹੁੰਚੇ ਤਾਂ ਉਹ ਉੱਥੋਂ ਫਰਾਰ ਹੋ ਗਈ। ਉਹਨਾਂ ਦੀ ਬੇਟੀ ਦੀ ਮ੍ਰਿਤਕ ਦੇਹ ਮੈਕਸ ਹਸਪਤਾਲ ਦੀ ਮੋਰਚਰੀ ਵਿੱਚ ਪਈ ਹੈ। ਉਹਨਾਂ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ ਦਵਾਇਆ ਜਾਵੇ ਅਤੇ ਦੋਸ਼ੀ ਪਰਿਵਾਰ ਨੂੰ ਜੇਲ ਭੇਜਿਆ ਜਾਵੇ।
ਇਸੇ ਦੌਰਾਨ ਸ਼ਿਵ ਸੈਨਾ ਹਿੰਦੁਸਤਾਨ ਦੇ ਸੂਬਾ ਯੂਥ ਪ੍ਰਧਾਨ ਅਰਵਿੰਦ ਗੌਤਮ ਨੇ ਦੱਸਿਆ ਕਿ ਸ਼ਿਵ ਸੈਨਾ ਹਿੰਦੁਸਤਾਨ ਦੀ ਸਿਆਸੀ ਸ਼ਾਖਾ ਹਿੰਦੁਸਤਾਨ ਸ਼ਕਤੀ ਸੈਨਾ ਵਲੋਂ ਸ੍ਰੀ ਅਨੰਦਪੁਰ ਸਾਹਿਬ ਹਲਕੇ ਤੋਂ ਲੋਕਸਭਾ ਚੋਣਾਂ ਲਈ ਸਾਂਝੀ ਉਮੀਦਵਾਰ ਕਿਰਨ ਜੈਨ ਨੂੰ ਪਾਰਟੀ ਅਨੁਸਾਸ਼ਨ ਭੰਗ ਕਰਨ ਅਤੇ ਗੈਰ ਸਮਾਜਿਕ ਗਤੀਵਿਧੀਆਂ ਦੇ ਚਲਦਿਆਂ ਪਾਰਟੀ ਵਿੱਚੋ ਕੱਢ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਕਿਰਨ ਜੈਨ ਨੂੰ ਮਹਿਲਾ ਮੰਡਲ ਦੀ ਜਿਲ੍ਹਾ ਮੁਹਾਲੀ ਪ੍ਰਧਾਨ ਦੇ ਅਹੁਦੇ ਤੋਂ ਵੀ ਹਟਾ ਦਿਤਾ ਗਿਆ ਹੈ।
ਸੰਪਰਕ ਕਰਨ ਤੇ ਖਰੜ ਸਿਟੀ ਥਾਣਾ ਦੇ ਏ ਐਸ ਆਈ ਵੀਰ ਚੰਦ ਨੇ ਕਿਹਾ ਕਿ ਪੁਲੀਸ ਵਲੋਂ ਮ੍ਰਿਤਕ ਲੜਕੀ ਦੇ ਪਰਿਵਾਰ ਦੇ ਬਿਆਨ ਦਰਜ ਕੀਤੇ ਜਾ ਰਹੇ ਅਤੇ ਇਸਤੋਂ ਬਾਅਦ ਪੁਲੀਸ ਵਲੋਂ ਬਣਦਾ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।