ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਏਕਤਾ ( ਸ੍ਰੀ ਮੁਕਤਸਰ ਸਾਹਿਬ ) ਰਜਿ. ਦੀ ਮੀਟਿੰਗ ਹੋਈ
ਮਾਹਿਲਪੁਰ, 25 ਮਈ - ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਏਕਤਾ ( ਸ੍ਰੀ ਮੁਕਤਸਰ ਸਾਹਿਬ ) ਰਜਿ. ਦੇ ਸੂਬਾ ਪ੍ਰਧਾਨ ਸਰਦਾਰ ਬੋਹੜ ਸਿੰਘ ਜਟਾਣਾ ਦੇ ਦਿਸ਼ਾ ਨਿਰਦੇਸ਼ਾਂ ਤੇ ਅੱਜ ਸਰਦਾਰ ਮੱਖਣ ਸਿੰਘ ਕੋਠੀ ਜ਼ਿਲਾ ਪ੍ਰਧਾਨ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਏਕਤਾ ਦੀ ਇੱਕ ਵਿਸ਼ੇਸ਼ ਮੀਟਿੰਗ ਮਾਹਿਲਪੁਰ ਦੇ ਲਾਗਲੇ ਪਿੰਡ ਦੋਹਲਰੋ ਵਿਖੇ ਹੋਈ।

ਜਿਸ ਵਿੱਚ ਗੁਰਨੇਕ ਸਿੰਘ, ਅਮਨਪ੍ਰੀਤ ਸਿੰਘ ਗਰਚਾ, ਜਥੇਦਾਰ ਮਨਜਿੰਦਰ ਸਿੰਘ ਲੰਗੇਰੀ, ਰਾਜਵਿੰਦਰ ਸਿੰਘ ਹਵੇਲੀ, ਕੁਲਵੰਤ ਸਿੰਘ ਮੇਘੋਵਾਲ, ਜਗਮੋਹਨ ਸਿੰਘ ਮੇਘੋਵਾਲ, ਜਸਪ੍ਰੀਤ ਜੰਡਿਆਲਾ, ਜਸਕਰਨ ਸਿੰਘ ਭੱਜਲਾ,ਜਥੇਦਾਰ ਮਹਿੰਦਰ ਸਿੰਘ ਚੱਕ ਨਾਥਾ,ਜਸਪਾਲ ਸਿੰਘ ਚੱਕ ਨਾਥਾਂ, ਗੁਰਵਿੰਦਰ ਸਿੰਘ,ਸਰਬਪ੍ਰੀਤ ਸਿੰਘ, ਨਵਜੋਤ ਸਿੰਘ, ਸੁਖਬੀਰ ਸਿੰਘ ਪੱਦੀ, ਅਜਕੇਤਨ ਸਿੰਘ ਮੁੱਗੋਵਾਲ, ਸਰਨ ਮੇਘੋਵਾਲ ਸਮੇਤ ਯੂਨੀਅਨ ਨਾਲ ਜੁੜੇ ਸਾਥੀ ਹਾਜ਼ਰ ਹੋਏ। ਇਸ ਮੀਟਿੰਗ ਵਿੱਚ 1 ਜੂਨ ਨੂੰ ਲੋਕ ਸਭਾ ਦੀਆਂ ਪੈ ਰਹੀਆਂ ਵੋਟਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਗੱਲਬਾਤ ਕਰਦਿਆਂ ਸਰਦਾਰ ਮੱਖਣ ਸਿੰਘ ਕੋਠੀ ਨੇ ਕਿਹਾ ਕਿ ਉਹਨਾਂ ਦੀ ਯੂਨੀਅਨ ਸ੍ਰੀ ਖਡੂਰ ਸਾਹਿਬ ਤੋਂ ਸਰਦਾਰ ਅੰਮ੍ਰਿਤਪਾਲ ਸਿੰਘ, ਬਠਿੰਡਾ ਤੋਂ ਲੱਖਾ ਸਿਧਾਣਾ, ਫਰੀਦਕੋਟ ਤੋਂ ਸਰਦਾਰ ਸਰਬਜੀਤ ਸਿੰਘ ਅਤੇ ਜਲੰਧਰ ਤੋਂ ਸਰਬਜੀਤ ਸਿੰਘ ਖਾਲਸਾ ਦਾ ਸਮਰਥਨ ਕਰਦੀ ਹੈ। ਉਹ ਇਹਨਾਂ ਅਸਥਾਨਾਂ ਤੇ ਚੋਣ ਪ੍ਰਚਾਰ ਲਈ ਜਾ ਰਹੇ ਹਨ। ਉਹਨਾਂ ਕਿਹਾ ਕਿ ਉਹ ਆਪਣੀ ਸਮਰੱਥਾ ਅਨੁਸਾਰ ਇਹਨਾਂ ਉਮੀਦਵਾਰਾਂ ਦਾ ਡੱਟ ਕੇ ਸਮਰਥਨ ਕਰਨਗੇ।ਇਸ ਮੌਕੇ ਉਹਨਾਂ ਇਹਨਾਂ ਇਲਾਕਿਆਂ ਦੇ ਵੋਟਰਾਂ ਨੂੰ ਬੇਨਤੀ ਕੀਤੀ ਕਿ ਉਹ ਮਿਹਨਤੀ, ਇਮਾਨਦਾਰ ਅਤੇ ਪੰਥਕ ਸੋਚ ਵਾਲੇ ਇਹਨਾਂ ਉਮੀਦਵਾਰਾਂ ਦੇ ਹੱਕ ਵਿੱਚ ਵੋਟਾਂ ਪਾ ਕੇ ਸਿੱਖ ਕੌਮ ਦੇ ਮਸਲਿਆਂ ਨੂੰ ਸੁਲਝਾਉਣ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ।