ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਬਾਲੋਂ ਦੇ ਬੱਚਿਆਂ ਦੀ ਸਹਾਇਤਾ
ਨਵਾਂਸ਼ਹਿਰ - ਪ੍ਰਵਾਸੀ ਪੰਜਾਬੀ ਗਾਇਕ ਰੇਸ਼ਮ ਸਿੰਘ ਰੇਸ਼ਮ ਵਲੋਂ ਸ.ਐਲੀਮੈਂਟਰੀ ਸਕੂਲ ਬਾਲੋਂ ਦੇ ਬੱਚਿਆਂ ਦੀ ਸਹਾਇਤਾ ਕੀਤੀ ਗਈ। ਬਹੁਤ ਲੰਮੇ ਸਮੇਂ ਤੋਂ ਗਾਇਕ ਰੇਸ਼ਮ ਸਿੰਘ ਰੇਸ਼ਮ ਲੋਕ ਭਲਾਈ ਦੇ ਕਾਰਜਾਂ ਵਿੱਚ ਲੱਗੇ ਹੋਏ ਹਨ। ਇਹ ਸਹਾਇਤਾ ਉਹਨਾਂ ਦੇ ਦੋਸਤ ਲੈਕਚਰਾਰ ਸ਼ੰਕਰ ਦਾਸ ਰਾਹੀਂ ਕੀਤੀ ਗਈ। ਸਕੂਲ ਦੇ ਸਾਰੀਆਂ ਜਮਾਤਾ ਦੇ ਅੱਬਲ ਆਏ ਪਹਿਲੇ, ਦੂਜੇ ਅਤੇ ਤੀਜੇ ਦਰਜੇ ਤੇ ਆਏ ਕਰੀਬ 25 ਵਿਦਿਆਰਥੀਆਂ ਨੂੰ ਨਗਦ ਰਾਸ਼ੀ ਅਤੇ ਸ਼ਟੇਸ਼ਨਰੀ ਦੇ ਕੇ ਸਨਮਾਨਿਤ ਕੀਤਾ ਗਿਆ।

ਸਕੂਲ ਦੇ ਬਾਕੀ ਸਾਰੇ ਵਿਦਿਆਰਥੀਆਂ ਨੂੰ ਵੀ ਸ਼ਟੇਸ਼ਨਰੀ ਦੇ ਕੇ ਸਨਮਾਨਿਤ ਅਤੇ ਉਤਸ਼ਾਹਿਤ ਕੀਤਾ ਗਿਆ। ਲੈਕ : ਸ਼ੰਕਰ ਦਾਸ ਨੇ ਦੱਸਿਆ ਕਿ ਇਸ ਸਕੂਲ ਦੇ ਮੁਖੀ ਸ੍ਰੀ ਅਸ਼ੋਕ ਪਠਲਾਵਾ ਜੀ ਬਹੁਤ ਮਿਹਨਤੀ ਅਧਿਆਪਕ ਹਨ, ਇਸੇ ਕਾਰਨ ਇਹਨਾਂ ਦੇ ਬੱਚੇ ਵਿਦਿਅਕ ਅਤੇ ਖੇਡਾਂ ਦੇ ਖੇਤਰ ਵਿੱਚ ਹਰ ਸਾਲ ਵੱਡੀਆਂ ਮੱਲਾਂ ਮਾਰਦੇ ਹਨ। ਮੈਂ ਇਸ ਸਕੂਲ ਵਿੱਚ ਹਰ ਸਾਲ ਬੱਚਿਆਂ ਨੂੰ ਦੋ ਵਾਰ ਮਿਲਣ ਆਉਂਦਾ ਹਾਂ। ਪਿੰਡ ਦੇ ਸਰਪੰਚ ਸ੍ਰੀਮਤੀ ਜਸਵੀਰ ਕੌਰ ਅਤੇ ਸਕੂਲ ਮੁਖੀ ਅਸ਼ੋਕ ਪਠਲਾਵਾ ਨੇ ਕਿਹਾ ਕਿ ਗਾਇਕ ਰੇਸ਼ਮ ਸਿੰਘ ਰੇਸ਼ਮ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਵਧੀਆ ਕੰਮ ਕਰਦੇ ਹਨ।
ਇਸ ਮੌਕੇ ਤੇ ਕਮਲਜੀਤ ਸਿੰਘ ਸਾਬਕਾ ਪੰਚ, ਲੈਂਬਰ ਰਾਮ,ਪਰਮਜੀਤ ਸਿੰਘ ਸਾਬਕਾ ਚੇਅਰਮੈਨ, ਸ. ਸੁਖਵਿੰਦਰ ਸਿੰਘ, ਚਮਨ ਲਾਲ, ਭਜਨ ਸਿੰਘ ਪੰਚ,ਕਮਲਜੀਤ ਕੌਰ ਚੇਅਰਪਰਸਨ SMC, ਮੈਡਮ ਬਲਜੀਤ ਕੌਰ, ਕੁਲਵਿੰਦਰ ਕੌਰ, ਸਿਮਰ ਕੌਰ, ਬਲਵਿੰਦਰ ਕੌਰ, ਰੀਨਾ ਕੁਮਾਰੀ, ਡਿੰਪਲ ਅਤੇ ਇੰਦਰਜੀਤ ਕੌਰ ਆਦਿ ਹਾਜ਼ਰ ਸਨ।