ਗੁਰਦਿਆਲ ਬੋਧ ਯੂ ਕੇ ਅਤੇ ਉਨ੍ਹਾਂ ਭਰਾ ਅਮਰਜੀਤ ਬੋਧ ਨੇ ਜਸਵੀਰ ਗੜ੍ਹੀ ਨੂੰ ਚੋਣਾਂ ਲਈ ਸਹਾਇਤਾ ਦਿੱਤੀ

ਨਵਾਂਸ਼ਹਿਰ - ਬਸਪਾ ਦੇ ਮਿਸ਼ਨਰੀ ਸਾਥੀ ਗੁਰਦਿਆਲ ਬੋਧ ਯੂ ਕੇ ਅਤੇ ਉਨ੍ਹਾਂ ਦੇ ਭਰਾ ਅਮਰਜੀਤ ਬੋਧ ਨੇ ਦੋ ਲੱਖ ਰੁਪੱਇਆ ਸ਼੍ਰੀ ਆਨੰਦਪੁਰ ਸਾਹਿਬ ਤੋਂ ਉਮੀਦਵਾਰ ਜਸਵੀਰ ਸਿੰਘ ਗੜ੍ਹੀ ਨੂੰ ਭੇਂਟ ਕੀਤਾ। ਉਹ ਜਾਣਦੇ ਹਨ ਕਿ ਬਸਪਾ ਗਰੀਬਾਂ ਦੀ ਪਾਰਟੀ ਹੈ, ਜਿਹੜੀ ਕਿ ਕਿਸੇ ਉਦਯੋਗਪਤੀ ਦੇ ਅੱਗੇ ਨਹੀਂ ਝੁਕਦੀ। ਪਰ ਆਪਣੇ ਵਰਕਰਾਂ ਕੋਲੋਂ ਪੈਸੇ ਅਤੇ ਕੰਮ ਕਰਨ ਦੀ ਆਸ ਰੱਖਦੀ ਹੈ।

 ਉਹ ਵਰਕਰਾਂ ਦੀ ਹਾਲਤ ਤੋਂ ਵੀ ਜਾਣੂ ਹਨ। ਜਿਹਨਾਂ ਨੇ ਪੈਸੇ ਤੋਂ ਵਗੈਰ ਹੀ ਹਲਕੇ ਵਿੱਚ ਦਿਨ ਰਾਤ ਇੱਕ ਕੀਤਾ ਹੋਇਆ ਹੈ। ਗੁਰਦਿਆਲ ਬੋਧ ਯੂ ਕੇ ਅਤੇ ਅਮਰਜੀਤ ਬੋਧ ਹਰੇਕ ਵਰਕਰ ਦੀ ਮੱਦਦ ਵੀ ਕਰਦੇ ਰਹਿੰਦੇ ਹਨ। ਪੂਰੇ ਪੰਜਾਬ ਵਿੱਚ ਜਿੱਥੇ ਕਿਤੇ ਵੀ ਆਪਣੇ ਮਹਾਂਪੁਰਸ਼ਾਂ ਦੀ ਯਾਦਗਾਰ ਬਣਾਉਣੀ ਹੁੰਦੀ ਹੈ, ਉਥੇ ਸਭ ਨਾਲੋਂ ਪਹਿਲਾਂ ਸਹਿਯੋਗ ਕਰਦੇ ਹਨ। ਪਹਿਲਾਂ ਵੀ ਜਿੰਨੀ ਵਾਰ ਚੋਣਾਂ ਹੋਈਆਂ ਹਨ, ਇਨ੍ਹਾਂ ਨੇ ਆਪਣੀ ਵਿੱਤ ਨਾਲੋਂ ਵੱਧ ਸਹਿਯੋਗ ਕਰਨ ਦੀ ਕੋਸ਼ਿਸ਼ ਕੀਤੀ ਹੈ। 
ਦੇਖੋ ਕਿੰਨੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਨੇ ਸਪਿਰਿਟ ਭਰ ਦਿੱਤੀ ਹੈ ਗੁਰਦਿਆਲ ਬੋਧ ਯੂ ਕੇ ਵਰਗਿਆਂ ਮਿਸ਼ਨਰੀ ਵਰਕਰਾਂ ਦੇ ਵਿੱਚ, ਪੰਜਾਬ ਵਿੱਚ ਹੋਰ ਵੀ ਅਨੇਕਾਂ ਐਨ ਆਰ ਆਈ ਵਰਕਰ ਅਤੇ ਬਾਮਸੇਫ਼ ਚਲਾਉਣ ਵਾਲੇ ਯੋਧੇ ਹਨ, ਜੋਂ ਇਸ ਮੂਵਮੇਂਟ ਨੂੰ ਚਲਾਉਣ ਲਈ ਸਹਾਇਤਾ ਕਰਦੇ ਰਹਿੰਦੇ ਹਨ।