
ਸਾਰੇ ਹੀ ਉਮੀਦਵਾਰ ਕਰ ਰਹੇ ਹਨ ਆਪੋ ਆਪਣੀ ਜਿੱਤ ਦੇ ਦਾਅਵੇ
ਐਸ ਏ ਐਸ ਨਗਰ , 22 ਮਈ:- ਲੋਕ ਸਭਾ ਚੋਣਾਂ ਲਈ ਹੋਣ ਵਾਲੀ ਵੋਟਿੰਗ ਲਈ ਹੁਣ ਸਿਰਫ 10 ਦਿਨਾਂ ਦਾ ਹੀ ਸਮਾਂ ਬਚਿਆ ਹੈ ਅਤੇ ਇਸਦੇ ਨਾਲ ਹੀ ਹਲਕੇ ਵਿੱਚਲੀ ਰਾਜਨੀਤਿਕ ਸਥਿਤੀ ਵੀ ਹੌਲੀ ਹੌਲੀ ਸਪਸ਼ਟ ਹੁੰਦੀ ਜਾ ਰਹੀ ਹੈ। ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਵੇਂ ਦੋ ਦਰਜਨ ਤੋਂ ਵੱਧ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਪਰੰਤੂ ਹਲਕੇ ਦੀਆਂ ਰਾਜਨੀਤਿਕ ਸਰਗਰਮੀਆਂ ਅਤੇ ਵੋਟਰਾਂ ਦਾ ਰੁਝਾਨ ਦੱਸਦਾ ਹੈ ਕਿ ਇਸ ਵਾਰ ਹਲਕੇ ਵਿੱਚ ਮੁਕਾਬਲਾ ਬਹੁਕਨੀ ਟੱਕਰ ਵਾਲਾ ਹੈ।
ਐਸ ਏ ਐਸ ਨਗਰ , 22 ਮਈ:- ਲੋਕ ਸਭਾ ਚੋਣਾਂ ਲਈ ਹੋਣ ਵਾਲੀ ਵੋਟਿੰਗ ਲਈ ਹੁਣ ਸਿਰਫ 10 ਦਿਨਾਂ ਦਾ ਹੀ ਸਮਾਂ ਬਚਿਆ ਹੈ ਅਤੇ ਇਸਦੇ ਨਾਲ ਹੀ ਹਲਕੇ ਵਿੱਚਲੀ ਰਾਜਨੀਤਿਕ ਸਥਿਤੀ ਵੀ ਹੌਲੀ ਹੌਲੀ ਸਪਸ਼ਟ ਹੁੰਦੀ ਜਾ ਰਹੀ ਹੈ। ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਭਾਵੇਂ ਦੋ ਦਰਜਨ ਤੋਂ ਵੱਧ ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ ਪਰੰਤੂ ਹਲਕੇ ਦੀਆਂ ਰਾਜਨੀਤਿਕ ਸਰਗਰਮੀਆਂ ਅਤੇ ਵੋਟਰਾਂ ਦਾ ਰੁਝਾਨ ਦੱਸਦਾ ਹੈ ਕਿ ਇਸ ਵਾਰ ਹਲਕੇ ਵਿੱਚ ਮੁਕਾਬਲਾ ਬਹੁਕਨੀ ਟੱਕਰ ਵਾਲਾ ਹੈ।
ਇਸ ਵਾਰ ਹੋਣ ਵਾਲੀ ਚੋਣ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੈਇੰਦਰ ਸਿੰਗਲਾ, ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਅਤੇ ਭਾਜਪਾ ਉਮੀਦਵਾਰ ਸੁਭਾਸ਼ ਸ਼ਰਮਾ ਅਤੇ ਅਕਾਲੀ ਦਲ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਵਿਚਾਲੇ ਮੁੱਖ ਮੁਕਾਬਲਾ ਨਜਰ ਆ ਰਿਹਾ ਹੈ। ਇਸ ਦੌਰਾਨ ਚੋਣ ਮੈਦਾਨ ਵਿੱਚ ਉਤਰੇ ਬਹੁਜਨ ਸਮਾਜ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਪੈਣ ਵਾਲੀਆਂ ਵੋਟਾਂ ਇਹਨਾਂ ਪ੍ਰਮੁਖ ਉਮੀਦਵਾਰ ਦਾ ਹਿਸਾਬ ਕਿਤਾਬ ਵਿਗਾੜ ਵੀ ਸਕਦੀਆਂ ਹਨ ਅਤੇ ਚੋਣ ਲੜਣ ਵਾਲੇ ਉਮੀਦਵਾਰਾਂ ਦੀ ਜਿੱਤ ਹਾਰ ਦਾ ਫਰਕ ਵੀ ਘੱਟ ਹੀ ਰਹਿਣਾ ਹੈ।
ਜੇਕਰ ਪਿਛਲੀ ਵਾਰ (2019) ਦੀ ਗੱਲ ਕਰੀਏ ਤਾਂ ਹਲਕਾ ਆਨੰਦਪੁਰ ਸਾਹਿਬ ਤੋਂ ਕਾਂਗਰਸ ਪਾਰਟੀ ਦੇ ਸ੍ਰੀ ਮਨੀਸ਼ ਤਿਵਾੜੀ ਨੇ 428045 ਵੋਟਾਂ ਹਾਸਿਲ ਕਰਕੇ ਜਿੱਤ ਪ੍ਰਾਪਤ ਕੀਤੀ ਸੀ ਜਦੋਂਕਿ ਉਹਨਾਂ ਦੇ ਮੁਕਾਬਲੇ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ 381116 ਵੋਟਾਂ ਹਾਸਿਲ ਕੀਤੀਆਂ ਸਨ। ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਸੋਢੀ ਬਿਕਰਮ ਸਿੰਘ ਨੂੰ 146441 ਵੋਟਾਂ ਹਾਸਿਲ ਹੋਈਆਂ ਸਨ। ਇਹਨਾਂ ਉਮੀਦਵਾਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਨਰਿੰਦਰ ਸਿੰਘ ਸ਼ੇਰਗਿਲ ਨੂੰ 53052, ਸੀ ਪੀ ਐਮ ਦੇ ਰਘੁਨਾਥ ਸਿੰਘ ਨੂੰ 10665, ਅਕਾਲੀ ਦਲ ਟਕਸਾਲੀ ਦੇ ਬੀਰ ਦਵਿੰਦਰ ਸਿੰਘ ਨੂੰ 10424 ਵੋਟਾਂ ਹਾਸਿਲ ਹੋਈਆਂ ਸਨ ਜਦੋਂਕਿ ਬਾਕੀ ਦੇ ਉਮੀਦਵਾਰ ਪੰਜ ਹਜਾਰ ਤੋਂ ਘੱਟ ਵੋਟਾਂ ਤਕ ਹੀ ਸਿਮਟ ਗਏ ਸਨ। ਪਿਛਲੀ ਵਾਰ 1698876 ਵੋਟਰਾਂ ਵਿੱਚੋਂ ਕੁਲ 1087727 ਵੋਟਰਾਂ ਨੇ ਆਪਣੇ ਵੋਟ ਦੇ ਹੱਕ ਦੀ ਵਰਤੋਂ ਕੀਤੀ ਸੀ।
ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਸ਼ਾਨਦਾਰ ਜਿੱਤ ਹਾਸਿਲ ਕਰਕੇ ਪੰਜਾਬ ਵਿੱਚ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਇਸ ਵਾਰ ਭਾਵੇਂ ਪਿਛਲੀ ਵਾਰ ਜਿੰਨੀ ਮਜਬੂਤ ਨਹੀਂ ਦਿਖ ਰਹੀ ਹੈ ਅਤੇ ਇਸ ਵਾਰ ਪਾਰਟੀ ਨੂੰ ਪਹਿਲਾਂ ਵਰਗੇ ਨਤੀਜੇ ਮਿਲਣ ਦੀ ਸੰਭਵਨਾ ਵੀ ਨਹੀਂ ਹੈ ਪਰੰਤੂ ਉਸਦੀ ਹਾਲਤ ਇੰਨੀ ਪਤਲੀ ਵੀ ਨਹੀਂ ਹੈ। ਚੰਡੀਗੜ੍ਹ ਅਤੇ ਹਰਿਆਣਾ ਅਤੇ ਦਿੱਲੀ ਸਮੇਤ ਦੇਸ਼ ਭਰ ਵਿੱਚ ਕਾਂਗਰਸ ਪਾਰਟੀ ਨਾਲ ਗਠਜੋੜ ਕਰਕੇ ਲੜ ਰਹੀ ਆਮ ਆਦਮੀ ਪਾਰਟੀ ਪੰਜਾਬ ਵਿੱਚ ਵੱਖਰੇ ਤੌਰ ਤੇ ਚੋਣ ਲੜ ਰਹੀ ਹੈ ਅਤੇ ਇਸ ਕਾਰਨ ਜਿੱਥੇ ਉਸ ਤੇ ਸਵਾਲ ਉਠ ਰਹੇ ਹਨ ਉੱਥੇ ਪਾਰਟੀ ਦੇ ਪ੍ਰਦਰਸ਼ਨ ਤੇ ਵੀ ਅਸਰ ਪੈਣਾ ਤੈਅ ਹੈ। ਸੱਤਾਧਾਰੀ ਪਾਰਟੀ ਨੂੰ ਪੰਜਾਬ ਦੇ ਮੁਲਾਜਮਾਂ, ਪੈਨਸ਼ਨਰਾਂ ਅਤੇ ਹੋਰਨਾਂ ਜੱਥੇਬੰਦੀਆਂ ਦੇ ਗੁੱਸੇ ਦਾ ਵੀ ਸਾਮ੍ਹਣਾ ਕਰਨਾ ਪੈ ਰਿਹਾ ਹੈ ਜਿਸ ਕਾਰਨ ਉਸਨੂੰ ਕਾਫੀ ਨੁਕਸਾਨ ਹੋਣਾ ਤੈਅ ਹੈ।
ਦੂਜੇ ਪਾਸੇ ਪਿਛਲੀ ਵਾਰ ਇਕੱਠੇ ਚੋਣ ਲੜਣ ਵਾਲੇ ਅਕਾਲੀ ਭਾਜਪਾ ਗਠਜੋੜ ਵਲੋਂ ਇਸ ਵਾਰ ਵੱਖਰੇ ਤੌਰ ਤੇ ਕਿਸਮਤ ਅਜਮਾਏ ਜਾਣ ਦਾ ਅਕਾਲੀ ਦਲ ਅਤੇ ਭਾਜਪਾ ਨੂੰ ਕਾਫੀ ਨੁਕਸਾਨ ਹੋਣਾ ਹੈ ਅਤੇ ਦੋਵਾਂ ਪਾਰਟੀਆਂ ਦੀ ਸਥਿਤੀ ਹਮ ਤੋਂ ਡੂਬੇਗੇਂ ਸਨਮ ਤੁਮਹੇ ਭੀ ਲੇ ਡੂਬੇਗੈਂ ਵਾਲੀ ਬਣੀ ਹੋਈ ਹੈ। ਭਾਰਤੀ ਜਨਤਾ ਪਾਰਟੀ ਦੇ ਆਗੂਆਂ ਨੂੰ ਤਾਂ ਫਿਰ ਵੀ ਰਾਮ ਮੰਦਰ ਦੇ ਨਾਮ ਤੇ ਮਿਲਣ ਵਾਲੀਆਂ ਵੋਟਾਂ ਦਾ ਸਹਾਰਾ ਹੈ ਪਰੰਤੂ ਅਕਾਲੀ ਦਲ ਤਾਂ ਹੁਣੇ ਵੀ ਬੇਅਦਬੀਆਂ ਕਾਰਨ ਹੋਏ ਨੁਕਸਾਨ ਤੋਂ ਉਪਰ ਨਹੀਂ ਹੋ ਪਾਇਆ ਹੈ ਅਤੇ ਉਸਦੀ ਹਾਲਤ ਵੀ ਪਤਲੀ ਦਿਖ ਰਹੀ ਹੈ। ਇਹ ਦੋਵੇਂ ਪਾਰਟੀਆਂ ਪਿਛਲੀ ਵਾਰ ਹੋਈਆਂ ਵਿਧਾਨਸਭਾ ਚੋਣਾਂ ਦੌਰਾਨ ਵੀ ਇਹ ਦੋਵੇਂ ਪਾਰਟੀਆਂ ਵੱਖ ਵੱਖ ਹੋ ਕੇ ਚੋਣ ਲੜਣ ਦਾ ਅੰਜਾਮ ਭੁਗਤ ਚੁੱਕੀਆਂ ਹਨ ਜਿਸ ਦੌਰਾਨ ਦੋਵਾਂ ਦੀ ਹੀ ਬੁਰੀ ਤਰ੍ਹਾਂ ਹਾਰ ਹੋਈ ਸੀ।
ਇਹਨਾਂ ਚੋਣਾਂ ਨੂੰ ਲੈ ਕੇ ਸਾਰੇ ਹੀ ਮੁੱਖ ਉਮੀਦਵਾਰਾਂ ਦੀਆਂ ਆਪੋ ਆਪਣੀਆਂ ਗਿਣਤੀਆਂ ਮਿਣਤੀਆਂ ਅਤੇ ਆਪੋ ਆਪਣੇ ਦਾਅਵੇ ਹਨ। ਇਸ ਸੰਬੰਧੀ ਜਿੱਥੇ ਕਾਂਗਰਸੀ ਇਹ ਕਹਿ ਰਹੇ ਹਨ ਕਿ ਸਰਕਾਰ ਦੇ ਖਿਲਾਫ ਨਾਰਾਜਗੀ ਵਾਲੀਆਂ ਵੋਟਾਂ ਦਾ ਇੱਕ ਵੱਡਾ ਹਿੱਸਾ ਉਦੇ ਹਿੱਸੇ ਆਉਣਾ ਹੈ ਅਤੇ ਸਰਕਾਰ ਤੋਂ ਨਾਰਾਜ ਮੁਲਾਜਮ ਉਸਦੇ ਹੱਕ ਵਿੱਚ ਭੁਗਤਣ ਉੱਥੇ ਸੱਤਾਧਾਰੀ ਆਮ ਆਦਮੀ ਪਾਟਰੀ ਦਾ ਕਹਿਣਾ ਹੈ ਕਿ ਸਰਕਾਰ ਦੀ ਪਿਛਲੇ ਢਾਈ ਸਾਲਾਂ ਦੀ ਕਾਰਗੁਜਾਰੀ ਦੇ ਆਧਾਰ ਤੇ ਉਸਦੀ ਜਿੱਤ ਪੱਕੀ ਹੈ। ਅਕਾਲੀ ਦਲ ਵਲੋਂ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਬਹਿਕਾਵੇ ਵਿੱਚ ਆ ਕੇ ਪਾਰਟੀ ਦਾ ਜਿਹੜਾ ਨੌਜਵਾਨ ਵਰਗ ਉਸਤੋਂ ਦੂਰ ਹੋਇਆ ਸੀ ਉਹ ਵਾਪਸ ਪਰਤ ਆਇਆ ਹੈ ਅਤੇ ਪਾਰਟੀ ਦੀ ਜਿੱਤ ਤੈਅ ਹੈ ਅਤੇ ਭਾਜਪਾ ਉਮੀਦਵਾਰ ਨੂੰ ਪ੍ਰਧਾਨ ਮੰਤਰੀ ਮੋਦੀ ਅਤੇ ਅਯੁਧਿਆ ਵਿੱਚ ਰਾਮ ਮਦਰ ਦੀ ਉਸਾਰੀ ਦੇ ਨਾਮ ਤੇ ਵੋਟਾਂ ਮਿਲਣ ਦੀ ਆਸ ਹੈ। ਸਿਆਸੀ ਮਾਹਿਰ ਇਹ ਵੀ ਕਹਿ ਰਹੇ ਹਨ ਕਿ ਬਹੁਜਨ ਸਮਾਜ ਪਾਰਟੀ ਨੂੰ ਮਿਲਣ ਵਾਲੀਆਂ ਵੋਟਾਂ ਜਿੱਥੇ ਕਾਂਗਰਸ ਦਾ ਨੁਕਸਾਨ ਕਰਣਗੀਆਂ ਉੱਥੇ ਅਕਾਲੀ ਦਲ ਅੰਮਿਤਸਰ ਨੂੰ ਮਿਲਣ ਵਾਲੀਆਂ ਵੋਟਾਂ ਅਕਾਲੀ ਦਲ ਬਾਦਲ ਦਾ ਹਿਸਾਬ ਵਿਗਾੜ ਸਕਦੀਆਂ ਹਨ।
ਚੋਣ ਲੜਣ ਵਾਲੇ ਸਾਰੇ ਹੀ ਉਮੀਦਵਾਰ ਆਪੋ ਆਪਣੀ ਜਿੱਤ ਦੇ ਦਾਅਵੇ ਤਾਂ ਕਰ ਰਹੇ ਹਨ ਪਰੰਤੂ ਵੋਟਰ ਦੇ ਦਿਲ ਵਿੱਚ ਕੀ ਹੈ ਇਸ ਬਾਰੇ ਕੁੱਝ ਕਿਹਾ ਨਹੀਂ ਜਾ ਸਕਦਾ। ਵੇਖਣਾ ਇਹ ਹੈ ਕਿ ਇਹਨਾਂ ਵਿੱਚੋਂ ਕਿਸ ਉਮੀਦਵਾਰ ਦੀਆਂ ਗਿਣਤੀਆਂ ਮਿਣਤੀਆਂ ਵੋਟਿੰਗ ਤੋਂ ਬਾਅਦ ਆਉਣ ਵਾਲੇ ਚੋਣ ਨਤੀਜਿਆਂ ਦੇ ਨਾਲ ਮੇਲ ਖਾਂਦੀਆਂ ਹਨ।
