ਖਪਤਕਾਰ ਸੁਰਖਿਆ ਫੈਡਰੇਸ਼ਨ ਵਲੋਂ ਸਬਜੀ ਮੰਡੀ ਦਾ ਦੌਰਾ

ਐਸ ਏ ਐਸ ਨਗਰ, 22 ਮਈ - ਕੰਜਿਊਮਰ ਪ੍ਰੋਟੈਕਸ਼ਨ ਫੈਡਰੇਸ਼ਨ ਐਸ ਏ ਐਸ ਨਗਰ ਦੇ ਮੈਂਬਰਾਂ ਅਤੇ ਮੰਡੀ ਬੋਰਡ ਦੇ ਅਧਿਕਾਰੀਆਂ ਵੱਲੋਂ ਫੇਜ਼-5 ਵਿਖੇ ਆਪਣੀ ਮੰਡੀ ਦਾ ਨਿਰੀਖਣ ਕੀਤਾ ਗਿਆ। ਫੈਡਰੇਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਸੰਸਥਾ ਦੇ ਪ੍ਰਧਾਨ ਇੰਜ ਪੀ ਐਸ ਵਿਰਦੀ ਅਤੇ ਸਵਿੰਦਰ ਸਿੰਘ ਲੱਖੋਵਾਲ ਵੱਲੋਂ ਮੰਡੀ ਬੋਰਡ ਦੇ ਸੁਪਰਵਾਈਜਰ ਜਸਪ੍ਰੀਤ ਸਿੰਘ ਅਤੇ ਗਗਨਦੀਪ ਸਿੰਘ ਦੇ ਨਾਲ ਫੇਜ਼-5 ਵਿਖੇ ਆਪਣੀ ਮੰਡੀ ਦਾ ਨਿਰੀਖਣ ਕੀਤਾ ਗਿਆ।

ਇਸ ਮੌਕੇ ਦੇਖਿਆ ਗਿਆ ਕਿ ਤਕਰੀਬਨ ਹਰ ਵਿਕਰੇਤਾ ਗ੍ਰਾਹਕਾਂ ਦੀ ਲੁੱਟ ਖਸੁੱਟ ਕਰ ਰਿਹਾ ਸੀ ਅਤੇ ਦੁਕਾਨਦਾਰ ਜਰੂਰੀ ਚੀਜਾਂ ਜਿਵੇਂ ਅਦਰਕ, ਨਿੰਬੂ, ਲਸਣ, ਸ਼ਿਮਲਾ ਮਿਰਚ, ਖੀਰਾ ਆਦਿ ਲਈ ਨਿਰਧਾਰਿਤ ਰੇਟਾਂ ਤੋਂ ਵੱਧ ਰਕਮ ਵਸੂਲ ਰਹੇ ਸਨ। ਉਹਨਾਂ ਦੱਸਿਆ ਕਿ ਇਸ ਦੌਰਾਨ ਅਜਿਹੇ ਦੁਕਾਨਦਾਰਾਂ ਦਾ ਟੀਮ ਦੀ ਹਾਜਰੀ ਵਿੱਚ ਜੁਰਮਾਨਾ ਕੀਤਾ ਗਿਆ ਅਤੇ ਸਖਤ ਚਿਤਾਵਨੀ ਦਿੱਤੀ ਗਈ ਕਿ ਅਗਲੀ ਵਾਰ ਇਨ੍ਹਾਂ ਵਿਕਰੇਤਾਵਾਂ ਨੂੰ ਮੰਡੀ ਵਿੱਚ ਬੈਠਣ ਦੀ ਆਗਿਆ ਨਹੀਂ ਦਿੱਤੀ ਜਾਵੇਗੀ।