ਮੋਦੀ ਦੀ ਆਮਦ ਤੋਂ ਪਹਿਲਾਂ ਲਹਿਰਾਇਆ ਖਾਲਿਸਤਾਨੀ ਝੰਡਾ, ਨਾਅਰਾ ਵੀ ਲਿਖਿਆ
ਪਟਿਆਲਾ, 22 ਮਈ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਟਿਆਲਾ ਆਉਣ ਤੋਂ ਇੱਕ ਦਿਨ ਪਹਿਲਾਂ ਹੀ ਇੱਕ ਇਮਾਰਤ 'ਤੇ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਅਤੇ ਦੀਵਾਰ 'ਤੇ ਖਾਲਿਸਤਾਨ ਦਾ ਨਾਅਰਾ ਲਿਖਿਆ ਪਾਇਆ ਗਿਆ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਨੇ ਤੁਰੰਤ ਮੌਕੇ 'ਤੇ ਪਹੁੰਚ ਕੇ ਝੰਡੇ ਨੂੰ ਹਟਾਇਆ। ਕੰਧ 'ਤੇ ਲਿਖਿਆ ਨਾਅਰਾ ਵੀ ਮਿਟਾ ਦਿੱਤਾ ਗਿਆ।

ਫਿਲਹਾਲ ਪੁਲਿਸ ਨੇ ਕੋਈ ਮਾਮਲਾ ਦਰਜ ਨਹੀਂ ਕੀਤਾ ਹੈ। ਹਾਲਾਂਕਿ ਪ੍ਰਸ਼ਾਸਨ ਅਲਰਟ 'ਤੇ ਹੈ, ਕਿਉਂਕਿ ਪਿੱਛੇ ਜਿਹੇ "ਸਿਖਜ਼ ਫਾਰ ਜਸਟਿਸ" ਦੇ ਗੁਰਪਤਵੰਤ ਸਿੰਘ ਪੰਨੂ ਨੇ ਇਕ ਵੀਡੀਓ ਜਾਰੀ ਕਰਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਦੱਸਿਆ ਜਾਂਦਾ ਹੈ ਕਿ ਜਿਸ ਇਮਾਰਤ 'ਤੇ ਝੰਡਾ ਲਹਿਰਾਇਆ ਗਿਆ ਉਹ ਸਾਬਕਾ ਮੁੱਖ ਮੰਤਰੀ ਦੇ ਸਾਬਕਾ ਮੀਡੀਆ ਸਲਾਹਕਾਰ ਦੀ ਦੱਸੀ ਜਾਂਦੀ ਹੈ। ਇਹ ਝੰਡਾ ਮਿੰਨੀ ਸਕੱਤਰੇਤ ਰੋਡ 'ਤੇ ਇਕ ਨਿਰਮਾਣ ਅਧੀਨ ਇਮਾਰਤ 'ਚ ਲਗਾਇਆ ਗਿਆ ਸੀ। ਇਸ ਦੇ ਨਾਲ ਹੀ ਪੁਰਾਣੇ ਬੱਸ ਸਟੈਂਡ ਦੇ ਪੁਲ 'ਤੇ ਖਾਲਿਸਤਾਨ ਦਾ ਨਾਅਰਾ ਵੀ ਲਿਖਿਆ ਗਿਆ ਜੋ ਪੁਲਿਸ ਵੱਲੋਂ ਮਿਟਾ ਦਿੱਤਾ ਗਿਆ।
ਅੱਤਵਾਦੀ ਪੰਨੂ ਦੁਆਰਾ ਜਾਰੀ ਤੇ ਵਾਇਰਲ ਹੋਈ ਵੀਡੀਓ ਵਿੱਚ ਪੰਨੂ ਨੇ ਕਿਹਾ ਹੈ ਕਿ ਨਰਿੰਦਰ ਮੋਦੀ ਦੇ ਪੰਜਾਬ ਆਉਣ 'ਤੇ ਸਥਾਨਕ ਖਾਲਿਸਤਾਨੀ ਸਮਰਥਕ ਉਨ੍ਹਾਂ ਨੂੰ ਨਿਸ਼ਾਨਾ ਬਣਾਉਣਗੇ। ਉਸਨੇ ਦੋਸ਼ ਲਾਇਆ ਹੈ ਕਿ ਮੋਦੀ ਹਜ਼ਾਰਾਂ ਸਿੱਖ ਕਿਸਾਨਾਂ ਅਤੇ ਕੈਨੇਡਾ 'ਚ ਹੋਏ ਨਿੱਝਰ ਦੇ ਕਤਲ ਲਈ ਜ਼ਿੰਮੇਵਾਰ ਹੈ। ਉਸਨੇ ਭਾਜਪਾ ਉਮੀਦਵਾਰਾਂ ਹੰਸ ਰਾਜ ਹੰਸ ਤੇ ਰਵਨੀਤ ਬਿੱਟੂ ਨੂੰ ਵੀ ਧਮਕੀਆਂ ਦਿੱਤੀਆਂ ਹਨ।