ਪ੍ਰੇਮ ਸਿੰਘ ਚੰਦੂਮਾਜਰਾ ਲਈ ਰੱਖੀ ਨੁੱਕੜ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
ਨਵਾਂਸ਼ਹਿਰ - ਖਾਲਸੇ ਦੀ ਜਨਮਭੂਮੀ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਵੱਸਦੇ ਲੋਕ ਭਾਗਾਂ ਵਾਲੇ ਨੇ, ਮੈਂ ਵੀ ਭਾਗਾਂ ਵਾਲਾ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਈਕਮਾਂਡ ਵਲੋਂ ਮੈਨੂੰ ਉਮੀਦਵਾਰ ਨਹੀਂ ਬਲਕਿ ਸੇਵਾਦਾਰ ਬਣਾਕੇ ਤੁਹਾਡੇ ਹਲਕੇ ਵਿੱਚ ਭੇਜਿਆ ਤੇ ਜਿਵੇਂ ਮੈਨੂੰ ਪਹਿਲਾਂ ਤੁਸੀਂ ਪਹਿਲਾਂ ਭਾਰੀ ਬਹੁਮਤ ਨਾਲ ਜਿਤਾ ਕੇ ਸੰਸਦ ਵਿਚ ਭੇਜਿਆ।

ਆਸ ਕਰਦਾ ਹਾਂ ਕਿ ਹੁਣ ਵੀ ਇਸ ਹਲਕੇ ਦੇ ਵੋਟਰ ਇਮਾਨਦਾਰੀ ਨਾਲ ਮੈਨੂੰ ਵੋਟ ਪਾਉਣਗੇ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਇਸ ਹਲਕੇ ਵਿੱਚ ਵੱਡੇ-ਵੱਡੇ ਪ੍ਰੋਜੈਕਟ ਲੈ ਕੇ ਆਵਾਂਗਾ। ਜਿਸ ਨਾਲ ਇਸ ਹਲਕੇ ਦੇ ਨੋਜਵਾਨਾਂ ਲੱਖਾਂ ਰੁਪਏ ਖਰਚ ਕੇ ਵਿਦੇਸ਼ ਨਾ ਜਾਣਾ ਪਏ। ਇਹ ਵਿਚਾਰ ਲੋਕ ਸਭਾ ਹਲਕਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੇ ਪਿੰਡ ਗੜ੍ਹੀ ਅਜੀਤ ਸਿੰਘ ਵਿਖੇ ਸੀਨੀਅਰ ਅਕਾਲੀ ਆਗੂ ਬਹਾਦਰ ਸਿੰਘ ਥਿਆੜਾ ਦੇ ਗ੍ਰਹਿ ਵਿਖੇ ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਮਾਲੋਮਜਾਰਾ, ਬਖਲੌਰ, ਸੇਖੂਪੁਰ ਦੇ ਵੋਟਰਾਂ ਨੂੰ ਸੰਬੋਧਨ ਕਰਦਿਆ ਪ੍ਰਗਟ ਕੀਤੇ। ਆਗੂਆਂ ਵਲੋਂ ਇਹ ਸਿਰਫ ਮੀਟਿੰਗ ਹੀ ਕੀਤੀ ਸੀ ਜੋ ਰੈਲੀ ਦਾ ਰੂਪ ਧਾਰ ਗਈ।
ਇਸ ਮੌਕੇ ਡਾਕਟਰ ਸੁਖਵਿੰਦਰ ਕੁਮਾਰ ਸੁੱਖੀ, ਸੋਹਣ ਲਾਲ ਢੰਡਾ, ਸੁਖਦੀਪ ਸਿੰਘ ਸ਼ੁਕਾਰ ਨੇ ਆਖਿਆ ਕਿ ਆਉਣ ਵਾਲੀ 1 ਜੂਨ ਨੂੰ ਆਪਣੀ ਇਕ-ਇਕ ਕੀਮਤੀ ਵੋਟ ਸਿੱਖ ਕੌਮ ਦੇ ਜੁਝਾਰੂ ਸਿਪਾਹੀ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਪਾ ਕੇ ਕਾਮਯਾਬ ਕਰੀਏ। ਇਸ ਮੀਟਿੰਗ ਦੌਰਾਨ ਅਮਰੀਕ ਸਿੰਘ ਪਾਰੋਵਾਲ, ਕੁਲਦੀਪ ਸਿੰਘ ਅਣਦੇਹ, ਹਰਜਿੰਦਰ ਸਿੰਘ ਬਾਠ, ਨਵਦੀਪ ਸਿੰਘ ਅਨੋਖਰਵਾਲ, ਲਖਵਿੰਦਰ ਸਿੰਘ, ਮੇਜਰ ਸਿੰਘ ਥਿਆੜਾ, ਕੁਲਦੀਪ ਸਿੰਘ, ਸਰਪੰਚ ਫਕੀਰ ਚੰਦ, ਰੇਸ਼ਮ ਸਿੰਘ, ਸੋਢੀ ਸਿੰਘ, ਜੱਗਾ ਸਿੰਘ ਜਸਪਾਲ ਸਿੰਘ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।