ਸੀ ਪੀ ਆਈ (ਮਾਲੇ) ਵਲੋਂ ਕੀਤੀਆਂ ਰੈਲੀਆਂ ਵਿਚ ਭਾਜਪਾ ਨੂੰ ਹਰਾਉਣ ਦਾ ਹੋਕਾ

ਨਵਾਂਸ਼ਹਿਰ - ਭਾਰਤੀ ਕਮਿਊਨਿਸਟ ਪਾਰਟੀ ( ਮਾਰਕਸਵਾਦੀ-ਲੈਨਿਨਵਾਦੀ ) ਨਿਊਡੈਮੋਕ੍ਰੇਸੀ ਵਲੋਂ ਸਨਾਵਾ, ਮਜਾਰਾ ਕਲਾਂ ਅਤੇ ਮਜਾਰਾ ਖੁਰਦ ਵਿਖੇ ਰੈਲੀਆਂ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਅਤੇ ਦੂਸਰੀਆਂ ਪਾਰਟੀਆਂ ਨੂੰ ਸਵਾਲ ਕਰਨ ਦਾ ਸੱਦਾ ਦਿੱਤਾ ਹੈ। ਇਹਨਾਂ ਰੈਲੀਆਂ ਨੂੰ ਪਾਰਟੀ ਦੇ ਆਗੂਆਂ ਦਲਜੀਤ ਸਿੰਘ ਐਡਵੋਕੇਟ, ਕਮਲਜੀਤ ਸਨਾਵਾ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਮੌਜੂਦਾ ਭਾਰਤੀ ਜਨਤਾ ਪਾਰਟੀ-ਆਰ ਐਸ ਐਸ ਸਰਕਾਰ ਨੇ ਦੇਸ਼ ਵਿਚ ਧਾਰਮਿਕ ਸਦਭਾਵਨਾ ਨੂੰ ਬੁਰੀ ਤਰ੍ਹਾ ਸੱਟ ਮਾਰੀ ਹੈ।

ਜਮਹੂਰੀ ਕਦਰਾਂ ਕੀਮਤਾਂ ਨੂੰ ਪੈਰਾਂ ਹੇਠਾਂ ਰੋਲਿਆ ਹੈ,ਮਨੁੱਖੀ ਹੱਕਾਂ ਦਾ ਘਾਣ ਕੀਤਾ ਹੈ ।ਇਹ ਸਰਕਾਰ ਇਕ ਤੋਂ ਬਾਅਦ ਇਕ ਫਾਸ਼ੀਵਾਦੀ ਕਾਰਵਾਈਆਂ ਕਾਰਵਾਈਆਂ ਕਰਦੀ ਆ ਰਹੀ ਹੈ। ਇਸਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਕਿਸਾਨਾਂ ਦੀ ਹਾਲਤ ਬਦ ਤੋਂ ਬਦਤਰ ਹੋਈ ਹੈ ਅਤੇ ਇਸ ਸਰਕਾਰ ਨੇ ਕਿਸਾਨਾਂ ਦੇ ਸ਼ਾਂਤੀ ਪੂਰਵਕ ਅੰਦੋਲਨਾਂ ਨੂੰ ਵੀ ਜਬਰ ਦੇ ਕੁਹਾੜੇ ਨਾਲ ਕੁਚਲਣ ਦੇ ਯਤਨ ਕੀਤੇ ਹਨ। ਮਜਦੂਰ ਹਿੱਤੂ ਕਿਰਤ ਕੋਡ ਖਤਮ ਕਰਕੇ ਉਹਨਾਂ ਦੀ ਥਾਂ ਮਜਦੂਰ ਵਿਰੋਧੀ ਅਤੇ ਕਾਰਪੋਰੇਟ ਪੱਖੀ ਚਾਰ ਕਿਰਤ ਕੋਡ ਲੈ ਆਂਦੇ ਹਨ। ਇਹ ਸਰਕਾਰ ਦੇਸ਼ੀ ਵਿਦੇਸ਼ੀ ਕਾਰਪੋਰੇਟਰਾਂ ਲਈ ਕੰਮ ਕਰ ਰਹੀ ਹੈ ਜਿਸ ਕਾਰਨ ਦੇਸ਼ ਦਾ ਵਪਾਰੀ ਵਰਗ ਵੀ ਦੁੱਖਾਂ ਦੇ ਪਹਾੜ ਥੱਲੇ ਕਰਾਹ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਸ ਪਾਰਟੀ ਦੇ ਦੂਜੇ ਨੇਤਾ ਧੂੰਏ ਦੇ ਪਹਾੜ ਖੜ੍ਹੇ ਕਰ ਰਹੇ ਹਨ। ਆਗੂਆਂ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨੂੰ ਸਵਾਲ ਕੀਤੇ ਜਾਣ। ਜਿਹਨਾ ਪਾਰਟੀਆਂ ਨੇ ਲੋਕਾਂ ਪ੍ਰਤੀ ਆਪਣੀ ਜਿੰਮੇਵਾਰੀ ਨਹੀਂ ਨਿਭਾਈ।