ਆਪ ਹੀ ਦੇਸ਼ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇ ਸਕਦੀ ਹੈ - ਜੈ ਕ੍ਰਿਸ਼ਨ ਸਿੰਘ ਰੌੜੀ

18 ਵੀਆਂ ਲੋਕ ਸਭਾ ਚੋਣਾਂ ਲਈ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਲਈ ਹਲਕਾ ਗੜ੍ਹਸ਼ੰਕਰ ਵਿੱਚ ਪ੍ਰਚਾਰ ਲਈ ਆਪ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਹੁਰਾਂ ਵਲੋਂ ਮੋਰਚਾ ਪੂਰੀ ਤਰਾਂ ਸੰਭਾਲਿਆ ਹੋਇਆ ਹੈ।

18 ਵੀਆਂ ਲੋਕ ਸਭਾ ਚੋਣਾਂ ਲਈ ਲੋਕ ਸਭਾ ਹਲਕਾ ਸ੍ਰੀ ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਲਈ ਹਲਕਾ ਗੜ੍ਹਸ਼ੰਕਰ ਵਿੱਚ ਪ੍ਰਚਾਰ ਲਈ ਆਪ ਵਿਧਾਇਕ ਜੈ ਕ੍ਰਿਸ਼ਨ ਸਿੰਘ ਰੌੜੀ ਹੁਰਾਂ ਵਲੋਂ ਮੋਰਚਾ ਪੂਰੀ ਤਰਾਂ ਸੰਭਾਲਿਆ ਹੋਇਆ ਹੈ। ਹਲਕਾ ਗੜ੍ਹਸ਼ੰਕਰ ਦੇ ਪਿੰਡਾ ਭਾਰਤਪੁਰ ਰਾਜਪੂਤਾਂ, ਗੱਜਰ ਮਹਿਦੂਦ, ਲਸਾੜਾ, ਨਰਿਆਲਾ, ਬੱਢੋਆਣ, ਸਰਦੁੱਲਾਪੁਰ, ਗੁਜਰਪੁਰ, ਸਕਰੂਲੀ, ਡੰਡੇਵਾਲ, ਟੂਟੋਮਜਾਰਾ, ਮੁਗੋਵਾਲ, ਮੇਘੋਵਾਲ, ਮਹਿੰਗਰੋਵਾਲ, ਜੀਵਨਪੁਰ ਜੱਟਾਂ ਅਤੇ ਗੰਦੋਵਾਲ ਵਿੱਚ ਆਮ ਲੋਕਾਂ ਦੇ ਭਰਵੇਂ ਇਕੱਠਾਂ ਨੂੰ ਸੰਬੋਧਨ ਕਰਦਿਆ ਜੈ ਕ੍ਰਿਸ਼ਨ ਸਿੰਘ ਰੋੜੀ ਹੁਰਾਂ ਕਿਹਾ ਕਿ ਆਮ ਆਦਮੀ ਪਾਰਟੀ ਹੀ ਦੇਸ਼ ਨੂੰ ਨਵੀਂ ਦਿਸ਼ਾ ਤੇ ਦਸ਼ਾ ਦੇ ਸਕਦੀ ਹੈ।ਉਹਨਾਂ ਪਿੰਡਾਂ ਵਿੱਚ ਲੋਕਾਂ ਵੱਡੇ ਇਕੱਠਾਂ ਨੂੰ ਸੰਬੋਧਨ ਕਰਦਿਆ ਕਿਹਾ ਕਿ ਕੰਢੀ ਨਹਿਰ ਵਿੱਚ ਪਾਣੀ ਚਾਲੂ ਹੋਣ ਨਾਲ ਕਿਸਾਨਾਂ ਤੇ ਜਿਮੀਦਾਰਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।ਬਿਜਲੀ ਦੇ 600 ਯੂਨਿਟ ਮੁਆਫ ਕਰਨ ਨਾਲ ਹਰ ਵਰਗ ਦਾ ਵੱਡਾ ਆਰਥਿਕ ਬੋਝ ਖਤਮ ਹੋ ਗਿਆ ਹੈ। ਉਹਨਾਂ ਦਿਲੀ ਸਰਕਾਰ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਸਿਹਤ ਸਹੂਲਤਾਂ ਲਈ ਮਹੱਲਾ ਕਲੀਨਕਾ ਅਤੇ ਉਚ ਪੱਧਰ ਦੇ ਸਿਖਿਆ ਮਾਡਲ ਵਾਂਗ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਵਿਚ ਵੀ ਸਕੂਲ ਆਫ ਐਮੀਨੈਸ ਤੇ ਮਹੱਲਾ ਕਲੀਨਿਕ ਖੋਲ ਕੇ ਉਚ ਪੱਧਰੀ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਕਾਰਜਾਂ ਦੀ ਸ਼ਲਾਘਾ ਕਰਦਿਆ ਕਿਹਾ ਕਿ ਲੋਕ ਸਭਾ ਚੋਣਾਂ ਦੇ ਜਲਦ ਬਾਅਦ ਪੰਜਾਬ ਦੇ ਲੋਕਾਂ ਦੇ ਜੀਵਨ ਪੱਧਰ ਨੂੰ ਹੋਰ ਉਚਾ ਚੁੱਕਣ ਲਈ ਨਵੀਆਂ ਯੋਜਨਾਵਾਂ ਸ਼ੁਰੂ ਕਰਨ ਜਾ ਰਹੇ ਹਨ। ਉਹਨਾਂ ਪਿੰਡਾਂ ਵਿੱਚ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕਿ ਉਹ ਮਾਲਵਿੰਦਰ ਸਿੰਘ ਕੰਗ ਨੂੰ ਭਾਰੀ ਬਹੁਮਤ ਨਾਲ ਜਿੱਤਾਉਣ ਤਾਂ ਕਿ ਉਹ ਲੋਕ ਸਭਾ ਵਿਚ ਹਲਕਾ ਗੜ੍ਹਸ਼ੰਕਰ ਦੇ ਸਰਵਪੱਖੀ ਵਿਕਾਸ ਲਈ ਗੜ੍ਹਸ਼ੰਕਰ ਦੀ ਆਵਾਜ ਉਠਾ ਸਕਣ।ਉਹਨਾਂ ਕਿਹਾ ਕਿ ਮਹਿੰਗਾਈ ਤੇ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਭਾਜਪਾ ਸਰਕਾਰ ਨੂੰ ਚਲਦਾ ਕਰਨਾ ਅਤਿ ਜਰੂਰੀ ਹੈ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪੰਜਾਬ ਨੂੰ ਖੁਸ਼ਹਾਲ ਬਣਾਉਣ ਲਈ ਦਿਨ ਰਾਤ ਇਕ ਕਰ ਰਹੇ ਹਨ।ਸਾਨੂੰ ਸਭਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਇਸ ਮੌਕੇ ਚਰਨਜੀਤ ਸਿੰਘ ਚੰਨੀ,  ਗੁਲਸ਼ਨ ਠਾਕੁਰ,ਜੁਝਾਰ ਸਿੰਘ ਨੰਗਰਾ , ਹਰਮੇਸ਼ ਸਿੰਘ ਪਾਰੋਵਾਲ, ਤਰੁਣ ਅਰੋੜਾ, ਸੁਖਵਿੰਦਰ ਸਿੰਘ ਭਾਤਪੁਰ, ਦਲਜੀਤ ਸਿੰਘ ਮਹਿਦੂਦ,ਰਾਮ ਚੌਧਰੀ ਗੱਜਰ,ਡਾਕਟਰ ਗੌਰਵ ਸ਼ਰਮਾ, ਚੰਚਲ ਸਿੰਘ, ਵਿਨੋਦ ਕੁਮਾਰ, ਮਨਜੀਤ ਸਿੰਘ ,ਰਾਜੀਵ ਸਿੰਘ, ਮੋਹਨ ਲਾਲ ਮਹਿਦੂਦ,ਦੇਵਿੰਦਰ ਸਿੰਘ ਨਰਿਆਲਾ, ਰਾਜਵੀਰ ਸਿੰਘ, ਪ੍ਰਿੰਸੀਪਲ ਜਸਵਿੰਦਰ,ਜੁਝਾਰ ਸਿੰਘ ਸਰਪੰਚ ਗੁੱਜਰਪੁਰ, ਬਲਜਿੰਦਰ ਸਿੰਘ, ਡਾਕਟਰ ਗਰਦਾਵਰ ਸਿੰਘ, ਸੁਨੀਲ ਡੰਡੇਵਾਲ, ਦੇਵਿੰਦਰ ਸਿੰਘ ਟੂਟੋਮਾਜਰਾ, ਸੁਨੀਲ ਕੁਮਾਰ ਮਿੰਟੂ ਸਰਪੰਚ ਟੂਟੋਮਾਜਰਾ, ਬਲਵੀਰ ਸਿੰਘ ਸੰਘਾ ਮੁਗੋਵਾਲ, ਲਖਵੀਰ ਸਿੰਘ ਮੁਗੋਵਾਲ, ਸੋਨੂ ਢਿੱਲੋਂ, ਇੰਦਰਪਾਲ ਸਿੰਘ ਸਰਪੰਚ, ਸੁਨੀਤਾ ਸਰਪੰਚ, ਜਸ਼ਨ ਨਾਗਰਾ ਦੇਵਿੰਦਰ ਸਿੰਘ, ਜਸਵੰਤ ਸਿੰਘ,ਪਾਰਟੀ ਦੇ ਵਰਕਰ ਵਲੰਟੀਅਰ ਵੋਟਰ ਸਪੋਰਟਰ ਆਗੂ ਤੇ ਅਹੁਦੇਦਾਰ ਵੀ ਹਾਜ਼ਰ ਸਨ।