ਛੋਟੇ ਭੀਮ ਅਤੇ ਬਾਲ ਪਾਂਡੇ ਵਲੋਂ ਸਵੀਪ ਗਤੀਵਿਧੀਆਂ ਅਧੀਨ ਨਵਾਂਸ਼ਹਿਰ ਵਾਸੀਆਂ ਨੂੰ ਕੀਤਾ ਜਾਗਰੂਕ

ਨਵਾਂਸ਼ਹਿਰ - ਲੋਕ ਸਭਾ ਚੋਣਾਂ 2024 ਨੂੰ ਮੁੱਖ ਰੱਖਦੇ ਹੋਏ ਮੁੱਖ ਚੋਣ ਅਫਸਰ ਪੰਜਾਬ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਕਮ ਜਿਲ੍ਹਾ ਚੋਣ ਅਫਸਰ ਨਵਜੋਤ ਪਾਲ ਸਿੰਘ ਰੰਧਾਵਾ ਦੇ ਹੁਕਮਾਂ ਅਨੁਸਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਨਵਾਂਸ਼ਹਿਰ ਦੇ ਵਾਸੀਆਂ ਨੂੰ ਛੋਟੇ ਭੀਮ ਅਤੇ ਲਾਲ ਪਾਂਡੇ ਦੀਆਂ ਪੁਸ਼ਾਕਾਂ ਪਾ ਕੇ ਪੂਰੇ ਸ਼ਹਿਰ ਵਿੱਚ ਪੰਜਾਬ ਵਿੱਚ ਪਹਿਲੀ ਜੂਨ ਨੂੰ ਆ ਰਹੇ ਲੋਕਤੰਤਰ ਦੇ ਮਹਾਂਉਤਸਵ ਵਿੱਚ ਭਾਗੀਦਾਰ ਬਣਾਉਣ ਲਈ ਜਾਗਰੂਕ ਕੀਤਾ ਗਿਆ।

ਵਧੀਕ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਨੋਡਲ ਅਫਸਰ ਸਵੀਪ ਰਾਜੀਵ ਕੁਮਾਰ ਵਲੋਂ ਸਵੇਰ ਸਮੇਂ ਦੋਵੇਂ ਪਾਤਰਾਂ ਨੂੰ ਭੇਜਿਆ ਗਿਆ ਅਤੇ ਸੰਦੇਸ਼ ਦਿੱਤਾ ਕਿ ਨਵਾਂਸ਼ਹਿਰ ਦੇ ਸਮੂਹ ਵੋਟਰ ਆਪਣੇ ਮੱਤਦਾਨ ਅਧਿਕਾਰ ਦੀ ਵਰਤੋਂ ਜਰੂਰ ਕਰਨ। ਇਹ ਉਪਰਾਲਾ ਸਤਨਾਮ ਸਿੰਘ ਸੰੂਨੀ, ਸਹਾਇਕ ਨੋਡਲ ਅਫਸਰ ਸਵੀਪ ਅਤੇ ਉਨ੍ਹਾਂ ਦੀ ਟੀਮ ਦੇ ਮੈਂਬਰ ਬੀ. ਐਲ. ਐਮ.ਗਰਲਜ ਕਾਲਜ ਨਵਾਂ ਸ਼ਹਿਰ ਤੋ ਰਾਜਨੀਤੀ ਵਿਭਾਗ ਦੇ ਸਹਾਇਕ ਪ੍ਰੋਫੈਸਰ ਹਰਦੀਪ ਕੌਰ, ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਅਤੇ ਕੰਪਿਊਟਰ ਅਧਿਆਪਕ ਉਂਕਾਰ ਸਿੰਘ ਵਲੋਂ ਕੀਤਾ ਗਿਆ। ਸਤਨਾਮ ਸਿੰਘ ਸੰੂਨੀ  ਨੇ ਇਸ ਮੌਕੇ ਦੱਸਿਆ ਕਿ ਇਹ ਨਿਵੇਕਲਾ ਤਰੀਕਾ ਹਰ ਬੱਚੇ, ਨੌਜਵਾਨ, ਮਰਦ ਅਤੇ ਔਰਤਾਂ, ਬਜ਼ੁਰਗਾਂ ਨੂੰ ਆਪਣੇ ਵੱਲ ਆਕਰਸ਼ਿਤ ਕਰੇਗਾ ਅਤੇ ਇਸ ਵਾਰ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ, ਪਝੱਤਰ ਪਾਰ ਦੇ ਮਿਸ਼ਨ ਨੂੰ ਪ੍ਰਾਪਤ ਕਰਨ ਵਿੱਚ ਸਾਡਾ ਸਹਿਯੋਗ ਕਰੇਗਾ। 
ਇਹ ਕੌਸਟਿਊਮਸ ਨਵਾਂਸ਼ਹਿਰ ਦੇ ਸਾਰੇ ਜਨਤਕ ਅਦਾਰਿਆਂ, ਬੱਸ ਸਟੈਂਡ, ਸਿਵਲ ਹਸਪਤਾਲ਼, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੁਵਿਧਾ ਸੈਂਟਰ, ਦਫਤਰ, ਸਬ ਡਿਵੀਜ਼ਨਲ ਮੈਜਿਸਟ੍ਰੇਟ ਨਵਾਂਸ਼ਹਿਰ, ਕੋਠੀ ਰੋਡ, ਰੁੇਲਵੇ ਰੋਡ, ਕੁਲਾਮ ਰੋਡ, ਸ਼ੂਗਰ ਮਿੱਲ, ਰਾਂਹੋ ਰੋਡ , ਬਾਰਾਂਦਰੀ ਗਾਰਡਨ ਆਦਿ ਵਿੱਚ ਜਾਣਗੇ ਅਤੇ ਪਹਿਲੀ ਜੂਨ ਨੂੰ ਵੋਟਾਂ ਪਾਉਣ ਲਈ ਸਮੂਹ ਵੋਟਰਾਂ ਨੂੰ ਪ੍ਰੇਰਿਤ ਕਰਨਗੇ।ਜਿਲ੍ਹੇ ਦੀ ਸਵੀਪ ਟੀਮ ਵਲੋਂ ਵੀ ਨਾਲ਼ ਨਾਲ਼ ਸ਼ਹਿਰ ਦਾ ਦੌਰਾ ਕੀਤਾ ਅਤੇ ਇੱਕ ਵਿਲੱਖਣ ਆਕਰਸ਼ਣ ਦੇਖਣ ਨੂੰ ਮਿਿਲ਼ਆ। 
ਇਨ੍ਹਾਂ ਦੋਵੇਂ ਕੌਸਟਿਊਮਸ ਨੇ ਇਸ ਮੌਕੇ ਆਮ ਜਨਤਾ ਨੂੰ ਵੋਟਰ ਜਾਗਰੂਕਤਾ ਸੰਬੰਧੀ ਬੱਸਾਂ ਵਿੱਚ, ਬੱਸ ਸਟੈਂਡ ਤੇ, ਦੁਕਾਨਾਂ ਵਿੱਚ, ਮਾਲਜ਼ ਵਿੱਚ ਪੈਂਫੇਲੈਟਸ ਵੀ ਵੰਡੇ।ਇਸ ਮੌਕੇ ਸਬ ਡਿਵੀਜ਼ਨਲ ਮੈਜਿਸਟ੍ਰੇਟ ਨਵਾਂਸ਼ਹਿਰ ਡਾ. ਅਕਸ਼ਿਤਾ ਗੁਪਤਾ ਵਲੋਂ ਵੀ ਇਸ ਗਤੀਵਧੀ ਨੂੰ ਸਰਾਹਿਆ ਗਿਆ।ਉਨ੍ਹਾਂ ਆਪਣੇ ਪੂਰੇ ਸਟਾਫ ਨੂੰ ਇਸ ਮੌਕੇ “ਚੋਣਾਂ ਦਾ ਪ੍ਰਵ-ਦੇਸ਼ ਦਾ ਗ੍ਰਵ” ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਦਲਜੀਤ ਸਿੰਘ ਇਲੈਕਸ਼ਨ ਕਾਨੂੰਗੋ, ਕੁਲਬੀਰ ਸਿੰਘ ਨੇਗੀ, ਅਮਿਤ ਕੁਮਾਰ, ਅਜੀਤ ਸਿੰਘ, ਹਰਪਾਲ ਸਿੰਘ, ਸ਼ਾਮ ਲਾਲ, ਅਵਤਾਰ ਸਿੰਘ, ਰਜਨੀਸ਼ ਕੁਮਾਰ, ਜਤਿੰਦਰ ਕੁਮਾਰ ਆਦਿ ਹਾਜ਼ਰ ਸਨ।