26ਵਾਂ ਸਲਾਨਾ ਜੋੜ ਮੇਲਾ 16 17 ਮਈ ਨੂੰ ਧੂਮ ਧਾਮ ਨਾਲ ਕਰਵਾਇਆ ਜਾਵੇਗਾ
ਨਵਾਂਸ਼ਹਿਰ 6 ਮਈ - ਜਿਲਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਦੇ ਨਜ਼ਦੀਕੀ ਪਿੰਡ ਸ਼ਾਹਪੁਰ ਪੱਟੀ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਲਾਨਾ ਜੋੜ ਮੇਲਾ 16 17 ਮਈ ਨੂੰ ਧੂਮਧਾਮ ਨਾਲ ਕਰਵਾਇਆ ਜਾਵੇਗਾ। ਇਹ ਜਾਣਕਾਰੀ ਦਿੰਦੇ ਹੋਏ ਸੂਫਿਆਨਾ ਦਰਗਾਹ ਐਕਸ਼ਨ ਕਮੇਟੀ ਦੇ ਚੇਅਰਮੈਨ ਬਾਬਾ ਬਲਦੇਵ ਸੈਣੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਹੈ ਕਿ 15 ਮਈ ਨੂੰ ਮਹਿੰਦੀ ਦੀ ਰਸਮ ਸ਼ਾਮ 7 ਵਜੇ ਕੀਤੀ ਜਾਵੇਗੀ।

ਅਤੇ 16 ਮਈ ਦਿਨ ਵੀਰਵਾਰ ਨੂੰ ਝੰਡੇ ਦੀ ਰਸਮ ਸਵੇਰੇ 10 ਵਜੇ ਬੇੜੇ ਦੀ ਰਸਮਤਿ ਵਜੇ ਚਾਦਰ ਚੜਾਉਣ ਦੀ ਰਸਮ ਚਿਰਾਗ ਰੋਸ਼ਨੀ 5 ਵਜੇ ਸ਼ਾਮ ਨੂੰ ਅਤੇ ਉਸ ਉਪਰੰਤ ਪੰਜਾਬ ਦੇ ਮਸ਼ਹੂਰ ਕਵਾਲ ਆਪਣਾ ਕਬਾਡੀਆਂ ਦਾ ਪ੍ਰੋਗਰਾਮ ਪੇਸ਼ ਕਰਨਗੇ ਅਤੇ ਇਸ ਤੋਂ ਬਾਅਦ ਨਕਲਾਂ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। 17 ਮਈ ਨੂੰ ਪੰਜਾਬ ਦੇ ਮਸ਼ਹੂਰ ਕਲਾਕਾਰ ਆਪਣਾ ਪ੍ਰੋਗਰਾਮ ਪੇਸ਼ ਕਰਨਗੇ ਜਿਸ ਵਿੱਚ ਬਲਵਿੰਦਰ ਮੱਤੇਵਾੜੀਆ ਗਾਇਕ ਮਹੇਸ਼ ਸਾਜਨ ਸਰੀਤਾ ਗਿੱਲ ਅਤੇ ਬਾਅਦ ਦੁਪਹਿਰ ਨਕਲਾਂ ਦਾ ਪ੍ਰੋਗਰਾਮ ਵੀ ਪੇਸ਼ ਕੀਤਾ ਜਾਵੇਗਾ। ਰਾਤ ਨੂੰ ਸੁੱਖਾ ਬਾਗੋਵਾਲੀਆ ਵੱਲੋਂ ਧਾਰਮਿਕ ਡਰਾਮਾ ਪੇਸ਼ ਕੀਤਾ ਜਾਵੇਗਾ। ਇਸ ਮੇਲੇ ਵਿੱਚ ਵੱਖ-ਵੱਖ ਡੇਰਿਆਂ ਤੋਂ ਸੰਤ ਫਕੀਰ ਸ਼ਿਰਕਤ ਕਰਨਗੇ।
ਇਸ ਮੌਕੇ ਤੇ ਅੱਖਾਂ ਦਾ ਫਰੀ ਚੈੱਕਅਪ ਕੈਂਪ ਵੀ ਲਗਾਇਆ ਜਾ ਰਿਹਾ ਹੈ ਜਿਸ ਵਿੱਚ ਮਨਦੀਪਕ ਆਈ ਕੇਅਰ ਵੱਲੋਂ ਅੱਖਾਂ ਦੀ ਚੈਕਿੰਗ ਕੀਤੀ ਜਾਵੇਗੀ ਅਤੇ ਮੌਕੇ ਤੇ ਹੀ ਮੁਫਤ ਦਵਾਈਆਂ ਅਤੇ ਐਨਕਾਂ ਵੀ ਜਰੂਰਤਮੰਦ ਨੂੰ ਦਿੱਤੀਆਂ ਜਾਣਗੀਆਂ ਇਹ ਕੈਂਪ ਦੀ ਸੇਵਾ ਸਤਨਾਮ ਸਿੰਘ ਕਮਲ ਸਿੱਧੂ ਵੱਲੋਂ ਕੀਤੀ ਗਈ ਹੈ। ਇਸ ਮੌਕੇ ਤੇ ਭਗਤ ਬੱਗਾ ਰਾਮ, ਭਗਤ ਲੱਡੂ ਰਾਮ ਇੰਦਰਪ੍ਰੀਤ ਕੌਰ ਯੂਐਸਏ ਦਮਨਪ੍ਰੀਤ ਸਿੰਘ ਯੂਐਸਏ ਅਤੇ ਇਸ ਤੋਂ ਇਲਾਵਾ ਸਮੂਹ ਸੇਵਾਦਾਰ ਹਾਜ਼ਰ ਰਹੇ