ਤੀਸਰੀ ਵਿਸ਼ਾਲ ਚੌਂਕੀ 12 ਮਈ ਨੂੰ ਕਰਵਾਈ ਜਾਵੇਗੀ।
ਨਵਾਂਸ਼ਹਿਰ - ਜਿਲਾ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਵਿਖੇ ਸਿੱਧ ਜੋਗੀ ਨਾਥ ਸੇਵਾ ਕਲੱਬ ਅਤੇ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਸਿੱਧ ਸ਼੍ਰੀ ਬਾਬਾ ਬਾਲਕ ਨਾਥ ਜੀ ਦੇ ਅਸ਼ੀਰਵਾਦ ਸਦਕਾ ਤੀਸਰੀ ਵਿਸ਼ਾਲ ਚੌਂਕੀ ਗੋਮਤੀ ਨਾਥ ਮੰਦਿਰ ਵਿਖੇ 12 ਮਈ 2024 ਦਿਨ ਐਤਵਾਰ ਨੂੰ ਕਰਵਾਈ ਜਾਵੇਗੀ।

ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਬਾਬਾ ਜੀ ਦੇ ਸੇਵਕ ਦਾਸ ਮਹੇਸ਼ ਸਾਜਨ ਅਤੇ ਸਿੱਧ ਜੋਗੀ ਨਾਥ ਸੇਵਾ ਕਲੱਬ ਦੇ ਸਮੂਹ ਮੈਂਬਰ ਸਾਹਿਬਾਨਾਂ ਨੇ ਦੱਸਿਆ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਗੋਮਤੀਨਾਥ ਮੰਦਿਰ ਰਾਹੋਂ ਰੋਡ ਵਿਖੇ ਸਿੱਧ ਸ੍ਰੀ ਬਾਬਾ ਬਾਲਕ ਨਾਥ ਜੀ ਦੀ ਵਿਸ਼ਾਲ ਚੌਂਕੀ ਕਰਵਾਈ ਜਾਵੇਗੀ ਇਸ ਮੌਕੇ ਤੇ 9 ਵਜੇ ਸਵੇਰੇ ਪੂਜਾ ਅਤੇ 10 ਵਜੇ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ। ਇਸ ਚੌਂਕੀ ਵਿੱਚ ਪੰਜਾਬ ਦੇ ਮਸ਼ਹੂਰ ਕਲਾਕਾਰ ਨਰੇਸ਼ ਕੈਂਥ ਬਲਜਿੰਦਰ ਬੈਂਸ ਵਿਜੇ ਸੂਫੀ ਅਮਿਤ ਅਨਵਰ ਲੱਕੀ ਬਾਦਸ਼ਾਹ ਅਤੇ ਇਹਨਾਂ ਤੋਂ ਇਲਾਵਾ ਪੰਜਾਬ ਦੇ ਮਸ਼ਹੂਰ ਗਾਇਕ ਸਵ ਸ੍ਰੀ ਸਾਬਰ ਕੋਟੀ ਸਾਹਿਬ ਦੇ ਲਾਡਲੇ ਸ਼ਗਿਰਦ ਰਾਜਨ ਮੱਟੂ ਜੀ ਬਾਬਾ ਜੀ ਦਾ ਅਸ਼ੀਰਵਾਦ ਲੈਣ ਵਾਸਤੇ ਪਹੁੰਚਣਗੇ।
ਇਸ ਵਿਸ਼ਾਲ ਚੌਂਕੀ ਵਿੱਚ ਵੱਖ-ਵੱਖ ਡੇਰਿਆਂ ਤੋਂ ਸੰਤ ਫਕੀਰ ਸੰਗਤਾਂ ਨੂੰ ਅਸ਼ੀਰਵਾਦ ਦੇਣ ਵਾਸਤੇ ਪਹੁੰਚ ਰਹੇ ਹਨ। ਬਾਬਾ ਜੀ ਦਾ ਇਸ ਮੌਕੇ ਤੇ ਅਤੁੱਟ ਲੰਗਰ ਵਰਤਾਇਆ ਜਾਵੇਗਾ। ਇਸ ਮੌਕੇ ਤੇ ਰਾਜਨ ਪੰਡਿਤ ਸੰਨੀ ਸ਼ਾਹ ਸਲੋਹ ਵਾਲੇ ਅਜੇ ਕੁਮਾਰ ਹਿਆਲਾ ਸਤਨਾਮ ਕੁਮਾਰ ਬਿੱਟੂ ਮੁਕੇਸ਼ ਕੁਮਾਰ ਐਮਕੇ ਵੀ ਬੀਟ ਰਾਜਨ ਬਰਮੀ ਅਤੇ ਸਮੂਹ ਮੈਂਬਰ ਸਾਹਿਬਾਨ ਹਾਜ਼ਰ ਰਹੇ