ਸਿੱਧੂ ਜਠੇਰੇ ਤੇ ਸਲਾਨਾ ਮੇਲਾ 26 ਮਈ ਨੂੰ ਮਨਾਇਆ ਜਾਵੇਗਾ
ਨਵਾਂਸ਼ਹਿਰ 05 ਮਈ - ਇੱਥੋ ਦੇ ਨਜਦੀਕ ਪਿੰਡ ਭੀਣ ਵਿਖੇ ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਵਲੋਂ ਸਿੱਧੂ ਜਠੇਰਿਆਂ ਤੇ ਇਕ ਵਿਸ਼ੇਸ਼ ਮੰਟਿਗੀ ਕੀਤੀ ਗਈ।ਇਸ ਮੋਕੇ ਤੇ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਸਤਨਾਮ ਸਿੰਘ ਕਮਲ ਸਿੱਧੂ ਨੇ ਦੱਸਿਆ ਕਿ ਹਰ ਸਾਲ ਦੀ ਤਰਾ ਇਸ ਸਾਲ ਵੀ ਸਮੂਹ ਸੰਗਤ ਦੇ ਸਹਿਯੋਗ ਨਾਲ ਸਿੱਧੂ ਜਠੇਰਿਆ ਤੇ 26 ਮਈ ਦਿਨ ਐਤਵਾਰ ਨੂੰ ਧੂਮ ਧਾਮ ਨਾਲ ਮਨਾਇਆ ਜਾਵੇਗਾ।

ਇਸ ਮੋਕੇ ਤੇ ਸ਼ਨਿਵਾਰ 25 ਮਈ ਨੂੰ ਸਵੇਰੇ ਝੰਡੇ ਦੀ ਰਸਮ ਕੀਤੀ ਜਾਵੇਗੀ ਅਤੇ ਉਸ ਤੋ ਬਾਅਦ ਵਿੱਚ ਬਾਬਾ ਜੀ ਤੇ ਸਤੀ ਮਾਤਾ ਦੀ ਮੂਰਤੀ ਨੂੰ ਇਸ਼ਨਾਨ ਕਰਵਾਇਆ ਜਾਵੇਗਾ। ਇਸ ਮੇਲੇ ਵਿੱਚ ਪੰਜਾਬ ਦੇ ਮਹਿਸ਼ੂਹਰ ਕਲਾਕਾਰ ਪ੍ਰੋਗਰਾਮ ਪੇਸ਼ ਕਰਨਗੇ। ਅਤੇ ਇਸ ਮੇਲੇ ਵਿੱਚ ਜਰੂਰਤ ਮੰਦ ਲਈ ਮੁਫਤ ਕੈਪ ਵੀ ਲਗਿਆ ਜਾਵੇਗਾ। ਸਿੱਧੂ ਜਠੇਰੇ ਸੇਵਾ ਵੈਲਫੇਅਰ ਕਮੇਟੀ ਤੇ ਐਨਆਰਆਈ ਵੀਰਾਂ ਦੇ ਨਾਲ ਲੁਧਿਆਣੇ ਦੀ ਸੰਗਤਾ ਦੇ ਸਹਿਯੋਗ ਨਾਲ ਜੱਲ ਜੀਰਾ ਅਤੇ ਠੱਡੇ ਮਿੱਠੇ ਜੱਲ ਦੀ ਸ਼ਬੀਲ ਲਗਾਈ ਜਾਵੇਗੀ ਤੇ ਲੰਗਰ ਵੀ ਅੱਤੁਟ ਵਰਤਾਇਆ ਜਾਵੇਗਾ। ਇਸ ਮੰਟਿਗ ਚ ਸਤਨਾਮ ਸਿੰਘ ਕਮਲ ਸਿੱਧੂ ਨੇ ਕਿਹਾ ਹੈ ਕਿ ਸਾਨੂੰ ਆਪਣੈ ਵੱਡੇ ਵਡੇਰਿਆ ਦੀ ਤੰਨ ਮੰਨ ਤੇ ਸ਼ਰਧਾ ਨਾਲ ਸੇਵਾ ਕਰਨ ਨਾਲ ਕਦੇ ਵੀ ਦੁੱਖ ਨਹੀ ਆਉਦੇ। ਇਸ ਮੋਕੇ ਤੇ ਸਮੂਹ ਮੈਬਰ ਹਾਜਰ ਰਹੇ| ਜਿਸ ਵਿਚ ਅਵਤਾਰ ਸਿੰਘ ਸਿੰਧੂ, ਜਗਤਾਰ ਸਿੰਘ ਸਿੱਧੂ, ਪਰਗਣ ਸਿੰਘ, ਮਦਨ ਲਾਲ, ਦਰਸ਼ਨ ਕੁਮਾਰ, ਕਸ਼ਮੀਰ ਸਿੰਘ ਸਿੱਧੂ ਆਟੋ ਸਰਵਿਸ, ਨਰਿੰਦਰ ਕੁਮਾਰ ਸਿੱਧੂ, ਰਛਪਾਲ ਸਿੰਘ ਪਾਲਾ, ਰਣਜੀਤ ਸਿੱਧੂ, ਸੋਨੂੰ ਭਾਮ, ਤੇ ਸਮੂਹ ਮੈਬਰ ਹਾਜਰ ਸਨ।