ਸੀ.ਆਈ.ਏ. ਸਟਾਫ਼ ਪਟਿਆਲਾ ਨੇ ਘਰਾਂ ਵਿੱਚ ਚੋਰੀਆਂ ਕਰਨ ਵਾਲਾ ਅੰਤਰਰਾਜੀ ਚੋਰ ਕੀਤਾ ਕਾਬੂ

ਪਟਿਆਲਾ, 4 ਮਈ - ਸੀਨੀਅਰ ਕਪਤਾਨ ਪੁਲਿਸ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਹੈ ਕਿ ਪਟਿਆਲਾ ਸ਼ਹਿਰ ਵਿਖੇ ਹੋ ਰਹੀਆਂ ਚੋਰੀਆਂ ਨੂੰ ਟਰੇਸ ਕਰਨ ਲਈ ਵਿਸ਼ੇਸ਼ ਮੁਹਿੰਮ ਤਹਿਤ ਯੁਗੇਸ਼ ਸ਼ਰਮਾ ਐਸ ਪੀ (ਜਾਂਚ) ਤੇ ਅਵਤਾਰ ਸਿੰਘ ਡੀ ਐਸ ਪੀ (ਡੀ) ਪਟਿਆਲਾ ਦੀ ਅਗਵਾਈ ਵਿਚ ਸੀ.ਆਈ.ਏ. ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ, ਜਿਸਨੇ ਆਪਣੀ ਵਧੀਆ ਭੂਮਿਕਾ ਨਿਭਾਉਂਦੇ ਹੋਏ ਪਾਵਰ ਕਲੋਨੀ ਵਿਖੇ ਹੋਈ ਚੋਰੀ ਨੂੰ ਟਰੇਸ ਕਰਦਿਆਂ ਹਿਸਾਰ ਦੇ ਦੋਸ਼ੀ ਰਵੀ ਸੈਣੀ ਪੁੱਤਰ ਰਾਧੇ ਸ਼ਿਆਮ ਨੂੰ ਗ੍ਰਿਫਤਾਰ ਕੀਤਾ ਹੈ।

ਉਸ ਪਾਸੋਂ 5 ਲੱਖ ਰੁਪੈ ਨਕਦੀ ਅਤੇ ਸੋਨਾ ਬਰਾਮਦ ਕੀਤਾ ਗਿਆ ਹੈ। ਪੁਲਿਸ ਮੁਤਾਬਿਕ ਉਸਨੇ 23 ਅਪ੍ਰੈਲ ਨੂੰ ਪਾਵਰ ਕਲੋਨੀ (ਨੇੜੇ ਸ਼ਕਤੀ ਵਿਹਾਰ) ਪਟਿਆਲਾ ਵਿਖੇ ਅਨਿਲ ਕੁਮਾਰ ਦੇ ਘਰ ਦੇ ਤਾਲੇ ਤੋੜ ਕੇ ਨਕਦੀ ਅਤੇ ਗਹਿਣੇ ਚੋਰੀ ਕਰ ਲਏ ਸਨ। ਐਸ.ਐਸ.ਪੀ. ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ. ਪਟਿਆਲਾ ਨੇ ਗੁਪਤ ਸੂਚਨਾ ਦੇ ਅਧਾਰ 'ਤੇ ਕਾਰਵਾਈ ਕਰਦਿਆਂ ਰਵੀ ਸੈਣੀ ਨੂੰ 30 ਅਪ੍ਰੈਲ ਨੂੰ ਹਿਸਾਰ (ਹਰਿਆਣਾ) ਤੋਂ ਗ੍ਰਿਫਤਾਰ ਕੀਤਾ। ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਰਿਮਾਂਡ 'ਤੇ ਲਿਆ ਗਿਆ। ਜਾਂਚ ਦੌਰਾਨ ਦੋਸ਼ੀ ਕੋਲੋਂ 5 ਲੱਖ ਰੁਪਏ ਅਤੇ ਸੋਨਾ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਗਈ।
 ਰਵੀ ਸੈਣੀ ਦਾ ਅਪਰਾਧਿਕ ਪਿਛੋਕੜ ਹੈ ਜਿਸ ਦੇ ਖਿਲਾਫ ਹਿਸਾਰ (ਹਰਿਆਣਾ), ਚੁਰੂ (ਰਾਜਸਥਾਨ) ਅਤੇ ਸੰਗਰੂਰ (ਪੰਜਾਬ) ਵਿੱਚ ਪਹਿਲਾਂ ਵੀ ਚੋਰੀ ਦੇ ਮੁਕੱਦਮੇ ਦਰਜ ਹਨ ਤੇ ਉਹ ਗ੍ਰਿਫਤਾਰ ਹੋ ਕੇ ਹਰਿਆਣਾ, ਰਾਜਸਥਾਨ ਅਤੇ ਪੰਜਾਬ ਦੀਆਂ ਜੇਲਾਂ ਵਿੱਚ ਰਹਿ ਚੁੱਕਾ ਹੈ। ਐਸ.ਐਸ.ਪੀ. ਨੇ ਦੱਸਿਆ ਕਿ ਦੋਸ਼ੀ ਅਜੇ ਪੁਲਿਸ ਰਿਮਾਂਡ 'ਤੇ ਚੱਲ ਰਿਹਾ ਹੈ ਜਿਸ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਅਦਾਲਤ ਪਾਸੋਂ ਹੋਰ ਪੁਲਿਸ ਰਿਮਾਂਡ ਹਾਸਲ ਕਰਕੇ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ।