ਪੰਜਵੀ, ਦਸਵੀਂ ਵਿੱਚ ਅੱਵਲ ਆਏ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ

ਐਸ ਏ ਐਸ ਨਗਰ, 29 ਅਪ੍ਰੈਲ - ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਐਲਾਨੇ ਗਏ ਨਤੀਜਿਆਂ ਵਿੱਚ ਦਸ਼ਮੇਸ਼ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਵੀ, ਦਸਵੀਂ ਵਿੱਚ ਅੱਵਲ ਆਏ ਵਿਦਿਆਰਥੀਆਂ ਨੂੰ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ।

ਐਸ ਏ ਐਸ ਨਗਰ, 29 ਅਪ੍ਰੈਲ - ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਐਲਾਨੇ ਗਏ ਨਤੀਜਿਆਂ ਵਿੱਚ ਦਸ਼ਮੇਸ਼ ਖਾਲਸਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੰਜਵੀ, ਦਸਵੀਂ ਵਿੱਚ ਅੱਵਲ ਆਏ ਵਿਦਿਆਰਥੀਆਂ ਨੂੰ ਸਕੂਲ ਵਿੱਚ ਸਨਮਾਨਿਤ ਕੀਤਾ ਗਿਆ।

ਸਕੂਲ ਪ੍ਰਿੰਸੀਪਲ ਰਮਨਦੀਪ ਕੌਰ ਸੰਧੂ ਨੇ ਦੱਸਿਆ ਕਿ ਇਸ ਮੌਕੇ ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਤਿੰਦਰ ਸਿੰਘ, ਮੀਤ ਪ੍ਰਧਾਨ ਗਗਨਦੀਪ ਸਿੰਘ, ਜਨਰਲ ਸਕੱਤਰ ਸ. ਦਵਿੰਦਰਪਾਲ ਸਿੰਘ ਵਿੱਤ ਸਕੱਤਰ ਸ. ਦਲਜੀਤ ਸਿੰਘ ਵਿਰਮਾਨੀ, ਕਨਵੀਨਰ ਡਾ: ਜਗਜੀਤ ਸਿੰਘ, ਕੋ ਕਨਵੀਨਰ ਅਤੇ ਸ. ਪਰਮਿੰਦਰ ਸਿੰਘ, ਮੈਂਬਰ ਅਕਾਉਂਟ ਸ਼੍ਰੀ ਵੇਦ ਪ੍ਰਕਾਸ਼ ਧਵਨ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ।

ਉਹਨਾਂ ਦੱਸਿਆ ਕਿ ਪੰਜਵੀਂ ਜਮਾਤ ਵਿਚੋਂ ਖੁਸ਼ਪ੍ਰੀਤ ਕੌਰ ਨੇ 97.8 ਫੀਸਦੀ ਅੰਕ ਹਾਸਲ ਕਰਕੇ ਪਹਿਲਾ, ਰਾਜ ਗਿਆਨ ਕੌਰ ਨੇ 97.2 ਫੀਸਦੀ ਅੰਕ ਹਾਸਲ ਕਰਕੇ ਦੂਜਾ ਅਤੇ ਅਰਨਵ ਨੇ 95.8 ਫੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ। ਦਸਵੀਂ ਜਮਾਤ ਵਿੱਚ ਅਨਾਮਿਕਾ ਯਾਦਵ ਨੇ 87.08 ਫੀਸਦੀ ਅੰਕ ਹਾਸਲ ਕਰਕੇ ਪਹਿਲਾ, ਨੰਦਨੀ ਨੇ 86 ਫੀਸਦੀ ਅੰਕ ਹਾਸਲ ਕਰਕੇ ਦੂਜਾਅਤੇ ਆਯੂਸ਼ ਨੇ 82.9 ਫੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਉਹਨਾਂ ਦੱਸਿਆ ਕਿ ਧਾਰਮਿਕ ਮੁਕਾਬਿਲਆਂ ਦੇ ਦੌਰਾਨ ਦਸਤਾਰ ਬੰਦੀ ਮੁਕਾਬਲੇ ਵਿੱਚ ਸਕੂਲ ਦੇ 12ਵੀਂ ਜਮਾਤ ਦੇ ਵਿਦਿਆਰਥੀ ਵੱਲੋਂ ਪਹਿਲਾਂ ਸਥਾਨ ਹਾਸਿਲ ਕਰਕੇ ਮੈਡਲ, ਦਸਤਾਰ ਅਤੇ ਕੈਸ਼ ਇਨਾਮ ਹਾਸਿਲ ਕੀਤਾ ਹੈ।