ਨਸ਼ੇ ਦੇ 20 ਟੀਕਿਆਂ ਸਮੇਤ ਨੌਜਵਾਨ ਕਾਬੂ

ਐਸ ਏ ਐਸ ਨਗਰ, 29 ਅਪ੍ਰੈਲ - ਮੁਹਾਲੀ ਪੁਲੀਸ ਨੇ ਇੱਕ ਨੌਜਵਾਨ ਨੂੰ ਕਾਬੂ ਕਰਕੇ ਉਸਦੇ ਕਬਜੇ ਤੋਂ ਨਸ਼ੇ ਦੇ 20 ਟੀਕੇ ਬਰਾਮਦ ਕੀਤੇ ਹਨ। ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਸ ਵਿਅਕਤੀ (ਸਤਨਾਮ ਸਿੰਘ ਵਾਸੀ ਪਿੰਡ ਮਨੌਲੀ ਨੂੰ) ਪੁਲੀਸ ਵਲੋਂ ਗੈਰ ਸਮਾਜਿਕ ਅਨਸਰਾਂ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਮੁੱਖ ਅਫਸਰ ਥਾਣਾ ਸੋਹਾਣਾ ਇੰਸ. ਜਸਪ੍ਰੀਤ ਸਿੰਘ ਕਾਹਲੋਂ ਦੀ ਅਗਵਾਈ ਅਤੇ ਚੌਂਕੀ ਇੰਚਾਰਜ ਸਨੇਟਾ ਐਸ. ਆਈ. ਬਲਜਿੰਦਰ ਸਿੰਘ ਕੰਗ ਦੀ ਨਿਗਰਾਨੀ ਹੇਠ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਅਤੇ ਪੁਲੀਸ ਟੀਮ ਵਲੋਂ ਰੇਲਵੇ ਪੁਲ ਸਨੇਟਾ (ਸੈਕਟਰ 103 ਮੁਹਾਲੀ) ਨੇੜਿਊਂ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਇਸ ਵਿਅਕਤੀ ਕੋਲੋਂ ਬੂਪ੍ਰੀਔਰਫਾਈਨ 2 ਐਮ ਐਲ ਦੇ 10 ਅਤੇ ਪੀਨੀਰਾਮਾਈਨ ਮਾਲੇਟ ਏਵੀਲ 10 ਐਮ ਐਲ ਦੇ ਵੀ 10 ਟੀਕੇ ਬਰਾਮਦ ਕੀਤੇ ਗਏ ਹਨ। ਇਸ ਸੰਬੰਧੀ ਥਾਣਾ ਸੋਹਾਣਾ ਵਿਖੇ ਐਨਡੀਪੀਐਸ ਐਕਟਦੀ ਧਾਰਾ 22-61-85 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਸਤਨਾਮ ਸਿੰਘ ਦੇ ਖਿਲਾਫ ਪਹਿਲਾ ਵੀ ਐਨ ਡੀ ਪੀ ਐਸ ਦੀ ਧਾਰਾ 22-61-85 ਤਹਿਤ ਥਾਣਾ ਲਾਲੜੂ ਵਿਖੇ ਮਾਮਲਾ ਦਰਜ ਹੋ ਚੁੱਕਿਆ ਹੈ, ਜਿਸ ਵਿੱਚ ਇਸ ਨੂੰ 2019 ਵਿੱਚ ਮੁਹਾਲੀ ਅਦਾਲਤ ਤੋਂ 10 ਸਾਲ ਦੀ ਕੈਦ ਤੇ 1,00,000/ਰੁਪਏ ਜੁਰਮਾਨੇ ਦੀ ਸਜ਼ਾ ਹੋਈ ਸੀ ਅਤੇ ਇਸ ਮਾਮਲੇ ਵਿੱਚ ਉਹ ਜਮਾਨਤ ਤੇ ਆਇਆ ਹੋਇਆ ਸੀ।