ਸੇਵਾਮੁਕਤੀ ਮੌਕੇ ਵਿਦਾਇਗੀ ਪਾਰਟੀ ਦਿੱਤੀ
ਐਸ ਏ ਐਸ ਨਗਰ, 27 ਅਪ੍ਰੈਲ - ਲਗਭਗ 36 ਸਾਲ ਬਤੌਰ ਸੇਵਾਦਾਰ ਡਿਊਟੀ ਕਰਨ ਉਪਰੰਤ ਸੇਵਾਮੁਕਤ ਹੋਏ ਖੇਤੀ ਭਵਨ ਨਾਲ ਸਬੰਧਤ ਦਰਚਾ-4 ਮੁਲਾਜਮ ਆਗ ੂ ਸ: ਸਕੰਦਰ ਸਿੰਘ ਨੂੰ ਵਿਭਾਗੀ ਪਰੰਪਰਾ ਅਨੁਸਾਰ ਖੇਤੀ ਭਵਨ ਨਾਲ ਸਬੰਧਤ ਦਰਜਾ-4 ਜੱਥੇਬੰਦੀ ਵੱਲੋਂ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਡਾਇਰੈਕਟਰ ਖੇਤੀਬਾੜੀ ਪੰਜਾਬ, ਸz ਜਸਵੰਤ ਸਿੰਘ ਮੁੱਖ ਮਹਿਮਾਨ ਦੇ ਤੌਰ ਤੇਸ਼ਾਮਿਲ ਹੋਏ ਜਦੋਂਕਿ ਸ੍ਰੀ ਨਰਿੰਦਰ ਸਿੰਘ ਬੈਨੀਪਾਲ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਇਨਪੁੱਟ) ਨੇ ਵਿਸ਼ੇਸ਼ ਤੌਰ ਤੇ ਸ਼ਮੂਲੀਅਤ ਕੀਤੀ ਗਈ।

ਇਸ ਮੌਕੇ ਡਾਇਰੈਕਟਰ ਖੇਤੀਬਾੜੀ ਪੰਜਾਬ ਸz. ਜਸਵੰਤ ਸਿੰਘ ਨੇ ਕਿਹਾ ਕਿ ਸਕੰਦਰ ਸਿੰਘ ਨੇ ਕੁੱਝ ਸਾਲ ਫੀਲਡ ਵਿੱਚ ਨੌਕਰੀ ਕਰਨ ਉਪਰੰਤ ਮੁੱਖ ਦਫਤਰ ਵਿਖੇ ਬਤੌਰ ਸੇਵਾਦਾਰ ਪੂਰਾ ਸਮਾਂ ਬਤੀਤ ਕੀਤਾ ਅਤੇ ਪੂਰਾ ਸਮਾਂ ਲਗਨ ਅਤੇ ਇਮਾਨਦਾਰੀ ਨਾਲ ਕੰਮ ਕੀਤਾ।
ਸੰਯੁਕਤ ਡਾਇਰੈਕਟਰ ਬੈਨੀਪਾਲ ਨੇ ਕਿਹਾ ਸੰਯੁਕਤ ਡਾਇਰੈਕਟਰ ਨਰਿੰਦਰ ਸਿੰਘ ਬੈਨੀਪਾਲ ਨੇ ਕਿਹਾ ਕਿ ਸਕੰਦਰ ਸਿੰਘ ਇੱਕ ਇਮਾਨਦਾਰ ਇਨਸਾਨ ਹੈ ਅਤੇ ਉਸਦੀ ਜਿਸ ਅਧਿਕਾਰੀ ਨਾਲ ਵੀ ਡਿਊਟੀ ਲੱਗੀ, ਉਸਨੇ ਹਰ ਕੰਮ ਨੂੰ ਪਹਿਲ ਦੇ ਆਧਾਰ ਤੇ ਪੂਰਾ ਕੀਤਾ।
ਵਿਦਾਇਗੀ ਪਾਰਟੀ ਦੌਰਾਨ ਮੁੱਖ ਦਫਤਰ ਜੱਥੇਬੰਦੀ ਦੇ ਚੇਅਰਮੈਨ ਜਸਵਿੰਦਰ ਸਿੰਘ, ਪ੍ਰਧਾਨ ਸੁਖਵਿੰਦਰ ਸਿੰਘ ਨਾਗਰਾ, ਸੀਨੀਅਰ ਮੀਤ ਪ੍ਰਧਾਨ ਜਮੁਨਾ ਸਿੰਘ ਅਤੇ ਪਾਰਟੀ ਵਿੱਚ ਉਚੇਚੇ ਤੌਰ ਤੇ ਸ਼ਾਮਿਲ ਹੋਏ ਜਿਲ੍ਹਾ ਪ੍ਰਧਾਨ ਪ੍ਰੇਮ ਚੰਦ ਸ਼ਰਮਾ ਅਤੇ ਅਤੇ ਪੰਜਾਬ-ਯੂਟੀ ਇੰਪਲਾਈਜ ਐਕਸ਼ਨ ਕਮੇਟੀ ਦੇ ਪ੍ਰਧਾਨ ਕਰਤਾਰ ਸਿੰਘ ਪਾਲ ਨੇ ਸਕੰਦਰ ਸਿੰਘ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਕੰਦਰ ਸਿੰਘ ਨੇ ਦਰਜਾ-4 ਦੇ ਮੁਲਾਜਮ ਮੰਗਾਂ ਸਬੰਧੀ ਸੂਬਾ ਜੱਥੇਬੰਦੀ ਅਤੇ ਸਾਂਝੇ ਫਰੰਟ ਵੱਲੋਂ ਉਲੀਕੇ ਗਏ ਐਕਸ਼ਨਾਂ ਵਿੱਚ ਸ਼ਮੂਲੀਅਤ ਕੀਤੀ ਅਤੇ ਲਾਈ ਗਈ ਜਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਵਿਦਾਇਗੀ ਪਾਰਟੀ ਮੌਕੇ ਜੱਥੇਬੰਦੀ ਵੱਲੋਂ ਸਕੰਦਰ ਸਿੰਘ ਨੂੰ ਸਾਈਕਲ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।