ਪਿੰਡ ਬਲਾਲੋਂ ਵਿਖੇ ਸਾਹਮਣੇ ਆਈ ਨਾਬਾਲਿਗ ਬੱਚੀ ਨਾਲ ਜਬਰ ਜਿਨਾਹ ਦੀ ਸ਼ਰਮਸਾਰ ਕਰਨ ਵਾਲੀ ਘਟਨਾ
ਫਗਵਾੜਾ - ਫਗਵਾੜਾ ਦੇ ਨਜਦੀਕੀ ਪਿੰਡ ਬਲਾਲੋਂ ਵਿਖੇ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਜਦੋਂ ਪਿੰਡ ਵਾਸੀਆਂ ਨੇ ਇਕ ਬਜੁਰਗ ਵਿਅਕਤੀ ਉੱਪਰ ਇਕ 12/13 ਸਾਲ ਦੀ ਨਾਬਾਲਿਗ ਲੜਕੀ ਦੇ ਨਾਲ ਜਬਰ ਜਿਨਾਹ ਕਰਨ ਦਾ ਸੰਗੀਨ ਦੋਸ਼ ਲਗਾ ਦਿੱਤਾ। ਦੋਸ਼ੀ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਵੱਡੀ ਗਿਣਤੀ ‘ਚ ਪਿੰਡ ਵਾਸੀ ਥਾਣਾ ਸਦਰ ਫਗਵਾੜਾ ਵਿਖੇ ਪੁੱਜੇ। ਪਿੰਡ ਵਾਸੀਆਂ ਅਨੁਸਾਰ ਪੀੜ੍ਹਤ ਬੱਚੀ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਲ ਕਰਵਾਇਆ ਗਿਆ ਹੈ ਅਤੇ ਉਸ ਦੀ ਹਾਲਤ ਨਾਜੁਕ ਦੱਸੀ ਜਾ ਰਹੀ ਹੈ।

ਹੱਦ ਤਾਂ ਉਸ ਸਮੇਂ ਹੋ ਗਈ ਜਦੋਂ ਬੱਚੀ ਦੇ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਕੁੱਝ ਵਿਅਕਤੀਆਂ ਉਪਰ ਰਾਜੀਨਾਮਾ ਕਰਨ ਲਈ ਦਬਾਅ ਬਨਾਉਣ ਦਾ ਸੰਗੀਨ ਦੋਸ਼ ਲਗਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਕਰੀਬ 70 ਸਾਲ ਦੀ ਉਮਰ ਦਾ ਦੋਸ਼ੀ ਬੱਚੀ ਨੂੰ ਵਰਗਲਾ ਕੇ ਆਪਣੇ ਖੇਤਾਂ ਵਲ ਜਾਂ ਕਿਸੇ ਸੁਨ-ਮਸਾਨ ਜਗ੍ਹਾ ਤੇ ਲਿਜਾ ਕੇ ਕਾਫੀ ਸਮੇਂ ਤੋਂ ਗਲਤ ਕੰਮ ਕਰ ਰਿਹਾ ਸੀ। ਸੂਚਨਾਂ ਮਿਲਣ ਤੇ ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਅਤੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਜੋਗਿੰਦਰ ਸਿੰਘ ਮਾਨ ਵੀ ਥਾਣਾ ਸਦਰ ਪਹੁੰਚੇ ਅਤੇ ਬੱਚੀ ਦੇ ਪਰਿਵਾਰ ਨੂੰ ਇਨਸਾਫ ਦੁਆਉਣ ਦਾ ਭਰੋਸਾ ਦਿੱਤਾ। ਖਬਰ ਲਿਖੇ ਜਾਣ ਤੱਕ ਨਾਬਾਲਿਗ ਪੀੜ੍ਹਤ ਲੜਕੀ ਦਾ ਮੈਡੀਕਲ ਅਤੇ ਪੁਲਿਸ ਤਫਤੀਸ਼ ਦਾ ਦੌਰ ਜਾਰੀ ਸੀ।