
ਕੁਦਰਤ ਨਾਲ ਜੁੜਿਆ ਮਨੁੱਖ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ - ਬਲਜਿੰਦਰ ਮਾਨ
ਮਾਹਿਲਪੁਰ- ਕੁਦਰਤ ਨਾਲ ਜੁੜਿਆ ਮਨੁੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਇਹ ਵਿਚਾਰ ਸ਼੍ਰੋਮਣੀ ਬਾਲ ਸਾਹਿਤ ਲੇਖਕ ਅਤੇ ਇੰਡੀਆ ਬੁਕ ਆਫ ਰਿਕਾਰਡਸ ਵਿੱਚ ਦਰਜ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਆਣ ਚੱਬੇਵਾਲ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖੇ l
ਮਾਹਿਲਪੁਰ- ਕੁਦਰਤ ਨਾਲ ਜੁੜਿਆ ਮਨੁੱਖ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ। ਇਹ ਵਿਚਾਰ ਸ਼੍ਰੋਮਣੀ ਬਾਲ ਸਾਹਿਤ ਲੇਖਕ ਅਤੇ ਇੰਡੀਆ ਬੁਕ ਆਫ ਰਿਕਾਰਡਸ ਵਿੱਚ ਦਰਜ ਬਾਲ ਰਸਾਲੇ ਨਿੱਕੀਆਂ ਕਰੂੰਬਲਾਂ ਦੇ ਸੰਪਾਦਕ ਬਲਜਿੰਦਰ ਮਾਨ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਿਆਣ ਚੱਬੇਵਾਲ ਵਿਖੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਆਖੇ l
ਉਹਨਾਂ ਅੱਗੇ ਕਿਹਾ ਕਿ ਕੁਦਰਤ ਦੀ ਗੋਦੀ ਵਿੱਚ ਵਸਦੇ ਲੋਕ ਨਰੋਏ ਤਨ ਤੇ ਮਨ ਨਾਲ ਹਮੇਸ਼ਾ ਇਨਸਾਨੀ ਕਦਰਾਂ ਕੀਮਤਾਂ ਦੀ ਪਹਿਰੇਦਾਰੀ ਕਰਦੇ ਹਨ l ਜਿਹੜੇ ਲੋਕ ਕੁਦਰਤੀ ਵਾਤਾਵਰਣ ਦੀ ਸਾਂਭ ਸੰਭਾਲ ਕਰਦੇ ਹਨ ਉਨਾਂ ਦੇ ਚਿਹਰਿਆਂ ਤੇ ਰੌਣਕ ਰਹਿੰਦੀ ਹੈ ਅਤੇ ਦਿਲਾਂ ਵਿੱਚ ਹਮੇਸ਼ਾ ਛਣਕਾਟੇ ਪੈਂਦੇ ਰਹਿੰਦੇ ਹਨ। ਉਹ ਮਨੁੱਖੀ ਕਦਰਾਂ ਕੀਮਤਾਂ ਨੂੰ ਸਿਰਫ ਬਚਾਉਂਦੇ ਹੀ ਨਹੀਂ ਸਗੋਂ ਸਮਾਜ ਵਿੱਚ ਸੰਚਾਰਿਤ ਵੀ ਕਰਦੇ ਹਨ। ਇਸ ਮੌਕੇ ਉਹਨਾਂ ਦਾ ਸਵਾਗਤ ਕਰਦਿਆਂ ਸਕੂਲ ਇੰਚਾਰਜ ਮੈਡਮ ਰਵਿੰਦਰ ਕੌਰ ਨੇ ਕਿਹਾ ਕਿ ਉਹਨਾਂ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹਨਾਂ ਦੇ ਵਿਦਿਆਰਥੀ ਇੱਕ ਕੌਮਾਂਤਰੀ ਪੱਧਰ ਤੇ ਮੱਲਾਂ ਮਾਰਨ ਵਾਲੇ ਸਾਹਿਤਕਾਰ ਅਤੇ ਸੰਪਾਦਕ ਨਾਲ ਸੰਵਾਦ ਰਚਾ ਰਹੇ ਹਨ।
ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੰਦਿਆਂ ਉਹਨਾਂ ਕਿਹਾ ਕਿ ਇਕਾਗਰ ਚਿੱਤ ਹੋ ਕੇ ਆਪਣੇ ਨਿਸ਼ਾਨੇ ਵੱਲ ਮਿਹਨਤ ਤੇ ਲਗਨ ਨਾਲ ਵਧਣ ਵਾਲੇ ਵਿਦਿਆਰਥੀ ਜ਼ਿੰਦਗੀ ਵਿੱਚ ਉੱਚੀਆਂ ਮਜ਼ਿਲਾਂ ਪ੍ਰਾਪਤ ਕਰਦੇ ਹਨ। ਇਸ ਜੀਵਨ ਨੂੰ ਜਿਉਣ ਚੋਗਾ ਬਣਾਉਣ ਵਾਸਤੇ ਸਾਨੂੰ ਨਰੋਆ ਅਤੇ ਰੌਚਕ ਬਾਲ ਸਾਹਿਤ ਜ਼ਰੂਰ ਪੜ੍ਹਨਾ ਚਾਹੀਦਾ ਹੈ। ਉਹਨਾਂ ਅੱਗੇ ਕਿਹਾ ਕਿ ਆਉਣ ਵਾਲੀਆਂ ਪੀੜੀਆਂ ਵਾਸਤੇ ਸਾਨੂੰ ਜਲ ਦੀ ਸੰਭਾਲ ਕਰਨੀ ਹੀ ਪੈਣੀ ਹੈ। ਜੇਕਰ ਅਸੀਂ ਆਪਣੇ ਤੌਰ ਤਰੀਕੇ ਨਾ ਬਦਲੇ ਤਾਂ ਆਉਣ ਵਾਲੀਆਂ ਪੀੜੀਆਂ ਸਾਨੂੰ ਮੁਆਫ ਨਹੀਂ ਕਰਨਗੀਆਂl ਸਕੂਲ ਮੈਨੇਜਿੰਗ ਕਮੇਟੀ ਦੀ ਚੇਅਰਪਰਸਨ ਸੁਖਵੰਤ ਕੌਰ ਨੇ ਕਿਹਾ ਕਿ ਸਕੂਲ ਸਟਾਫ ਵੱਲੋਂ ਬੱਚਿਆਂ ਦੇ ਸਰਬਪੱਖੀ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ l
ਉਹਨਾਂ ਅੱਗੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਤੇ ਬਹੁਤ ਮਾਣ ਹੈ ਕਿ ਕੌਮੀ ਅਤੇ ਕੌਮਾਂਤਰੀ ਪੱਧਰ ਦੀਆਂ ਸ਼ਖਸ਼ੀਅਤਾਂ ਨਾਲ ਬੱਚਿਆਂ ਦੀਆਂ ਵਿਚਾਰ ਗੋਸ਼ਟੀਆਂ ਕਰਵਾਈਆਂ ਜਾਂਦੀਆਂ ਹਨ। ਜਿਸ ਨਾਲ ਉਨਾਂ ਦਾ ਮਾਨਸਿਕ ਤੇ ਬੌਧਿਕ ਪੱਧਰ ਬਹੁਤ ਉਚੇਰਾ ਹੋ ਰਿਹਾ ਹੈ l ਈਕੋ ਕਲੱਬ ਦੀ ਇੰਚਾਰਜ ਮੈਡਮ ਪੂਨਮ ਦੀ ਦੇਖ ਰੇਖ ਹੇਠਾਂ ਆਯੋਜਿਤ ਇਸ ਸਮਾਰੋਹ ਵਿੱਚ ਸਟਾਫ ਮੈਂਬਰ ਮੈਡਮ ਜਗਜੀਤ ਕੌਰ, ਸਵਰਨ ਕੌਰ, ਸੀਮਾ ਰਾਣੀ, ਰਿੰਕਲ ਸਮੇਤ ਸਕੂਲ ਮੈਨੇਜਿੰਗ ਕਮੇਟੀ ਦੇ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਭਾਗ ਲਿਆ l
