ਸ੍ਰੀ ਅਨੰਦਪੁਰ ਸਾਹਿਬ -ਗੜ੍ਹਸ਼ੰਕਰ ਮੁੱਖ ਮਾਰਗ ਤੇ ਸੜਕ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ ਤੇ

ਸੜੋਆ - ਸ੍ਰੀ ਅਨੰਦਪੁਰ ਸਾਹਿਬ -ਗੜ੍ਹਸ਼ੰਕਰ ਮੁੱਖ ਮਾਰਗ ਕਹਾਨਪੁਰ ਖੂਹੀ ਤੋਂ ਲੈ ਕੇ ਸਿੰਘਪੁਰ ਤੱਕ ਸੜਕ ਦੀ ਮੁਰੰਮਤ ਦਾ ਕੰਮ ਅਤੇ ਸੜਕ ਨੂੰ ਚੌੜਾ ਕਰਨ ਦਾ ਕੰਮ ਜੰਗੀ ਪੱਧਰ ਤੇ ਚੱਲ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਕ ਦਲਜੀਤ ਸਿੰਘ ਬੈਂਸ ਬਲਾਚੌਰ ਨੇ ਦੱਸਿਆ ਕੇ ਸੜਕ ਦੀ ਖਾਸਤਾ ਹਾਲਤ ਤੋਂ ਪ੍ਰੇਸ਼ਾਨ ਗੁਰੂ ਘਰਾਂ ਨੂੰ ਜਾ ਰਹੀਆਂ ਸੰਗਤਾਂ ਦੀ ਮੰਗ ਨੂੰ ਲੈ ਕੇ ਕਿਲ੍ਹਾ ਸ੍ਰੀ ਆਨੰਦਗੜ੍ਹ ਸਾਹਿਬ ਵਾਲ਼ੇ ਬਾਬਾ ਸਤਨਾਮ ਸਿੰਘ ਜੀ ਅਤੇ ਬਾਬਾ ਸੁੱਚਾ ਸਿੰਘ ਜੀ ਦੀ ਦੇਖ ਰੇਖ ਹੇਠ ਬੀਤੇ ਦੋ ਮਹੀਨੇ ਤੋਂ ਉਕਤ ਮਾਰਗ ਦੀ ਮੁਰੰਮਤ ਦੇ ਨਾਲ -ਨਾਲ ਸੜਕ ਨੂੰ ਚੋੜਾ ਕੀਤਾ ਜਾ ਰਿਹਾ ਹੈ।

ਉਹਨਾਂ ਦੱਸਿਆ ਕੇ ਉਕਤ ਮਾਰਗ ਤੇ ਪੈਂਦੀਆਂ ਖੱਡਾਂ ਤੇ ਪੁਲੀਆਂ ਬਣਾਉਣ ਤੋਂ ਬਾਅਦ ਸੜਕ ਦੇ ਇਕ ਸਾਈਡ ਤੋਂ ਪਾਣੀ ਦੀ ਨਿਕਾਸੀ ਲਈ ਕਰਵਰ ਲਗਾ ਕੇ ਖਾਲਾ ਬਣਾਇਆ ਜਾਵੇਗਾ ਫਿਰ ਬੈਂਡ ਮਿਕਸ ਪਾ ਕੇ  ਸਿੰਘਪੁਰ ਤੋਂ  ਕਾਹਨਪੁਰ ਖੂਹੀ ਤੱਕ  50 ਫੁੱਟ ਚੌੜੀ ਸੜਕ ਬਣਾਈ ਜਾਵੇਗੀ। ਜਿਸ ਦਾ ਪਹਿਲਾਂ ਡੈਮੋ ਤਿਆਰ ਕੀਤਾ ਦਿੱਤਾ ਜਾਵੇਗਾ, ਉਪਰੰਤ ਹੀ ਲੁੱਕ ਪਾਈ ਜਾਵੇਗੀ l ਜਿਸ ਨਾਲ ਸ੍ਰੀ ਅਨੰਦਪੁਰ ਸਾਹਿਬ, ਮਾਤਾ ਨੈਣਾਂ ਦੇਵੀ, ਬਾਬਾ ਬਾਲਕ ਨਾਥ, ਪੀਰ ਨਿਗ੍ਹਾਹਾ ਅਤੇ ਹੋਰ ਸਥਾਨਾਂ ਤੇ ਜਾਣ ਵਾਲ਼ੇ ਸ਼ਰਧਾਲੂਆਂ ਨੂੰ ਕਾਫੀ ਰਾਹਤ ਮਿਲੇਗੀ l 
ਉਹਨਾਂ ਕਿਹਾ ਕੇ ਬਾਬਾ ਜੀ ਵਲੋਂ ਹੋਰ ਵੀ ਖਾਸਤਾ ਹਾਲਤ ਵਾਲ਼ੇ ਮਾਰਗਾਂ ਦੀ ਮੁਰੰਮਤ ਕੀਤੀ ਜਾ ਰਹੀ ਹੈ l ਇਸ ਮੌਕੇ ਸੇਵਕ ਦਲਜੀਤ ਸਿੰਘ ਬੈਂਸ ਬਲਾਚੌਰ,  ਠੇਕੇਦਾਰ ਮਨਜਿੰਦਰ ਸਿੰਘ ਅਟਵਾਲ, ਚਾਨਣ ਸਿੰਘ ਅੰਮ੍ਰਿਤਸਰ ਸਾਹਿਬ ਸਿੰਘ,  ਸਹਿਜਪਰੀਤ ਸਿੰਘ,  ਡਾਕਟਰ ਕੇਵਲ ਬ੍ਰਹਮਪੁਰੀ, ਸੁਬੇਗ ਸਿੰਘ, ਸਿਮਰਨ ਸਿੰਘ ਹਾਜ਼ਰ ਸਨ l