ਫਰੈਂਕਫੋਰਟ (ਜਰਮਨੀ) ਵਿੱਖੇ ਡਾ. ਅੰਬੇਡਕਰ ਜੀ, ਮਹਾਤਮਾਂ ਜੋਤੀ ਰਾਓ ਫੂਲੇ ਜੀ ਤੇ ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਮਨਾਇਆਂ

ਨਵਾਂਸ਼ਹਿਰ - ਸਤਿਗੁਰੂ ਰਵਿਦਾਸ ਜੀ ਮਹਾਰਾਜ ਗੁਰੂਘਰ ਫਰੈਂਕਫੋਰਟ (ਜਰਮਨੀ) ਵਿੱਖੇ ਭਾਰਤ ਰਤਨ ਬਾਬਾ ਸਾਹਿਬ ਡਾ.ਅੰਬੇਡਕਰ ਜੀ, ਮਹਾਤਮਾ ਜੋਤੀ ਰਾਓ ਫੂਲੇ ਜੀ ਤੇ ਸਾਹਿਬ ਕਾਂਸ਼ੀ ਰਾਮ ਜੀ ਦਾ ਜਨਮਦਿਨ ਜਰਮਨ ਦੀਆ ਸੰਗਤਾਂ ਵੱਲੋਂ ਬੜੀ ਹੀ ਸ਼ਰਧਾ ਨਾਮ ਮਨਾਇਆਂ ਗਿਆ। ਇਸ ਮੌਕੇ ਸਤਿਗੁਰੂ ਰਵਿਦਾਸ ਜੀ ਮਹਾਰਾਜ ਜੀਆਂ ਦੀ ਅੰਮ੍ਰਿਤ ਬਾਣੀ ਜੀ ਦੇ ਅਖੰਡਜਾਪ ਕੀਤੇ ਗਏ ਅਤੇ ਉਹਨਾਂ ਮਹਾਨ ਸਖਸੀਅਤਾਂ ਦੀਆਂ ਤਸਵੀਰਾਂ ਨੂੰ ਫੁੱਲ ਮਲਾਵਾ ਭੇਂਟ ਕੀਤੀਆਂ ਗਈਆਂ ਅਤੇ ਸਰਧਾ ਦੇ ਫੁੱਲ ਭੇਂਟ ਕੀਤੇ ਗਏ।

ਇਸ ਮੌਕੇ ਬਾਬਾ ਲਖਵਿੰਦਰ ਸਿੰਘ ਜੀ ਜਰਮਨ ਵਾਲੇ ਵਲੋਂ ਗੀਤਕਾਰ ਮਨਮੋਹਣ ਜੱਖੂ (ਜੱਖੂ ਜਰਮਨ) ਅਤੇ ਗੀਤਕਾਰ ਮੰਗਾ ਦਕੋਹਾਂ ਦੀਆਂ ਲਿਖੀਆਂ ਬਾਬਾ ਸਾਹਿਬ ਡਾ.ਅੰਬੇਡਕਰ ਜੀ ਦੀਆਂ ਰਚਨਾਵਾਂ ਗਾਈਆਂ ਗਈਆਂ ਅਤੇ ਹੋਰ ਵੀ ਵੀਰਾ ਭੈਣਾ ਨੇ ਬਾਬਾ ਸਾਹਿਬ ਜੀ ਦੇ ਜੀਵਨ ਸੰਬੰਧੀ ਵਿਚਾਰ ਸਾਝੇਂ ਕੀਤੇ ਅਤੇ ਇਸ ਮੌਕੇ ਡਾ. ਅਮਨਦੀਪ ਕੌਰ ਜੀ ਵਲੋਂ ਖਾਸ ਤੌਰ ਤੇ ਸਿਰਕਤ ਕੀਤੀ। ਇਸ ਮੌਕੇ ਉਹਨਾਂ ਨੇ ਬਾਬਾ ਸਾਹਿਬ ਡਾ.ਅੰਬੇਡਕਰ ਜੀ ਦੇ ਸੰਘਰਸ਼ ਮਈ ਜੀਵਨ ਤੇ ਚਾਨਣਾ ਪਾਇਆ ਉਹਨਾਂ ਕਿਹਾ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਜੀ ਦਾ ਸਮੁੱਚਾ ਜੀਵਨ ਬਹੁਤ ਹੀ ਸੰਘਰਸ਼ਾਂ ਨਾਲ ਭਰਿਆ ਹੋਇਆ ਸੀ। 
ਉਹਨਾਂ ਦਾ ਸਾਰਾ ਜੀਵਨ ਮਨੁੱਖਤਾ ਨੂੰ ਪ੍ਰੇਰਣਾ ਦੇਣ ਵਾਲਾ ਹੈ। ਅਜੋਕੀ ਨੌਜਵਾਨ ਪੀੜ੍ਹੀ ਨੂੰ ਉਹਨਾਂ ਦੇ ਜੀਵਨ ਬਾਰੇ ਲਿਖੇ ਸਾਹਿੱਤ ਨੂੰ ਜਰੂਰ ਪੜ੍ਹਨਾ ਚਾਹੀਦਾ ਹੈ। ਕਿਉਂਕਿ ਇਸ ਨਾਲ ਜੀਵਨ ਦੇ ਸੰਘਰਸ਼ਾਂ ਦਾ ਮੁਕਾਬਲਾ ਕਰਨ ਦਾ ਆਤਮ ਵਿਸ਼ਵਾਸ ਅਤੇ ਤਾਕਤ ਮਿਲਦੀ ਹੈ। ਬਾਬਾ ਸਾਹਿਬ ਜੀ ਨੇ ਪੜ੍ਹੋ-ਜੁੜੋ ਅਤੇ ਸੰਘਰਸ਼ ਕਰੋ ਦਾ ਜੋ ਨਾਅਰਾ ਦਿੱਤਾ ਹੈ, ਉਸ ਤੇ ਅਮਲ ਕਰਦਿਆਂ ਸਾਨੂੰ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਾਉਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਅਧਿਕਾਰਾਂ ਦੇ ਪ੍ਰਤੀ ਜਾਗਰੁਕ ਬਣ ਸਕਣ। 
ਇਸ ਮੌਕੇ ਸੰਗਤਾਂ ਵਿੱਚ ਕਾਫ਼ੀ ਉਤਸਾਹ ਵੇਖਣ ਨੂੰ ਮਿਲਿਆ। ਚਾਹ ਅਤੇ ਲੰਗਰ ਅਟੁੱਟ ਵਰਤਾਇਆ ਗਿਆ। ਸਤਿਗੁਰੂ ਰਵਿਦਾਸ ਜੀ ਮਹਾਰਾਜ ਗੁਰੂਘਰ ਫਰੈਂਕਫੋਰਟ (ਜਰਮਨੀ) ਪ੍ਰਬੰਧਕ ਕਮੇਟੀ ਵੱਲੋਂ ਗੁਰੂਘਰ ਪਹੁੰਚਣ ਤੇ ਸਾਰੀਆ ਸੰਗਤਾਂ ਦਾ ਧੰਨਵਾਦ ਕੀਤਾ।