ਅੱਜ ਆਦਰਸ਼ ਸੌਸ਼ਲ ਵੈਲਫੇਅਰ ਸੋਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਐਸ. ਐੱਚ ਓ. ਥਾਂਣਾ ਗੜ੍ਹਸ਼ੰਕਰ ਸਰਦਾਰ ਗੁਰਿੰਦਰਜੀਤ ਨਾਗਰਾ ਨਾਲ ਮੁਲਾਕਾਤ ਕੀਤੀ

ਅੱਜ ਆਦਰਸ਼ ਸੌਸ਼ਲ ਵੈਲਫੇਅਰ ਸੋਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਐਸ ਐੱਚ ਓ ਥਾਂਣਾ ਗੜ੍ਹਸ਼ੰਕਰ ਸਰਦਾਰ ਗੁਰਿੰਦਰਜੀਤ ਨਾਗਰਾ ਨਾਲ ਮੁਲਾਕਾਤ ਕੀਤੀ l ਇਸ ਮੌਂਕੇ ਸੁਸਾਇਟੀ ਦੇ ਮੁਖ ਬੁਲਾਰਾ ਪ੍ਰੋਫੈ ਜਗਦੀਸ਼ ਰਾਏ, ਸੀਨੀਅਰ ਮੀਤ ਪ੍ਰਧਾਨ ਡਾ ਲਖਵਿੰਦਰ ਕੁਮਾਰ, ਰਾਕੇਸ਼ ਕਪੂਰ, ਕਸ਼ਮੀਰ ਸਿੰਘ, ਫੂਲਾ ਰਾਮ ਪੱਤਰਕਾਰ, ਸੁਖਵਿੰਦਰ ਸੈਣੀ ਪੱਤਰਕਾਰ, ਰਾਕੇਸ਼ ਕੁਮਾਰ ਸ਼ਰਮਾ ਪੱਤਰਕਾਰ ਆਦਿ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ l

ਅੱਜ ਆਦਰਸ਼ ਸੌਸ਼ਲ ਵੈਲਫੇਅਰ ਸੋਸਾਇਟੀ ਪੰਜਾਬ ਵਲੋਂ ਸੰਸਥਾਪਕ ਪ੍ਰਧਾਨ ਸਤੀਸ਼ ਕੁਮਾਰ ਸੋਨੀ ਦੀ ਅਗਵਾਈ ਵਿੱਚ ਐਸ ਐੱਚ ਓ ਥਾਂਣਾ  ਗੜ੍ਹਸ਼ੰਕਰ ਸਰਦਾਰ  ਗੁਰਿੰਦਰਜੀਤ ਨਾਗਰਾ ਨਾਲ  ਮੁਲਾਕਾਤ  ਕੀਤੀ l  ਇਸ  ਮੌਂਕੇ ਸੁਸਾਇਟੀ ਦੇ ਮੁਖ  ਬੁਲਾਰਾ ਪ੍ਰੋਫੈ ਜਗਦੀਸ਼ ਰਾਏ, ਸੀਨੀਅਰ  ਮੀਤ  ਪ੍ਰਧਾਨ ਡਾ ਲਖਵਿੰਦਰ  ਕੁਮਾਰ, ਰਾਕੇਸ਼ ਕਪੂਰ, ਕਸ਼ਮੀਰ ਸਿੰਘ, ਫੂਲਾ ਰਾਮ  ਪੱਤਰਕਾਰ, ਸੁਖਵਿੰਦਰ ਸੈਣੀ ਪੱਤਰਕਾਰ, ਰਾਕੇਸ਼ ਕੁਮਾਰ ਸ਼ਰਮਾ ਪੱਤਰਕਾਰ ਆਦਿ  ਨੇ ਉਚੇਚੇ ਤੌਰ ਤੇ ਸ਼ਮੂਲੀਅਤ  ਕੀਤੀ l  
ਇਸ ਮੌਕੇ ਥਾਣਾ ਮੁਖੀ ਸਰਦਾਰ ਗੁਰਿੰਦਰਜੀਤ ਸਿੰਘ ਨਾਗਰਾ  ਨਾਲ ਮਿਲ  ਇਲਾਕੇ ਵਿੱਚ ਹੋਂ ਰਹੀਆਂ ਚੋਰੀਆਂ ਅਤੇ ਲੁਟਾਂ ਖੋਹਾਂ ਦੀਆ ਵਾਰਦਾਤਾਂ ਵਾਰੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ|  ਅਤੇ ਵਿਗੜ ਰਹੇ ਹਾਲਾਤਾਂ ਲਈ ਚਿੰਤਾ ਵਿਅਕਤ ਕੀਤੀ ਗਈ l ਉਹਨਾਂ ਨੂੰ  ਇੱਕ ਮੰਗ ਪੱਤਰ ਦਿੱਤਾ ਗਿਆ, ਜਿਸ ਵਿੱਚ ਕਿਹਾ ਗਿਆ ਕਿ ਪਿੱਛਲੇ ਤਿੰਨ ਚਾਰ ਮਹੀਨਿਆਂ ਤੋਂ ਚੋਰੀਆਂ ਅਤੇ ਲੁਟਾਂ ਖੋਹਾਂ  ਦੀਆਂ ਵਾਰਦਾਤਾਂ ਵਿੱਚ ਬੇਤਹਾਸ਼ਾ ਬੜੋਤਰੀ ਹੋਈ ਹੈ| ਜਿਸ  ਕਾਰਨ ਇਲਾਕੇ ਦੇ ਦੁਕਾਨਦਾਰਾਂ ਅਤੇ ਹੋਰ ਵਸ਼ਨੀਕਾਂ ਵਿੱਚ ਡਰ ਦਾ ਮਾਹੌਲ ਬਣਿਆਂ ਹੋਇਆ ਹੈ| ਜਿਸ ਦੇ ਹੱਲ ਲਈ ਅਤੇ ਇਲਾਕਾ ਵਾਸੀਆਂ ਦੇ  ਮਨਾਂ ਵਿਚੋਂ ਡਰ ਕੱਢਣ ਪ੍ਰਸ਼ਾਸ਼ਨ ਨੂੰ ਸਖਤ ਫੈਂਸਲੇ ਲੈਣੇ  ਚਾਹੀਦੇ ਹਨ ਅਤੇ ਮੰਗ ਪੱਤਰ ਵਿੱਚ ਇਹ ਵੀਂ ਮੰਗ ਕੀਤੀ ਗਈ ਕਿ ਗੜ੍ਹਸ਼ੰਕਰ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਪ੍ਰਵਾਸੀ ਅਤੇ ਹੋਰ ਨਜਦੀਕੀ ਇਲਾਕਿਆਂ ਤੋਂ ਆ ਰਹਿਣ ਵਾਲੇ ਕਿਰਾਏਦਾਰਾਂ ਦੀ ਸੰਖਿਆਂ ਵਿੱਚ ਵੀਂ ਬੇਤਹਾਸ਼ਾ ਬੜੋਤਰੀ ਹੋਈ ਹੈ| ਜਿਨ੍ਹਾਂ ਦੀ ਵੀਂ ਹਾਲੇ ਕੋਈ ਪੁਲਿਸ ਵੇਰੀਫਿਕੇਸ਼ਨ  ਨਹੀਂ ਕੀਤੀ ਗਈ| ਜੋ ਕਿ ਕਾਨੂੰਨੀ ਤੌਰ ਤੇ  ਬਹੁਤ  ਜਰੂਰੀ ਹੈ|
 ਜਿਸ ਲਈ ਵੀਂ ਪ੍ਰਸ਼ਾਸ਼ਨ  ਨੂੰ ਫੋਰੀ ਤੌਰ ਤੇ ਜਰੂਰੀ ਕਦਮ ਚੁੱਕਣੇ ਪੈਣਗੇ| ਇਹਨਾਂ ਤੇ ਗੈਰ ਕਾਨੂੰਨੀ ਗਤੀਵਿਧੀਆਂ ਕੀਤੇ  ਦੀ ਸ਼ੰਕਾ ਜਾਹਿਰ ਕੀਤੀ ਗਈ ਜਾ ਰਹੀ ਹੈ l ਮੰਗਪੱਤਰ ਲੈਣ ਤੋਂ ਬਾਅਦ ਥਾਣਾ ਮੁਖੀ ਗੁਰਿੰਦਰਜੀਤ ਸਿੰਘ ਨਾਗਰਾ ਨੇ ਫੋਰੀ ਕਾਰਵਾਈ ਦਾ ਭਰੋਸਾ ਦਿਵਾਇਆ, ਅਤੇ ਆਦਰਸ਼ ਸੌਸ਼ਲ ਵੈਲਫੇਅਰ ਸੋਸਾਇਟੀ ਦੇ ਸਹਿਯੋਗ ਨਾਲ ਸ਼ਹਿਰ ਦੇ ਵੱਖ  ਵੱਖ ਵਾਰਡਾਂ ਵਿੱਚ ਨੁਕੜ ਮੀਟਿੰਗਾਂ ਕਰਕੇ ਵਸਨੀਕਾਂ ਨੂੰ  ਵਿਗੜ ਰਹੇ ਹਾਲਾਤਾਂ ਵਾਰੇ ਸੁਚੇਤ ਕੀਤਾ  ਜਾਵੇਗਾ| ਉਹਨਾਂ ਪ੍ਰੈਸ ਦੁਆਰਾ ਆਮ ਨਿਵਾਸੀਆਂ ਨੂੰ  ਬੇਨਤੀ ਕੀਤੀ ਕਿ ਜਿਹਨਾਂ ਨੇ ਵੀਂ ਆਪਣੇ ਮਕਾਨ ਕਿਰਾਏ ਤੇ ਦਿੱਤੇ ਹੋਏ ਨੇ ਉਹ ਆਪਣੇ  ਕਿਰਾਏਦਾਰਾਂ ਦੇ ਸਨਾਖਤੀ ਦਸਤਾਵੇਜ  ਪੁਲਿਸ ਕੋਲ ਜਮਾਂ ਕਰਾਉਣ  ਤਾਂ ਜੋ ਉਹਨਾਂ ਦੇ ਪਿਛੋਕੜ  ਦੀ ਮੁਢਲੀ ਜਾਣਕਾਰੀ ਲੈ ਕੇ ਆਉਣ ਵਾਲੇ ਖ਼ਤਰਿਆਂ ਤੋਂ ਬਚਿਆ ਜਾ ਸਕੇ l 
ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਕਿਹਾ ਸੁਸਾਇਟੀ ਜਲਦ ਹੀ ਥਾਣਾ ਮੁਖੀ  ਨਾਲ  ਮਿਲ ਕੇ ਮਹੱਲਾ ਪੱਧਰ ਤੇ ਨੁੱਕੜ  ਮੀਟਿੰਗਾਂ  ਕਰਾਏਗੀ|  ਤਾਂ ਜੋ ਪੁਲਿਸ ਪਬਲਿਕ ਵਿੱਚ ਟੁੱਟ ਰਹੇ ਤਾਲਮੇਲ ਮੁੜ ਤੋਂ ਜਾਗ੍ਰਿਤ ਕੀਤਾ ਜਾ ਸਕੇ| ਸੁਸਾਇਟੀ ਪ੍ਰਧਾਨ ਸੋਨੀ  ਨੇ ਕਿਹਾ ਕਿ  ਗੜ੍ਹਸ਼ੰਕਰ ਠਾਣੇ ਵਿੱਚ ਮੁਲਾਜਮਾਂ ਦੀ  ਭਾਰੀ ਕਮੀ ਦੇਖਣ ਨੂੰ ਮਿਲੀ ਹੈ| ਜਿਸ  ਕਾਰਨ ਵੀ ਕਾਨੂੰਨ ਦੀ ਪਕੜ ਮੁਲਜਿਮਾਂ ਤੇ ਢਿਲੀ ਪੈ ਚੁੱਕੀ, ਜਿਸ ਗਹਿਰੀ ਚਿੰਤਾ ਵਿਅਕਤ ਕੀਤੀ ਗਈl ਜਿਹੜੇ ਥੋੜੇ ਬਹੁਤੇ  ਮੁਲਾਜਿਮ ਉਪਲਭਦ ਹਨ, ਉਹਨਾਂ ਵਿੱਚੋ  ਕੁੱਝ ਕੁ ਸਾਡੇ ਲੀਡਰ ਸਹਿਬਾਨ ਦੀ ਸੁਰਖਿਆ ਵਿੱਚ ਤਾਇਨਾਤ ਰਹਿੰਦੇ ਹਨ| ਸਾਡੇ ਲੀਡਰ ਤਾਂ ਸੁਰਖਿਅਤ ਹੋਂ ਜਾਂਦੇ ਹਨ, ਪਰ ਉਹਨਾਂ ਨੂੰ ਚੁਨਣ ਵਾਲੀ  ਜਨਤਾ ਦੀ ਸੁਰਖਿਆ  ਨੂੰ ਛਿਕੇ ਟੰਗ ਕੇ ਰੱਖ ਦਿੱਤਾ ਗਿਆ ਹੈਂ l ਜੋ ਕਿ ਸਾਡੇ ਸੂਬੇ ਦੀ ਬਦਕਿਸਮਤੀ ਹੈਂ| ਕੋਈ ਮਹਿਕਮਾ ਅਜਿਹਾ ਨਹੀਂ ਜਿਸ ਵਿੱਚ ਮੁਲਾਜਿਮ ਪੂਰੇ ਹੋਣ, ਹੁਣ ਤਕ ਕਿਸੇ ਵੀਂ ਸਰਕਾਰ ਨੇ ਇਧਰ ਧਿਆਨ ਨਹੀਂ ਦਿੱਤਾ ਅਤੇ ਵੋਟਰ ਹਰ ਵਾਰੀ ਵੋਟਾਂ ਪਾ ਕੇ ਆਪਣੀ ਸਰਕਾਰ ਚੁਣ ਕੇ ਆਪਣੇ ਆਪ ਨੂੰ ਲੁੱਟਿਆ ਹੋਇਆ ਮਹਿਸੂਸ ਕਰਦਾ ਹੈਂ, ਸਚਾਈ ਵੀਂ ਇਹੀ ਹੈਂ|
 ਉਹਨਾਂ ਕਿਹਾ ਕਿ ਮੌਜੂਦਾ ਸੂਬਾ ਸਰਕਾਰ ਨੂੰ ਗਹਿਰੀ ਨੀਂਦਰ ਤੋਂ ਜਾਗ ਕੇ ਲੋਕਹਿਤ ਵਿੱਚ ਫੈਂਸਲੇ ਲੈਣੇ ਚਾਹੀਦੇ l ਇਸ ਮੌਕੇ ਹੋਰਨਾਂ ਤੋਂ ਇਲਾਵਾ ਜਸਪ੍ਰੀਤ ਕੌਰ ਜਿਲ੍ਹਾ ਪ੍ਰਧਾਨ, ਜਗਦੀਸ਼ ਰਾਏ ਮੁਖ  ਬੁਲਾਰਾ, ਡਾ ਲਖਵਿੰਦਰ ਕੁਮਾਰ ਸੀਨੀਅਰ ਮੀਤ ਪ੍ਰਧਾਨ, ਜਸਵੀਰ ਰਾਮ, ਸੁਖਵਿੰਦਰ ਸੈਣੀ, ਦਿਨੇਸ਼ ਕੁਮਾਰ, ਫੂਲਾ ਰਾਮ ਪੱਤਰਤਕਾਰ, ਬਲਵਿੰਦਰ ਸਿੰਘ ਢਿਲੋਂ, ਬਾਬਾ ਕਸ਼ਮੀਰ ਸਿੰਘ, ਹਰਪ੍ਰੀਤ ਸਿੰਘ, ਰਾਕੇਸ਼ ਕਪੂਰ ਅਤੇ ਹੋਰ ਪਤਵੰਤੇ ਹਾਜਿਰ ਸਨ l