ਸ੍ਰੀ ਮਨੀ ਮਹੇਸ਼ ਲੰਗਰ ਕਮੇਟੀ ਹਰਸਾ ਮਾਨਸਰ ਵੱਲੋਂ ਮੀਨਾਕਸ਼ੀ ਆਨੰਦ ਨੂੰ ਕੀਤਾ ਗਿਆ ਸਨਮਾਨਿਤ।

ਅੱਜ ਸ੍ਰੀ ਮਨੀ ਮਹੇਸ਼ ਲੰਗਰ ਕਮੇਟੀ ਹਰਸਾ ਮਾਨਸਰ ਵੱਲੋਂ ਸੁਪਰ ਸ਼ੈਫ ਸੀਜਨ-7 ਜੋ ਕਿ ਪਿਛਲੇ ਦਿਨੀਂ ਨੋਇਡਾ ਦੇ ਵਿੱਚ ਹੋਇਆ ਵਿੱਚ ਪੰਜਾਬ ਵਿੱਚੋਂ ਅੱਵਲ ਦਰਜੇ ਤੇ ਆਉਣ ਤੇ ਹਰਸਾ ਮਾਨਸਰ ਨਿਵਾਸੀ ਮੀਨਾਕਸ਼ੀ ਆਨੰਦ ਨੂੰ 'ਸ਼ਿਵ ਪਰਿਵਾਰ' ਦਾ ਪ੍ਰਤੀਕ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ‌। ਇਸ ਮੌਕੇ ਜਨਰਲ ਸਕੱਤਰ ਜੀਵਨ ਸ਼ਰਮਾ ਨੇ ਦੱਸਿਆ ਕਿ ਮੀਨਾਕਸ਼ੀ ਆਨੰਦ ਇੱਕ ਬਹੁਤ ਹੀ ਸੂਝਵਾਨ, ਪੜੀ ਲਿਖੀ ਘਰੇਲੂ ਔਰਤ ਹੋਣ ਦੇ ਨਾਲ ਨਾਲ ਬਹੁਤ ਹੀ ਵਧੀਆ ਸਮਾਜਿਕ ਕਾਰਜਕਰਤਾ ਵੀ ਹਨ ਅਤੇ ਉਹਨਾਂ ਨੇ ਆਪਣੇ ਜਨੂੰਨ ਨਾਲ ਜੋ ਮੁਕਾਮ ਹਾਸਿਲ ਕੀਤਾ ਹੈ ਉਸ ਨੂੰ ਹਾਸਲ ਕਰਨ ਲਈ ਕਈ ਵਰ੍ਹਿਆਂ ਦੀ ਮਿਹਨਤ ਲੱਗੀ ਹੈ।

ਉਹਨਾਂ ਦੀ ਸਫਲਤਾ ਤੇ ਨਾ ਕੇਵਲ ਪਿੰਡ ਹਰਸਾ ਮਾਨਸਰ ਦਾ ਬਲਕਿ ਪੂਰੇ ਪੰਜਾਬ ਦਾ ਨਾਮ ਵੀ ਪੂਰੇ ਭਾਰਤ ਦੇਸ਼ ਵਿੱਚ ਰੋਸ਼ਨ ਹੋਇਆ ਹੈ ਤੇ ਉਹ ਲੱਖਾਂ ਘਰੇਲੂ ਔਰਤਾਂ ਲਈ ਪ੍ਰੇਰਣਾ ਪੁੰਜ ਵੀ ਬਣੀ ਹੈ। ਗੌਰ ਤਲਬ ਹੈ ਕਿ ਇਸ ਪ੍ਰਤੀਯੋਗਤਾ ਵਿੱਚ ਉਹਨਾਂ ਨੇ ਲੱਖਾਂ ਰੁਪਏ ਦੇ ਨਗਦ ਇਨਾਮ ਅਤੇ ਹੋਰ ਵੀ ਕਈ ਪੁਰਸਕਾਰ ਹਾਸਿਲ ਕੀਤੇ ਹਨ ਇਸ ਮੌਕੇ ਮੀਨਾਕਸ਼ੀ ਆਨੰਦ ਨੇ ਕਿਹਾ ਕਿ ਇਸ ਖਿਤਾਬ ਨੂੰ ਜਿੱਤਣਾ ਉਹਨਾਂ ਦਾ ਬਹੁਤ ਵੱਡਾ ਸੁਪਨਾ ਸੀ, ਜਿਸ ਦੀ ਪ੍ਰੇਰਨਾ ਉਹਨਾਂ ਨੂੰ ਆਪਣੇ ਮਾਤਾ ਜੀ ਤੋਂ ਮਿਲੀ ਅਤੇ ਜਿਹਨੂੰ ਪੂਰਾ ਕਰਨ ਲਈ ਉਹਨਾਂ ਨੇ ਦਿਨ ਰਾਤ ਮਿਹਨਤ ਕੀਤੀ ਅਤੇ ਉਹਨਾਂ ਦੇ ਪਰਿਵਾਰ ਤੇ ਮਾਤਾ ਪਿਤਾ ਨੇ ਇਸ ਕੰਮ ਨੂੰ ਪੂਰਾ ਕਰਨ ਵਿੱਚ ਉਹਨਾਂ ਦਾ ਪੂਰਾ ਸਹਿਯੋਗ ਕੀਤਾ। ਉਹਨਾਂ ਕਿਹਾ ਕਿ ਅੱਗੇ ਵੀ ਉਹ ਇਸ ਸਫਰ ਨੂੰ ਜਾਰੀਰੱਖਣਾ ਚਾਹੁਣਗੇ। ਇਸ ਮੌਕੇ  ਕਮੇਟੀ ਪ੍ਰਧਾਨ ਸੰਜੀਵ ਆਨੰਦ ਨੇ ਕਿਹਾ ਕਿ ਇਸ ਮੁਸ਼ਕਿਲ ਪ੍ਰਤੀਯੋਗਤਾ ਵਿੱਚ ਚੰਡੀਗੜ੍ਹ, ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਪਟਿਆਲਾ ਵਰਗੇ ਵੱਡੇ ਸ਼ਹਿਰਾਂ ਦੇ ਵੀ ਪ੍ਰਤੀਯੋਗੀ ਸ਼ਾਮਿਲ ਸਨ।
ਇੱਕ ਪ੍ਰਸਿੱਧ ਨਿੱਜੀ ਪੰਜਾਬੀ ਚੈਨਲ ਦੁਆਰਾ ਪ੍ਰਸਿੱਧ ਭਾਰਤੀ ਸੈਫ਼ 'ਹਰਪਾਲ ਸਿੰਘ ਸ਼ੌਂਕੀ' ਦੀ ਯੋਗ ਅਗਵਾਈ ਹੇਠ ਕਰਵਾਈ ਗਈ ਇਸ ਮੁਸ਼ਕਿਲ ਪ੍ਰਤੀਯੋਗਿਤਾ ਵਿੱਚ ਮੀਨਾਕਸ਼ੀ ਆਨੰਦ ਨੇ ਸਫਲਤਾ ਦੇ ਝੰਡੇ ਗੱਡ ਕੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ।ਇਸ ਮੌਕੇ ਸੀਨੀਅਰ ਉਪ ਪ੍ਰਧਾਨ ਡਾ. ਸੁਰਿੰਦਰ ਪੱਪੂ, ਵਿੱਤ ਸਕੱਤਰ ਲਾਖਨ ਸਿੰਘ ਰਾਣਾ, ਸੁਨੀਤ ਕੁਮਾਰ ਰਣਜੀਤ ਟੋਨੀ, ਪ੍ਰਵੀਨ ਕੁਮਾਰ, ਵਿਜੇ ਰੋਮੀ, ਰਣਜੀਤ ਸਿੰਘ ਲੱਡੂ, ਰਵੀ ਫੌਜੀ, ਰਾਮ ਲਾਲ, ਮੁਕੇਸ਼ ਬੱਗਾ, ਸੂਬੇਦਾਰ ਪ੍ਰਕਾਸ਼ ਚੰਦ, ਸੋਮਰਾਜ ਕਾਲਾ, ਠਾ. ਉਪਦੇਸ਼ ਸਿੰਘ, ਪਰਸਰਾਮ, ਗੁਰਦੇਵ ਪਹਿਲਵਾਨ, ਮੋਨੂੰ ਵਰਮਾ ਕਮੇਟੀ ਮੈਂਬਰ ਤੋਂ ਇਲਾਵਾ ਇਨਰ ਵੀਲ ਕਲੱਬ ਦੀ ਪ੍ਰਧਾਨ ਚੰਚਲ ਨਾਰੰਗ, ਅਨੀਕਾ ਜੈਨ ਅਤੇ ਆਨੰਦ ਪਰਿਵਾਰ ਦੇ ਪਰਿਵਾਰਿਕ ਮੈਂਬਰ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।