ਖੇਤਰੀ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਚ’ ਸਟਾਫ ਅਤੇ ਸਾਧਨਾਂ ਦੀ ਘਾਟ ਕਾਰਨ ਬੱਚੇ ਕਿਤਾਬਾਂ ਤੋਂ ਵਾਂਝੇ,ਪੜ੍ਹਾਈ ਹੋ ਰਹੀ ਪ੍ਰਭਾਵਿਤ।

ਗੜ੍ਹਸ਼ੰਕਰ 23 ਅਪ੍ਰੈਲ - ਕਹਿਣ ਨੂੰ ਸਿੱਖਿਆ ਵਿਚ ਕ੍ਰਾਂਤੀ ਆ ਗਈ ਹੈ ਤੇ ਪੰਜਾਬ ਵਿਚ ਸਕੂਲ ਸਮਾਰਨਟ ਸਕੂਲ ਅਤੇ ਸਕੂਲ ਆਫ ਐਮੀਨੈਂਸ ਬਣ ਗਏ ਹਨ।ਪਰ ਇਹ ਸਭ ਕੁਝ ਫਲੈਕਸਾਂ ਜਾਂ ਸਕੂਲਾਂ ਦੀਆਂ ਕੰਧਾਂ ਉਤੈ ਵੇਖਣ ਨੂੰ ਮਿਲ ਰਿਹਾ।

ਗੜ੍ਹਸ਼ੰਕਰ 23 ਅਪ੍ਰੈਲ - ਕਹਿਣ ਨੂੰ ਸਿੱਖਿਆ ਵਿਚ ਕ੍ਰਾਂਤੀ ਆ ਗਈ ਹੈ ਤੇ ਪੰਜਾਬ ਵਿਚ ਸਕੂਲ ਸਮਾਰਨਟ ਸਕੂਲ ਅਤੇ ਸਕੂਲ ਆਫ ਐਮੀਨੈਂਸ ਬਣ ਗਏ ਹਨ।ਪਰ ਇਹ ਸਭ ਕੁਝ ਫਲੈਕਸਾਂ ਜਾਂ ਸਕੂਲਾਂ ਦੀਆਂ ਕੰਧਾਂ ਉਤੈ ਵੇਖਣ ਨੂੰ ਮਿਲ ਰਿਹਾ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਵੱਖ ਵੱਖ ਸਕੁਲਾਂ ਅਤੇ ਖੇਤਰੀ ਦਫਤਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਫਤਰ ਨਾਲ ਸੰਪਰਕ ਕਰਨ ਦੇ ਦਸਿਆ ਕਿ ਦਫਤਰ ਵਿਚ ਇਨਫਰਾ ਸਟਰਕਚਰ ਅਤੇ ਸਟਾਫ ਦੀ ਘਾਟ ਕਾਰਨ ਜਿ਼ਲੇ ਦੇ 23 ਸਿੱਖਿਆ ਬਲਾਕਾਂ ਵਿਚ ਕਿਤਾਬਾਂ ਦਾ ਸਮੇਂ ਸਿਰ ਨਾ ਪਹੁੰਚਣ ਕਾਰਨ ਪੰਜਾਬ ਸਰਕਾਰ ਦੀਆਂ ਫਲੈਕਸੀ ਨੀਤੀਆਂ ਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਕਿਹਾ ਕਿ ਇਹ ਅਪਣੇ ਆਪ ਵਿਚ ਰਾਇਟ ਟੂ ਐਜੂਕੇਸ਼ਨ ਐਕਟ ਦਾ ਸਭ ਤੋਂ ਵੱਡਾ ਨਿਰਾਦਰ ਹੈ।ਉਨ੍ਹਾਂ ਦਸਿਆ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਿੱਖਿਆ ਮੰਤਰਾਲੇ ਕੋਲ ਸਾਰਾ ਡਾਟਾ ਤੇ ਬੱਚਿਆਂ ਦੀ ਗਿਣਤੀ ਹੋਣ ਦੇ ਉਪਰੰਤ ਵੀ ਜਿ਼ਲਾ ਦੇ ਦਫਤਰ ਵਿਚ ਕਿਤਾਬਾਂ ਨੂੰ 23 ਬਲਾਕਾਂ ਵਿਚ ਪਹੁੰਚਾਉਣ ਲਈ 1(ਇਕ) ਹੀ ਵਹੀਕਲ ਹੈ ਤੇ ਉਸ ਗੱਡੀ ਨਾਲ ਸਿਰਫ 3 ਹੀ ਮਜਦੂਰ ਹਨ ਤੇ ਉਹ ਵੀ ਕੱਚੇ ਹੀ ਹਨ। ਪਹਿਲਾਂ ਇਹ ਕਿਤਾਬਾਂ ਬਲਾਕ ਪ੍ਰਾਇਮਰੀ ਸਿੱਖਿਆ ਦੇ ਦਫਤਰ ਵਿਚ ਪਹੁੰਚਦੀਆਂ ਹਨ ਤੇ ਬਾਅਦ ਵਿਚ ਅਧਿਆਪਕ ਅਪਣੇ ਨੀਜੀ ਖਰਚੇ ਉਤੇ ਸਕੂਲਾਂ ਵਿਚ ਬੱਚਿਆਂ ਨੂੰ ਦਿੰਦੇ ਹਨ।ਕਿਤਾਬਾਂ ਦਫਤਰ ਵਿਚ ਭਰੀਆਂ ਪਈਆਂ ਹਨ ਤੇ ਸਿਰਫ ਸਰਕਾਰੀ ਘਾਟ ਕਾਰਨ ਇਸ ਤਰ੍ਹਾਂ ਤਾਂ 2 ਮਹੀਨੇ ਹੋ ਲਗਣਗੇ।ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਹ ਵੀ ਪੱਤਾ ਹੈ ਕਿ ਹੁਸਿ਼ਆਰਪੁਰ ਜਿ਼ਲਾ ਸਭ ਤੋਂ ਵੱਡਾ ਹੈ ਤੇ ਇਸ ਜਿ਼ਲੇ ਵਿਚ ਸਕੂਲ ਵੀ ਵੱਧ ਹਨ ਤੇ ਇਥੇ ਇਨਫਰਾ ਸਟਰਕਚਰ ਵੀ ਜਿਆਦਾ ਹੀ ਚਾਹੀਦਾ ਹੈ।ਹਾਲੇ ਕਈ ਅਜਿਹੇ ਮਹੱਤਵ ਪੂਰਨ ਵਿਸ਼ੇ ਹਨ ਜਿਨ੍ਹਾਂ ਦੀਆਂ ਕਿਤਾਬਾਂ ਛੱਪ ਕੇ ਆਉਣੀਆਂ ਬਾਕੀ ਹਨ।ਧੀਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਪ੍ਰਚਾਰ ਤਾਂ ਇੰਝ ਕਰ ਰਹੀ ਹੈ ਜਿਵੇਂ ਕਿ ਸਭ ਕੁਝ ਠੀਕ ਠਾਕ ਚਲ ਰਿਹਾ ਹੈ।ਅਸਲ ਵਿਚ ਸਕੂਲਾਂ ਵਿਚ ਨਾ ਤਾਂ ਅਧਿਆਪਕ ਪੂਰੇ ਹਨ ਤੇ ਨਾ ਹੀ ਸਮੇਂ ਸਿਰ ਕਿਤਾਬਾਂ ਬੱਚਿਆਂ ਨੂੰ ਪਹੁੰਚ ਰਹੀਆਂ ਹਨ ਤੇ ਸਰਕਾਰ ਦੀਆਂ ਮਾੜੀਆਂ ਅਤੇ ਗੱਪਮਾਰ ਸੌਚਾਂ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀਆਂ ਹਨ।
ਧੀਮਾਨ ਨੇ ਕਿਹਾ ਕਿ ਸਿੱਖਿਆ ਤੰਤਰ ਵਿਚ ਮੁਢੱਲੀਆਂ ਘਾਟਾਂ ਹਮੇਂਸ਼ਾ ਸਿਰ ਦਰਦੀ ਬਣਦੀਆਂ ਹਨ। ਸਿੱਖਿਆ ਦਾ ਪੂਰੀ ਤਰ੍ਹਾਂ ਸਰਕਾਰੀ ਮਸ਼ੀਨਰੀ ਦੀ ਵਰਤੋਂ ਕਰਕੇ ਝੂੱਠੀ ਵਾਹ ਵਾਹ ਵਟੋਰੀ ਜਾ ਰਹੀ ਹੈ।ਜਦੋਂ ਕਿ ਬੱਚੇ ਪੜ੍ਹਣਾ ਚਾਹੁੰਦੇ ਹਨ ਤੇ ਸਰਕਾਰ ਹੀ ਜਾਣਬੁਝ ਕੇ ਪੜ੍ਹਾਈ ਨੂੰ ਨਾ ਇਨਫਰਾ ਸਟਰਕਚਰ ਮੁਹਈਆ ਕਰਵਾ ਕੇ ਬੱਚਿਆਂ ਦੇ ਭੱਵਿਖ ਨਾਲ ਖਿਲਵਾੜ ਕਰ ਰਹੀ ਹੈ।ਬੱਚਿਆਂ ਦੇ ਨਾਲ ਜਿਥੇ ਮਾਪੇ ਪ੍ਰਸ਼ਾਨ ਹਨ ਤੇ ਉਸ ਦੇ ਨਾਲ ਅਧਿਆਪਕ ਵੀ ਪ੍ਰਸ਼ਾਨ ਹਨ।ਧੀਮਾਨ ਨੇ ਕਿਹਾ ਕਿ ਮੇਡੀਕਲ ਅਤੇ ਨਾਲ ਮੇਡੀਕਲ ਦੇ ਵਿਦਿਆਰਥੀਆਂ ਲਈ ਅਲੱਗ ਨਿਵੇਕਲੀ ਮੁਸਿ਼ਕਲ ਪੈਦਾ ਹੁੰਦੀ ਹੈ।ਬੱਚਿਆਂ ਦਾ ਸਾਇੰਸ ਦੇ ਵਿਸਿ਼ਆਂ ਵੱਲ ਰੁਝਾਨ ਘਟਣ ਦਾ ਮੁੱਖ ਕਾਰਨ ਇਹ ਵੀ ਹੈ।ਅਗਰ ਪੰਜਾਬ ਸਰਕਾਰ ਥੋੜਾ ਜਿਹਾ ਵੀ ਧਿਆਨ ਦਿੰਦੀ ਤਾਂ ਬੱਚਿਆਂ ਨੂੰ ਸਮੇਂ ਸਿਰ ਕਿਤਾਬਾਂ ਦਿਤੀਆਂ ਜਾ ਸਕਦੀਆਂ ਸਨ।ਕਦੋਂ ਬਕੂਲੀ ਬੱਚਿਆਂ ਨਾਲ ਭੇਦ ਭਾਵ ਖਤਮ ਹੋਣਗੇ ਤੇ ਕਦੋਂ ਸਰਕਾਰ ਬੱਚਿਆਂ ਨਾਲ ਝੂੱਠ ਬੋਲਣਾ ਬੰਦ ਕਰੇਗੀ ਤੇ ਸਕੁਲਾਂ ਦੇ ਬਾਹਰ ਕਦੋਂ ਝੂੱਠ ਬੋਲਦੀਆਂ ਫਲੈਕਸਾਂ ਟੰਗਦੀਆਂ ਬੰਦ ਹੋਣ ਗੀਆਂ।ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਬੱਚਿਆਂ ਨਾਲ ਖਿਲਵਾੜ ਕਰਨਾ ਤੁਰੰਤ ਬੰਦ ਕੀਤਾ ਜਾਵੇ ਤੇ ਇਸ ਸਬੰਧ ਵਿਚ ਕੇਂਦਰੀ ਸਿੱਖਿਆ ਸਕੱਤਰ ਜੀ ਨੂੰ ਤੁਰੰਤ ਦਖਲ ਦੇਣ ਲਈ ਵੀ ਲਿੱਖਿਆ।
ਇਸ ਸਬੰਧ ਵਿਚ ਜਿ਼ਲਾ ਡਿਪਟੀ ਸਿੱਖਿਆ ਅਫਸਰ ਸ਼੍ਰੀ ਦੀਪਕ ਵਸਿ਼ਸ਼ਟ ਜੀ ਨੇ ਦਸਿਆ ਕਿ ਬੱਚਿਆਂ ਨੂੰ ਕਿਤਾਬਾਂ ਪਹੁੰਚਾਉਣ ਦਾ ਕੰਮ ਖੇਤਰੀ ਦਫਤਰ ਪੰਜਾਬ ਸਕੁਲ ਸਿੱਖਿਆ ਬੋਰਡ ਦਾ ਹੈ,ਜਲਦੀ ਹੀ ਸਕੂਲਾਂ ਵਿਚ ਪਹੁੰਦੀਆਂ ਕਰ ਦਿਤੀਆਂ ਜਾਣਗੀਆਂ।