ਗੁਰੂ ਰਵਿਦਾਸ ਜੀ ਦੇ ਗੁਰਦੁਆਰੇ ਲਈ 3 ਮਰਲੇ ਦਾਨ ਕਰਨ ਤੇ ਪਰਿਵਾਰ ਨੂੰ ਕੀਤਾ ਸਨਮਾਨਿਤ
ਨਵਾਂਸ਼ਹਿਰ - ਅੱਜ ਸਨਮਾਨ ਸਮਾਰੋਹ ਮੌਕੇ ਸਰਪੰਚ ਸ੍ਰੀ ਭਾਗ ਚੰਦ,ਨਿੰਦਰ ਮਾਈਦਿੱਤਾ ਅਤੇ ਕੇਵਲ ਲਾਲ ਪ੍ਰਧਾਨ ਸ੍ਰੀ ਗੁਰੂਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਮਾਈ ਦਿੱਤਾ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਪ੍ਰੈੱਸ ਦੇ ਨਾਂ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਸ੍ਰੀ ਮਤੀ ਭਜਨ ਕੌਰ ਪਤਨੀ ਮਰਹੂਮ ਸ੍ਰੀ ਤਰਸੇਮ ਸਿੰਘ ਪੁੱਤਰ ਪਰੀਤੂ ਰਾਮ ਵਾਸੀ ਪਿੰਡ ਮੀਰਪੁਰ ਲੱਖਾ ਹਾਲ ਮਾਲਕ ਜਗਾ ਮਾਈਦਿੱਤਾ ਸਬ.ਤਹਿ. ਔੜ ਜਿਲ੍ਹਾ ਸ਼.ਭ.ਸ.ਨਗਰ ਨੇ ਆਪਣੀ ਵਿਰਾਸਤੀ ਜੱਦੀ ਜਾਇਦਾਦ ਰਕਬਾ ਲਗਭਗ 3 ਮਰਲੇ ਆਪਣੇ ਪਰਿਵਾਰ ਦੀ ਸਹਿਯੋਗ ਅਤੇ ਖੁਸ਼ੀ ਨਾਲ ਮਾਈ ਦਿੱਤਾ ਦੇ ਗੁਰਦੁਆਰਾ ਸਾਹਿਬ (ਸ੍ਰੀ ਗੁਰੂ ਰਵਿਦਾਸ ਜੀ) ਨੂੰ ਦਾਨ ਵਜੋ ਦਿੱਤਾ ਗਿਆ ਹੈ।

ਉਹਨਾਂ ਆਪਣੇ ਇਕਰਾਰਨਾਮੇ - ਦਾਨਨਾਮੇ 'ਚ ਦਰਸਾਇਆ ਹੈ, ਕਿ ਇਹ ਥਾਂ ਹੁਣ ਗੁਰਦੁਆਰਾ ਸਾਹਿਬ ਵੱਲੋ ਕਿਸੇ ਵੀ ਕੰਮ ਲਈ ਵਰਤੀ ਜਾ ਸਕਦੀ ਹੈ, ਅਤੇ ਵੇਚੀ ਨਹੀਂ ਜਾਵੇਗੀ। ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ 'ਚ ਸ੍ਰੀ ਮਤੀ ਭਜਨ ਕੌਰ ਪਤਨੀ ਮਰਹੂਮ ਤਰਸੇਮ ਸਿੰਘ ਜੀ ਨੂੰ ਅਤੇ ਵਿਸ਼ੇਸ਼ ਸਹਿਯੋਗ ਲਈ ਛਿੰਦਰਪਾਲ ਤੇ ਨਾਲ ਆਏ ਸਾਥੀਆ ਨੂੰ ਸਿਰੋਪਾਓ ਭੇਟ ਕਰਕੇ ਪਿੰਡ ਵਾਸੀਆਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਅਗਾਂਹਵਧੂ ਕਾਰਜ ਲਈ ਸਮੁੱਚੀ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ, ਸਪੋਰਟਸ ਐਂਡ ਵੈਲਫੇਅਰ ਕਲੱਬ, ਹੈਲਪ ਸੈਲਫ ਗਰੁੱਪ ਅਤੇ ਨਗਰ ਨਿਵਾਸੀਆਂ ਵਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਨੰਬਰਦਾਰ ਸੁੱਚਾ ਰਾਮ, ਗੁਰਮੀਤ ਰਾਮ, ਹਰਦੇਵ ਰਾਮ ਸਾਬਕਾ ਪੰਚ, ਗਿਆਨੀ ਤਰਨਜੀਤ ਸਿੰਘ, ਮਹਿੰਦਰ ਸਿੰਘ, ਜੀਵਨ ਲਾਲ ਟੈਂਕੀ ਉਪਰੇਟਰ, ਜਸਪਾਲ ਸਿੰਘ ਸੇਵਾ ਮੁਕਤ ਬਿਜਲੀ ਬੋਰਡ, ਸ਼ਕੁੰਤਲਾ ਦੇਵੀ ਸਾਬਕਾ ਪੰਚ, ਆਂਗਨਵਾੜੀ ਵਰਕਰ ਰਾਜਵਿੰਦਰ ਕੌਰ, ਬਲਜਿੰਦਰ ਕੌਰ, ਬਲਵੀਰ ਕੌਰ, ਸੋਢੀ ਰਾਮ ਪੰਚ, ਨਰਿੰਦਰ ਸਿੰਘ, ਪ੍ਰੇਮ ਲਾਲ ਪੰਚ, ਕਮਲਜੀਤ ਕੌਰ, ਰੀਨਾ ਰਾਣੀ ਆਦਿ ਹਾਜ਼ਰ ਸਨ।