ਸਮਾਜ ਸੇਵੀ ਸੰਸਥਾ "ਸਾਹਲੋਂ ਸੇਵਾ ਸੁਸਾਇਟੀ" ਦਾ ਗਠਨ ਕੀਤਾ ਗਿਆ
ਨਵਾਂਸ਼ਹਿਰ - ਪਿੰਡ ਸਾਹਲੋਂ ਵਿਖੇ ਸਮਾਜ ਸੇਵੀ ਐੱਨ. ਆਰ. ਆਈਜ਼. ਸਾਥੀਆਂ ਦੇ ਵਿਸ਼ੇਸ਼ ਤੇ ਸਲਾਹੁਣਯੋਗ ਯਤਨਾਂ ਸਦਕਾ ਪਿੰਡ ਦੇ ਅਗਾਂਹਵਧੂ ਸੋਚ ਰੱਖਣ ਵਾਲੇ ਉੱਦਮੀ ਵਿਆਕਤੀਆਂ ਦੀ ਮੀਟਿੰਗ ਕੀਤੀ ਗਈ। ਜਿਸ ਵਿੱਚ ਪਿੰਡ ਦੀ ਬਿਹਤਰੀ ਤੇ ਤਰੱਕੀ ਲਈ ਵਿਚਾਰਾਂ ਕੀਤੀਆਂ ਗਈਆਂ। ਜਿਸ ਵਿੱਚ ਸਾਰੇ ਹਾਜ਼ਰੀਨ ਨੇ ਹਾਂ ਵਿਚ ਹਾਂ ਮਿਲਾਈ ਤੇ ਸੱਚੇ ਮੰਨ ਨਾਲ ਇੱਕ ਦੂਜੇ ਦੇ ਸਾਥ ਨਾਲ ਕਾਰਜ ਕਰਨ ਦਾ ਪ੍ਰਣ ਲਿਆ।

ਇਸ ਪਿੰਡ ਦੀ ਤਰੱਕੀ ਲਈ ਕੁੱਝ ਪ੍ਰੋਜੈਕਟਾਂ ਸਬੰਧੀ ਵਿਚਾਰ ਵਟਾਂਦਰਾ ਵੀ ਕੀਤਾ ਗਿਆ, ਅਤੇ ਸਾਰੇ ਕਾਰਜਾਂ ਦੀ ਪੂਰਤੀ ਲਈ ਐੱਨ. ਆਰ. ਆਈ. ਵੀਰਾਂ ਦੀ ਸਲਾਹ ਨਾਲ ਸਰਵਸੰਮਤੀ ਨਾਲ ਕਾਰਜਕਾਰੀ ਕਮੇਟੀ ਦਾ ਗਠਨ ਕੀਤਾ ਗਿਆ। ਜਿਸ ਵਿੱਚ ਸ. ਗੁਰਪ੍ਰੀਤ ਸਿੰਘ ਨੂੰ ਪ੍ਰਧਾਨ, ਪਰਮਿੰਦਰ ਸਿੰਘ ਨੂੰ ਮੀਤ ਪ੍ਰਧਾਨ, ਹਰਮੇਸ਼ ਭਾਰਤੀ ਨੂੰ ਜਨਰਲ ਸਕੱਤਰ, ਜਸਵਿੰਦਰ ਸਿੰਘ ਨੂੰ ਸਕੱਤਰ, ਗੁਰਚਰਨ ਸਿੰਘ ਨੂੰ ਖ਼ਜ਼ਾਨਚੀ, ਹਰਜੀਤ ਸਿੰਘ ਨੂੰ ਸਹਾਇਕ ਖ਼ਜ਼ਾਨਚੀ, ਸੱਤ ਪਾਲ ਸਾਹਲੋਂ ਨੂੰ ਪ੍ਰੈੱਸ ਸਕੱਤਰ ਅਤੇ ਚਰਨ ਸਿੰਘ, ਜਸਵੰਤ ਸਿੰਘ, ਜਰਨੈਲ ਸਿੰਘ ਤੇ ਉਂਕਾਰ ਸਿੰਘ ਨੂੰ ਸਲਾਹਕਾਰ ਚੁਣਿਆ ਗਿਆ। ਇਹ ਕਮੇਟੀ ਪਿੰਡ ਦੇ ਮੋਹਤਬਰਾਂ ਦੀ ਸਲਾਹ ਨਾਲ ਪਿੰਡ ਵਿੱਚ ਸਮਾਜ ਸੇਵੀ ਕਾਰਜਾਂ ਨੂੰ ਅਗਾਂਹ ਵਧਾਏਗੀ ਤੇ ਨਿਰਪੱਖਤਾ ਨਾਲ ਸਭ ਨੂੰ ਨਾਲ ਲੈ ਕੇ ਕਾਰਜ ਕਰੇਗੀ।