ਐਂਟੀ ਮਲੇਰੀਆ ਜਾਗਰੂਕਤਾ ਮੁਹਿੰਮ ਤਹਿਤ ਸੈਮੀਨਾਰ ਆਯੋਜਿਤ ਕੀਤਾ।

ਨਵਾਂਸ਼ਹਿਰ - ਨਜ਼ਦੀਕੀ ਪਿੰਡ ਮੂਸਾਪੁਰ ਵਿਖੇ ਸਿਵਲ ਸਰਜਨ ਡਾਕਟਰ ਜਸਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੀ ਐੱਚ ਸੀ ਮੁਜ਼ੱਫਰ ਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗੀਤਾਂਜਲੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਚਲਾਈ ਐਂਟੀ ਮਲੇਰੀਆ ਬੁਖ਼ਾਰ ਸਰਵੇ ਮਿਸ਼ਨ ਅਧੀਨ ਪ੍ਰਵਾਸੀ ਮਜ਼ਦੂਰਾਂ ਅਤੇ ਭੱਠਿਆਂ ਤੇ ਕੰਮ ਕਰਦੇ ਮਜ਼ਦੂਰਾਂ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਵੇ ਕੀਤਾ ਗਿਆ

ਨਵਾਂਸ਼ਹਿਰ - ਨਜ਼ਦੀਕੀ ਪਿੰਡ ਮੂਸਾਪੁਰ ਵਿਖੇ ਸਿਵਲ ਸਰਜਨ ਡਾਕਟਰ ਜਸਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੀ ਐੱਚ ਸੀ ਮੁਜ਼ੱਫਰ ਪੁਰ ਦੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗੀਤਾਂਜਲੀ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਚਲਾਈ ਐਂਟੀ ਮਲੇਰੀਆ ਬੁਖ਼ਾਰ ਸਰਵੇ ਮਿਸ਼ਨ ਅਧੀਨ ਪ੍ਰਵਾਸੀ ਮਜ਼ਦੂਰਾਂ ਅਤੇ ਭੱਠਿਆਂ ਤੇ ਕੰਮ ਕਰਦੇ ਮਜ਼ਦੂਰਾਂ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਵੇ ਕੀਤਾ ਗਿਆ ਅਤੇ ਮਲੇਰੀਆ ਤੋਂ ਬਚਾਅ ਅਤੇ ਸਾਵਧਾਨੀਆਂ ਪ੍ਰਤੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਇਸ ਮੌਕੇ ਰਾਜਿੰਦਰਪਾਲ ਸਿੰਘ, ਪ੍ਰਦੀਪ ਕੁਮਾਰ, ਗੁਰਚਰਨ ਪ੍ਰਸਾਦ ਸਿੰਘ, ਅਤੇ ਸੁਖਦੇਵ ਕੌਰ ਸਾਰੇ ਮਲਟੀਪਰਪਜ ਹੈਲਥ ਵਰਕਰ ਹਾਜ਼ਰ ਸਨ।