PEC ਦੇ ਸਾਬਕਾ ਵਿਦਿਆਰਥੀ, ਸਵਾਮੀ ਇੰਟਰਨੈਸ਼ਨਲ, ਯੂਐਸਏ ਦੇ ਸੰਸਥਾਪਕ ਅਤੇ ਪ੍ਰਧਾਨ, ਸ਼੍ਰੀ. ਰਾਮ ਕੁਮਾਰ ਮਿੱਤਲ, ਨੇ ਕੈਂਪਸ ਦੌਰੇ ਦੌਰਾਨ ਵਿਦਿਆਰਥੀਆਂ ਨੂੰ ਕੀਤਾ ਪ੍ਰੇਰਿਤ

ਚੰਡੀਗੜ੍ਹ: 19 ਅਪ੍ਰੈਲ, 2024:- ਸਾਬਕਾ ਵਿਦਿਆਰਥੀ ਅਤੇ ਸਵਾਮੀ ਇੰਟਰਨੈਸ਼ਨਲ, ਯੂਐਸਏ ਦੇ ਮਾਨਯੋਗ ਸੰਸਥਾਪਕ ਅਤੇ ਪ੍ਰਧਾਨ ਸ਼੍ਰੀ. ਰਾਮ ਕੁਮਾਰ ਮਿੱਤਲ ਨੇ ਬੀਤੇ ਦਿਨ ਪੰਜਾਬ ਇੰਜਨੀਅਰਿੰਗ ਕਾਲਜ (ਪੀਈਸੀ) ਦੇ ਕੈਂਪਸ ਵਿੱਚ ਸ਼ਿਰਕਤ ਕੀਤੀ। ਇਸਦੇ ਨਾਲ ਹੀ, ਇੱਕ ਦਿਲਚਸਪ ਇੰਟਰਐਕਟਿਵ ਸੈਸ਼ਨ ਰਾਹੀਂ ਅੰਤਮ ਸਾਲ ਦੇ ਵਿਦਿਆਰਥੀਆਂ ਵਿੱਚ ਪ੍ਰੇਰਣਾ ਅਤੇ ਉਤਸ਼ਾਹ ਵੀ ਪੈਦਾ ਕੀਤਾ।

ਚੰਡੀਗੜ੍ਹ: 19 ਅਪ੍ਰੈਲ, 2024:- ਸਾਬਕਾ ਵਿਦਿਆਰਥੀ ਅਤੇ ਸਵਾਮੀ ਇੰਟਰਨੈਸ਼ਨਲ, ਯੂਐਸਏ ਦੇ ਮਾਨਯੋਗ ਸੰਸਥਾਪਕ ਅਤੇ ਪ੍ਰਧਾਨ ਸ਼੍ਰੀ. ਰਾਮ ਕੁਮਾਰ ਮਿੱਤਲ ਨੇ ਬੀਤੇ ਦਿਨ ਪੰਜਾਬ ਇੰਜਨੀਅਰਿੰਗ ਕਾਲਜ (ਪੀਈਸੀ) ਦੇ ਕੈਂਪਸ ਵਿੱਚ ਸ਼ਿਰਕਤ ਕੀਤੀ। ਇਸਦੇ ਨਾਲ ਹੀ, ਇੱਕ ਦਿਲਚਸਪ ਇੰਟਰਐਕਟਿਵ ਸੈਸ਼ਨ ਰਾਹੀਂ ਅੰਤਮ ਸਾਲ ਦੇ ਵਿਦਿਆਰਥੀਆਂ ਵਿੱਚ ਪ੍ਰੇਰਣਾ ਅਤੇ ਉਤਸ਼ਾਹ ਵੀ ਪੈਦਾ ਕੀਤਾ। 

ਸ਼੍ਰੀ ਰਾਮ ਕੁਮਾਰ ਮਿੱਤਲ, ਸਵਾਮੀ ਇੰਟਰਨੈਸ਼ਨਲ, ਯੂ.ਐਸ.ਏ. ਦੇ ਸਨਮਾਨਯੋਗ ਸੰਸਥਾਪਕ ਅਤੇ ਪ੍ਰਧਾਨ ਹਨ, ਜੋ ਕਿ ਗਲੋਬਲ ਬਾਜ਼ਾਰ ਵਿੱਚ ਇਨੋਵੇਸ਼ਨ ਅਤੇ ਉੱਤਮਤਾ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਇੱਕ ਪ੍ਰਮੁੱਖ ਸੰਸਥਾ ਹੈ। ਦਹਾਕਿਆਂ ਤੱਕ ਫੈਲੇ ਇੱਕ ਵਿਲੱਖਣ ਕਰੀਅਰ ਦੇ ਨਾਲ ਹੀ, ਸ਼੍ਰੀ ਮਿੱਤਲ ਨੂੰ ਉਹਨਾਂ ਦੀ ਦੂਰਦਰਸ਼ੀ ਅਗਵਾਈ ਅਤੇ ਉੱਤਮਤਾ ਦੀ ਨਿਰੰਤਰ ਕੋਸ਼ਿਸ਼ ਕਰਦੇ ਰਹਿਣ ਲਈ ਵਿਆਪਕ ਤੌਰ 'ਤੇ ਜਾਣਿਆ ਜਾਂਦਾ ਹੈ। ਪ੍ਰੋਫੈਸਰ ਰਾਜੇਸ਼ ਕਾਂਡਾ, ਮੁਖੀ, ਅਲੂਮਨੀ, ਕਾਰਪੋਰੇਟ ਐਂਡ ਇੰਟਰਨੈਸ਼ਨਲ ਰਿਲੇਸ਼ਨਜ਼ (ਐਚ.ਏ.ਸੀ.ਆਈ.ਆਰ.), ਪ੍ਰੋਫੈਸਰ ਜਿੰਮੀ ਕਰਲੂਪੀਆ, ਅਲੂਮਨੀ ਅਫੇਅਰਜ਼ ਦੇ ਪ੍ਰੋਫੈਸਰ-ਇੰਚਾਰਜ, ਸ਼੍ਰੀਮਤੀ ਰਾਜਿੰਦਰ ਕੌਰ, ਅਲੂਮਨੀ ਰਿਲੇਸ਼ਨਜ਼ ਮੈਨੇਜਰ, ਪ੍ਰੋਫੈਸਰ ਪੂਨਮ ਸੈਣੀ, ਕੈਰੀਅਰ ਡਿਵੈਲਪਮੈਂਟ ਐਂਡ ਗਾਈਡਿੰਗ ਸੈਂਲ (ਸੀ.ਡੀ.ਜੀ.ਸੀ.) ਦੇ ਮੁਖੀ ਅਤੇ  ਸੀ.ਡੀ.ਜੀ.ਸੀ. ਦੀ ਸਹਾਇਕ ਮੈਨੇਜਰ ਸ੍ਰੀਮਤੀ ਬਲਜੀਤ ਸਿੱਧੂ ਨੇ ਸ੍ਰੀ ਮਿੱਤਲ ਦਾ ਨਿੱਘਾ ਅਤੇ ਸਤਿਕਾਰ ਨਾਲ ਸਵਾਗਤ ਕੀਤਾ।

ਪ੍ਰੋਫੈਸਰ ਰਾਜੇਸ਼ ਕਾਂਡਾ ਅਤੇ ਪ੍ਰੋਫੈਸਰ ਪੂਨਮ ਸੈਣੀ ਨੇ ਸ੍ਰੀ ਮਿੱਤਲ ਦੇ ਜੀਵਨ ਅਤੇ ਕਾਰਜ ’ਤੇ ਚਾਨਣਾ ਪਾਉਂਦਿਆਂ ਵਿਦਿਆਰਥੀਆਂ ਨਾਲ ਉਹਨਾਂ ਦੀ ਜਾਣ-ਪਛਾਣ ਕਰਵਾਈ। ਆਪਣੀ ਫੇਰੀ ਦੌਰਾਨ, ਸ਼੍ਰੀ ਮਿੱਤਲ ਨੇ ਜੀਵਨ ਦੇ ਅਨਮੋਲ ਤਜ਼ਰਬੇ ਅਤੇ ਸਫਲਤਾ ਦੀਆਂ ਕਹਾਣੀਆਂ ਸਾਂਝੀਆਂ ਕੀਤੀਆਂ, ਵਿਦਿਆਰਥੀਆਂ ਨੂੰ ਜੋਸ਼ ਅਤੇ ਲਗਨ ਨਾਲ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਉਤਸ਼ਾਹਿਤ ਵੀ ਕੀਤਾ। 

ਉਹਨਾਂ ਦੇ ਸੂਝਵਾਨ ਕਿੱਸੇ ਉਤਸੁਕ ਮਨਾਂ ਵਿਚ ਡੂੰਘੇ ਗੂੰਜਣ ਦੇ ਨਾਲ ਓਹਨਾ ਦਾ ਮੁੱਖ ਟੀਚਾ, ਵਿਦਿਆਰਥੀਆਂ ਅੰਦਰ ਉਦੇਸ਼ ਅਤੇ ਦ੍ਰਿੜਤਾ ਦੀ ਭਾਵਨਾ ਪੈਦਾ ਕਰਨਾ ਸੀ। ਇਸ ਸਫਲ ਸੈਸ਼ਨ ਤੋਂ ਬਾਅਦ, ਸ਼੍ਰੀ ਮਿੱਤਲ ਨੇ ਪੀ.ਈ.ਸੀ. ਵਿਖੇ ਬਿਤਾਏ ਆਪਣੇ ਯਾਦਗਾਰੀ ਪਲਾਂ ਨੂੰ ਯਾਦ ਕਰਦੇ ਹੋਏ, ਕੈਂਪਸ ਦੌਰੇ ਦੀ ਸ਼ੁਰੂਆਤ ਕੀਤੀ। ਕਾਲਜ ਦੇ ਦਿਨਾਂ ਦੀਆਂ ਯਾਦਾਂ ਵਿੱਚੋ ਗੁਜ਼ਰਦੇ ਹੋਏ ਉਹਨਾਂ  ਨੇ ਆਪਣੇ ਅਲਮਾ ਮੈਟਰ ਨਾਲ ਆਪਣੇ ਸਥਾਈ ਸਬੰਧ ਦੇ ਪ੍ਰਮਾਣ ਵਜੋਂ ਕੰਮ ਕੀਤਾ ਅਤੇ ਸਾਬਕਾ ਵਿਦਿਆਰਥੀਆਂ ਅਤੇ ਸੰਸਥਾ ਵਿਚਕਾਰ ਸਦੀਵੀ ਬੰਧਨ ਦੀ ਪੁਸ਼ਟੀ ਵੀ ਕੀਤੀ।
ਸ੍ਰੀ ਮਿੱਤਲ ਦੀ ਫੇਰੀ ਨੇ ਨਾ ਸਿਰਫ਼ ਪ੍ਰੇਰਨਾ ਸਰੋਤ ਵਜੋਂ ਕੰਮ ਕੀਤਾ ਸਗੋਂ ਪੀਈਸੀ ਦੇ ਉੱਘੇ ਸਾਬਕਾ ਵਿਦਿਆਰਥੀਆਂ ਅਤੇ ਜੀਵੰਤ ਭਾਈਚਾਰੇ ਵਿਚਕਾਰ ਸਬੰਧ ਨੂੰ ਵੀ ਮਜ਼ਬੂਤ ਕੀਤਾ। ਉਹਨਾਂ ਦੀ ਸਥਾਈ ਵਿਰਾਸਤ ਅਗਲੀ ਪੀੜ੍ਹੀ ਦੇ ਲੀਡਰਾਂ ਨੂੰ ਪ੍ਰੇਰਿਤ ਕਰਦੀ ਰਹਿੰਦੀ ਹੈ, ਇਸਦੇ ਨਾਲ ਹੀ, ਉਹਨਾਂ ਵਿੱਚ ਲਗਨ, ਨਵੀਨਤਾ ਅਤੇ ਉੱਤਮਤਾ ਦੀਆਂ ਕਦਰਾਂ-ਕੀਮਤਾਂ ਨੂੰ ਵੀ ਪੈਦਾ ਕਰਦੀ ਹੈ।