ਡਾ. ਬੀ. ਆਰ. ਅੰਬੇਡਕਰ ਜਯੰਤੀ ਨੂੰ ਸਮਰਪਿਤ ਖੂਨਦਾਨ ਕੈਂਪ ਵਿੱਚ 51 ਯੂਨਿਟ ਇਕੱਤਰ
ਗੜ੍ਹਸ਼ੰਕਰ - ਜਿਲ੍ਹਾ ਰੈੱਡਕਰਾਸ ਸੁਸਾਇਟੀ ਦੀ ਅਗਵਾਈ ਅਤੇ ਬਲੱਡ ਡੋਨਰ ਕੋਂਸਲ ਨਵਾਂਸ਼ਹਿਰ ਦੇ ਤਕਨੀਕੀ ਸਹਿਯੋਗ ਨਾਲ ਡਾ. ਭੀਮ ਰਾਓ ਅੰਬੇਦਕਰ ਦੀ ਜਯੰਤੀ ਨੂੰ ਸਮਰਪਿਤ ਪਹਿਲਾ ਸਵੈ ਇੱਛੁਕ ਖੂਨਦਾਨ ਕੈਂਪ ਪ੍ਰੀਮੀਅਮ ਕਲੱਬ, ਬੀਣੇਵਾਲ ਵਲੋਂ ਸ਼੍ਰੀ ਗੁਰੂ ਰਵਿਦਾਸ ਗੁਰਦੁਆਰਾ ਹਾਲ ਵਿਚ ਲਗਾਇਆ ਗਿਆ। ਖੂਨਦਾਨ ਕੈਂਪ ਵਿੱਚ 51 ਖੂਨਦਾਨੀਆਂ ਵਲੋਂ ਖੂਨ ਦਾਨ ਕੀਤਾ ਗਿਆ।

ਕੈਂਪ ਦਾ ਉਦਘਾਟਨ ਸੇਵਾਮੁਕਤ ਡੀ. ਪੀ. ਪਰਮਜੀਤ ਸਿੰਘ ਵਲੋਂ ਕੀਤਾ ਗਿਆ। ਕੈਂਪ ਦੌਰਾਨ ਵਿਛੜੀ ਰੂਹ ਸਮਾਜ ਸੇਵਿਕਾ ਮੈਡਮ ਸੰਤੋਸ਼ ਸੋਨੀ ਜੀ ਨੂੰ ਵੀ ਨਿੱਘੀ ਸ਼ਰਧਾਂਜਲੀ ਭੇਂਟ ਕੀਤੀ ਗਈ। ਪ੍ਰੀਮੀਅਮ ਕਲੱਬ ਵਲੋਂ ਖੂਨਦਾਨੀਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਡਾ. ਅਜੇ ਬੱਗਾ, ਮੋਟੀਵੇਟਰ ਅਸ਼ਵਨੀ ਰਾਣਾ, ਮੋਟੀਵੇਟਰ ਅਜੇ ਰਾਣਾ, ਮੋਟੀਵੇਟਰ ਜਸਵਿੰਦਰ ਸਿੰਘ ਸਾਜਨ, ਮੋਟੀਵੇਟਰ ਸਰਬਜੀਤ ਸਾਬੀ, ਮੋਟੀਵੇਟਰ ਰਾਜੀਵ ਭਾਰਦਵਾਜ, ਬਲਜਿੰਦਰ ਸਿੰਘ, ਸੁਖਵਿੰਦਰ ਸਿੰਘ, ਹਰੀ ਓਮ, ਸੰਦੀਪ ਬੰਗਾ, ਮਿੱਠੂ ਗੜੀ, ਜੱਸੀ ਕੋਕੋਵਾਲ,ਲੈਕਚਰਾਰ ਰਾਜ ਕੁਮਾਰ, ਹੈੱਡ ਟੀਚਰ ਰਾਕੇਸ਼ ਚੱਢਾ, ਸਮਾਜ ਸੇਵੀ ਰਾਮ ਲੁਭਾਇਆ, ਗੁਰਬਖਸ਼ ਸਿੰਘ, ਜਸਵਿੰਦਰ ਸਿੰਘ ਫੌਜੀ, ਨਿਰਮਲ ਨਿੰਮਾ, ਅਮਰਜੀਤ ਸਿੰਘ, ਕੇਸਰ ਡੱਲੇਵਾਲ, ਪ੍ਰੀਮੀਅਮ ਕਲੱਬ ਤੇ ਗ੍ਰੀਨ ਵਿਲੇਜ ਵੈਲਫੇਅਰ ਸੁਸਾਇਟੀ, ਬੀਨੇਵਾਲ ਦੇ ਸਮੂਹ ਮੈਂਬਰ ਅਤੇ ਨਗਰ ਨਿਵਾਸੀ ਹਾਜ਼ਰ ਸਨ।