
ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਇਕਾਈ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮਦਿਨ ਮਨਾਇਆ
ਗੜ੍ਹਸ਼ੰਕਰ - ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਇਕਾਈ ਗੜ੍ਹਸ਼ੰਕਰ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 133ਵਾਂ ਜਨਮ ਦਿਵਸ ਸੰਵਿਧਾਨ ਬਚਾਓ ਦਿਵਸ ਦੇ ਰੂਪ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਦੇ ਹਾਲ ਵਿੱਚ ਮਨਾਇਆ ਗਿਆ । ਇਸ ਮੌਕੇ ਸੰਵਿਧਾਨ ਬਚਾਓ ਵਿਸ਼ੇ ਤੇ ਕਰਵਾਏ ਸੈਮੀਨਾਰ ਦੀ ਪ੍ਰਧਾਨਗੀ ਸਰਦਾਰ ਪਿਆਰਾ ਸਿੰਘ ਸਾਬਕਾ ਜਿਲਾ ਸਿੱਖਿਆ ਅਫਸਰ, ਮੱਖਣ ਸਿੰਘ ਵਾਹਿਦਪੁਰੀ, ਰਾਮਜੀ ਦਾਸ ਚੌਹਾਨ, ਡਾਕਟਰ ਬਿੱਕਰ ਸਿੰਘ ਅਤੇ ਸਰੂਪ ਚੰਦ ਨੇ ਕੀਤੀ ।
ਗੜ੍ਹਸ਼ੰਕਰ - ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਇਕਾਈ ਗੜ੍ਹਸ਼ੰਕਰ ਵੱਲੋਂ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 133ਵਾਂ ਜਨਮ ਦਿਵਸ ਸੰਵਿਧਾਨ ਬਚਾਓ ਦਿਵਸ ਦੇ ਰੂਪ ਵਿੱਚ ਗੁਰਦੁਆਰਾ ਸ਼੍ਰੀ ਗੁਰੂ ਰਵਿਦਾਸ ਦੇ ਹਾਲ ਵਿੱਚ ਮਨਾਇਆ ਗਿਆ । ਇਸ ਮੌਕੇ ਸੰਵਿਧਾਨ ਬਚਾਓ ਵਿਸ਼ੇ ਤੇ ਕਰਵਾਏ ਸੈਮੀਨਾਰ ਦੀ ਪ੍ਰਧਾਨਗੀ ਸਰਦਾਰ ਪਿਆਰਾ ਸਿੰਘ ਸਾਬਕਾ ਜਿਲਾ ਸਿੱਖਿਆ ਅਫਸਰ, ਮੱਖਣ ਸਿੰਘ ਵਾਹਿਦਪੁਰੀ, ਰਾਮਜੀ ਦਾਸ ਚੌਹਾਨ, ਡਾਕਟਰ ਬਿੱਕਰ ਸਿੰਘ ਅਤੇ ਸਰੂਪ ਚੰਦ ਨੇ ਕੀਤੀ ।
ਸੈਮੀਨਾਰ ਦੇ ਮੁੱਖ ਬੁਲਾਰਿਆਂ ਪ੍ਰੋਫੈਸਰ ਜਗਦੀਸ਼ ਰਾਇ ਅਤੇ ਪ੍ਰਿੰਸੀਪਲ ਪਿਆਰਾ ਸਿੰਘ ਨੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਦੇ ਸੰਘਰਸ਼ਮਈ ਜੀਵਨ ਤੇ ਚਾਨਣਾ ਪਾਉਦਿਆਂ ਕਿਹਾ ਇਸ ਸਮੇਂ ਬਾਬਾ ਸਾਹਿਬ ਦੁਆਰਾ ਬਣਾਏ ਸੰਵਿਧਾਨ ਨੂੰ ਲੋਕਤੰਤਰ ਵਿਰੋਧੀ ਅਤੇ ਫਾਸ਼ੀਵਾਦੀ ਤਾਕਤਾਂ ਵਲੋਂ ਵੱਡਾ ਖ਼ਤਰਾ ਦਰਪੇਸ਼ ਹੈ।
ਮੌਜੂਦਾ ਕੇਂਦਰ ਸਰਕਾਰ ਤਰ੍ਹਾਂ -ਤਰ੍ਹਾਂ ਦੇ ਹੱਥ ਕੰਡੇ ਅਪਣਾ ਕੇ ਲੋਕਾਂ ਦੇ ਸੰਵਿਧਾਨਿਕ ਤੇ ਜ਼ਮਹੂਰੀ ਅਧਿਕਾਰਾਂ ਨੂੰ ਕੁਚਲਣਾ ਚਾਹੁੰਦੀ ਹੈ। ਆਪਣੀ ਹੀ ਪਾਰਟੀ ਦੇ ਕੁਝ ਲੀਡਰਾਂ ਦੁਆਰਾ ਸੰਵਿਧਾਨ ਬਦਲਣ ਵਾਰੇ ਦਿੱਤੇ ਬਿਆਨਾਂ ਵਾਰੇ ਪ੍ਰਧਾਨ ਮੰਤਰੀ ਜਾਂ ਉਹਨਾਂ ਦੀ ਪਾਰਟੀ ਦੁਆਰਾ ਕੋਈ ਕਾਰਵਾਈ ਨਾ ਕਰਨਾ ਕਈ ਤਰ੍ਹਾਂ ਦੇ ਸ਼ੰਕੇ ਖੜੇ ਕਰਦਾ ਹੈ । ਅਪਣੇ ਰਾਜਸੀ ਵਿਰੋਧੀਆਂ ਨੂੰ ਸਰਕਾਰੀਆਂ ਏਜੰਸੀਆਂ ਦੀ ਦੁਰਵਰਤੋਂ ਕਰਕੇ ਝੂਠੇ-ਸੱਚੇ ਕੇਸਾਂ ਵਿਚ ਫਸਾਉਣਾ ਤਾਂ ਇਕ ਆਮ ਵਰਤਾਰਾ ਬਣ ਗਿਆ ਹੈ। ਲੋਕਾਂ ਦੇ ਆਮ ਮਸਲੇ ਮਹਿੰਗਾਈ, ਬੇਰੁਜ਼ਗਾਰੀ, ਸਿਹਤ, ਸਿੱਖਿਆ ਤੇ ਗਰੀਬੀ ਨੂੰ ਦਰਕਿਨਾਰ ਕਰਕੇ ਧਰਮ ਦੇ ਨਾਂ ਤੇ ਵੋਟਾਂ ਮੰਗ ਕੇ ਬਾਬਾ ਸਾਹਿਬ ਦੇ ਸੈਕੂਲਰ ਸੰਵਿਧਾਨ ਦੀ ਘੋਰ ਉਲੰਘਣਾ ਕੇਂਦਰ ਦੀ ਸੱਤਾਧਾਰੀ ਤੇ ਕੁਝ ਰਾਜਾਂ ਦੀ ਸੱਤਾਧਾਰੀ ਪਾਰਟੀ ਵਲੋਂ ਕੀਤੀ ਜਾ ਰਹੀ ਹੈ। ਗੋਦੀ ਚੈਨਲਾਂ ਦੁਆਰਾ ਤਰ੍ਹਾਂ-ਤਰ੍ਹਾਂ ਦੇ ਝੂਠੇ ਬਿਰਤਾਂਤ ਸਿਰਜ ਕੇ ਕੇਂਦਰੀ ਸਰਕਾਰ ਦਾ ਗੁਣਗਾਨ ਕਰਨਾ ਤੇ ਧਰਮਾਂ ਦੇ ਨਾਂ ਤੇ ਸਮਾਜ ਵਿਚ ਵੰਡ ਪਾਉਣੀ ਵਿਭਿੰਨਤਾ ਵਿਚ ਏਕਤਾ ਵਾਲੇ ਭਾਰਤੀ ਸਮਾਜ ਲਈ ਵੱਡੇ ਖਤਰੇ ਦਾ ਸੂਚਕ ਹੈ। ਸੰਵਿਧਾਨ ਦੁਆਰਾ ਦਿੱਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਅਧਿਕਾਰ ਦਾ ਇਸਤੇਮਾਲ ਕਰਕੇ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਦੇਸ਼ ਭਗਤ ਬੁੱਧੀਜੀਵੀ ਲੇਖਕਾਂ ਨੁੰ ਦੇਸ਼ ਧਰੋਹੀ ਦਾ ਲਕਬ ਦੇ ਕੇ ਜੇਲ੍ਹਾਂ ਵਿਚ ਬੰਦ ਕਰਨਾ ਵੀ ਸਰਕਾਰ ਦੀ ਅਸਲੀ ਮਨਸ਼ਾ ਨੂੰ ਜ਼ਾਹਿਰ ਕਰਦਾ ਹੈ । ਸੁਪਰੀਮ ਕੋਰਟ ਦੁਆਰਾ ਚੋਣ ਬਾਂਡ ਘੁਟਾਲੇ ਨੂੰ ਬੇਪਰਦ ਕਰਨ ਉਪਰੰਤ ਸੱਤਾਧਾਰੀਆਂ ਤੇ ਕਾਰਪੋਰੇਟ ਅਦਾਰਿਆਂ ਵਿਚਾਲੇ ਨਾਪਾਕ ਸੌਦੇਬਾਜ਼ੀਆਂ ਜਗ ਜ਼ਾਹਰ ਹੋ ਚੁੱਕੀਆਂ ਹਨ। ਕੇਂਦਰ ਸਰਕਾਰ ਜਿਥੇ ਦੇਸ਼ ਨੂੰ ਫਿਰਕੂ ਲੀਹਾਂ ਤੇ ਵੰਡਣਾ ਚਾਹੁੰਦੀ ਹੈ ਉਥੇ ਹੀ ਦੇਸ਼ ਦੇ ਜਮਹੂਰੀ ਢਾਂਚੇ ਨੂੰ ਤਬਾਹ ਕਰਕੇ ਦੇਸ਼ ਦੇ ਸਮੁੱਚੇ ਸਾਧਨ ਕਾਰਪੋਰੇਟ ਘਰਾਣਿਆਂ ਨੂੰ ਲੁਟਾਉਣਾ ਚਾਹੁੰਦੀ ਹੈ । ਬੁਲਾਰਿਆਂ ਨੇ ਕਿਹਾ ਸਮੇਂ ਦੀ ਲੋੜ ਹੈ ਕਿ ਸਮੂਹ ਜ਼ਮਹੂਰੀ ਤੇ ਧਰਮਨਿਰਪੱਖ ਸ਼ਕਤੀਆਂ ਦੇ ਏਕੇ ਨੂੰ ਮਜ਼ਬੂਤ ਕੀਤਾ ਜਾਵੇ ਤਾਂ ਕਿ ਜ਼ਮਹੂਰੀਅਤ ਅਤੇ ਸੰਵਿਧਾਨ ਲਈ ਖਤਰਾ ਬਣੀਆਂ ਫਿਰਕੂ ਤੇ ਫਾਸ਼ੀਵਾਦੀ ਤਾਕਤਾਂ ਨੂੰ ਸੱਤਾ ਤੋ ਬਾਹਰ ਕੀਤਾ ਜਾ ਸਕੇ ਤਾਂ ਕਿ ਬਾਬਾ ਸਾਹਿਬ ਦੁਆਰਾ ਬਣਾਏ ਸੰਵਿਧਾਨ ਅਤੇ ਲੋਕਾਂ ਦੇ ਜ਼ਮਹੂਰੀ ਹੱਕਾਂ ਦੀ ਰੱਖਿਆ ਕੀਤੀ ਜਾ ਸਕੇ । ਇਸ ਸਮੇ ਕੁਲਭੂਸ਼ਣ ਕੁਮਾਰ ,ਲੈਕਚਰਾਰ ਸਰੂਪ ਚੰਦ, ਹਰਬੰਸ ਸਿੰਘ, ਬਲਵੰਤ ਰਾਮ, ਜੋਗਿੰਦਰ ਕੁਲੇਵਾਲ, ਹਰੀ ਬਿਲਾਸ, ਦਵਿੰਦਰ ਕੁਮਾਰ ਰਾਣਾ, ਸ਼ਿੰਗਾਰਾ ਰਾਮ, ਪ੍ਰਿੰਸੀਪਲ ਸੋਹਣ ਸਿੰਘ , ਜੀਤ ਸਿੰਘ ਬਗਵਾਈ ਹੰਸ ਰਾਜ ,ਗਿਆਨੀ ਅਵਤਾਰ ਸਿੰਘ, ਸੂਬੇਦਾਰ ਅਸ਼ੋਕ ਕੁਮਾਰ, ਕੇਸ਼ਵ ਦੱਤ, ਮਲਕੀਅਤ ਸੂੰਨੀ ਤੇ ਜੋਗਿੰਦਰ ਪਾਲ ਨੇ ਵੀ ਵਿਚਾਰ ਰੱਖੇ। ਮੰਚ ਸੰਚਾਲਨ ਲੈਕਚਰਾਰ ਸ਼ਾਮ ਸੁੰਦਰ ਨੇ ਕੀਤਾ ।
