ਪੁਲੀਸ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਦੋ ਵਿਅਕਤੀ ਕਾਬੂ

ਐਸ ਏ ਐਸ ਨਗਰ, 17 ਅਪ੍ਰੈਲ - ਮੁਹਾਲੀ ਪੁਲੀਸ ਨੇ ਬੀਤੇ ਕੱਲ ਪਿੰਡ ਕੁੰਭੜਾ ਵਿੱਚ ਇੱਕ ਵਿਅਕਤੀ ਨਾਲ ਤਲਵਾਰ ਅਤੇ ਡੰਡੇ ਦੀ ਨੋਕ ਤੇ ਕੁੱਟਮਾਰ ਕਰਨ ਅਤੇ ਮੋਬਾਈਲ ਫੋਨ, 300 ਰਪਏ ਨਕਦ ਅਤੇ ਸੋਨੇ ਦੀ ਚੈਨ ਖੋਹਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਹ ਦੋਵੇਂ ਪਿੰਡ ਕੁੰਭੜਾ ਦੇ ਹੀ ਵਸਨੀਕ ਹਨ।

ਐਸ ਏ ਐਸ ਨਗਰ, 17 ਅਪ੍ਰੈਲ - ਮੁਹਾਲੀ ਪੁਲੀਸ ਨੇ ਬੀਤੇ ਕੱਲ ਪਿੰਡ ਕੁੰਭੜਾ ਵਿੱਚ ਇੱਕ ਵਿਅਕਤੀ ਨਾਲ ਤਲਵਾਰ ਅਤੇ ਡੰਡੇ ਦੀ ਨੋਕ ਤੇ ਕੁੱਟਮਾਰ ਕਰਨ ਅਤੇ ਮੋਬਾਈਲ ਫੋਨ, 300 ਰਪਏ ਨਕਦ ਅਤੇ ਸੋਨੇ ਦੀ ਚੈਨ ਖੋਹਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਹ ਦੋਵੇਂ ਪਿੰਡ ਕੁੰਭੜਾ ਦੇ ਹੀ ਵਸਨੀਕ ਹਨ।
ਡੀ ਐਸ ਪੀ ਸਿਟੀ 2 ਸz. ਹਰਸਿਮਰਨ ਸਿੰਘ ਬੱਲ ਨੇ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਪੁਲੀਸ ਵਲੋਂ ਐਸ ਐਸ ਪੀ ਮੁਹਾਲੀ ਡਾ. ਸੰਦੀਪ ਕੁਮਾਰ ਗਰਗ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ, ਐਸ ਪੀ ਇਨਵੈਸਟੀਗੇਸ਼ਨ ਡਾ. ਜੋਤੀ ਯਾਦਵ ਅਤੇ ਐਸ ਪੀ ਸਿਟੀ ਸz ਹਰਬੀਰ ਸਿੰਘ ਅਟਵਾਲ ਦੀ ਅਗਵਾਈ ਹੇਠ ਸਮਾਜ ਵਿਰੋਧੀ ਅਨਸਰਾਂ ਅਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਵਿਰੁੱਧ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ਤਹਿਤ ਕਾਬੂ ਕੀਤਾ ਗਿਆ ਹੈ।
ਉਹਨਾਂ ਦੱਸਿਆ ਕਿ ਪੁਲੀਸ ਕੋਲ ਇੱਕ ਪ੍ਰਵਾਸੀ ਵਿਅਕਤੀ ਮਜਰੂਬ ਸੂਬਮ ਨੇ ਸ਼ਿਕਾਇਤ ਦਿੱਤੀ ਸੀ ਕਿ 16 ਅਪ੍ਰੈਲ ਨੂੰ ਤੜਕੇ ਪੌਣੇ ਚਾਰ ਵਜੇ ਦੇ ਕਰੀਬ ਡਿਊਟੀ ਤੋਂ ਵਾਪਸ ਆਉਣ ਵੇਲੇ ਪਿੰਡ ਕੁੰਭੜਾ ਦੀ ਗਲੀ ਵਿੱਚ ਦੋ ਅਣਪਛਾਤੇ ਵਿਅਕਤੀਆਂ ਨੇ ਉਸਨੂੰ ਰੋਕ ਲਿਆ ਅਤੇ ਡੰਡੇ ਅਤੇ ਤਲਵਾਰ ਦੀ ਨੋਕ ਤੇ ਉਸ ਨਾਲ ਕੁੱਟਮਾਰ ਕਰਕੇ ਉਸਦਾ ਮੋਬਾਈਲ ਫੋਨ, 300 ਰੁਪਏ ਨਕਦ ਅਤੇ ਸੋਨੇ ਦੀ ਚੈਨ ਲੁੱਟ ਲਈ ਅਤੇ ਫਰਾਰ ਹੋ ਗਏ।
ਉਹਨਾਂ ਦੱਸਿਆ ਕਿ ਇਸ ਸੰਬੰਧੀ ਥਾਣਾ ਫੇਜ਼ 8 ਵਿੱਚ ਆਈ ਪੀ ਸੀ ਦੀ ਧਾਰਾ 392, 323 ਤਹਿਤ ਮਾਮਲਾ ਦਰਜ ਕੀਤਾ ਗਿਆ ਅਤੇ ਥਾਣਾ ਮੁਖੀ ਦੀ ਅਗਵਾਈ ਵਿੱਚ ਮਾਮਲੇ ਦੀ ਜਾਂਚ ਕੀਤੀ ਗਈ ਜਿਸ ਦੌਰਾਨ ਕੈਮਰਿਆਂ ਦੀ ਮਦਦ ਨਾਲ ਅਣਪਛਾਤੇ ਵਿਅਕਤੀਆਂ ਦੀ ਸ਼ਿਨਾਖਤ ਕਰਕੇ ਉਹਨਾਂ ਨੂੰ ਕਾਬੂ ਕਰ ਲਿਆ ਗਿਆ।
ਉਹਨਾਂ ਦੱਸਿਆ ਕਿ ਲੁਟੇਰਿਆਂ ਦੀ ਪਛਾਣ ਸੂਰਜ ਚੌਹਾਨ ਵਾਸੀ ਪਿੰਡ ਕੁੰਬੜਾ ਅਤੇ ਅਰਵਿੰਦਰ ਸਿੰਘ ਵਾਸੀ ਪਿੰਡ ਕੁੰਬੜਾ ਵੱਜੋਂ ਹੋਈ ਹੈ। ਇਹਨਾਂ ਦੋਵਾਂ ਤੋਂ ਵਾਰਦਾਤ ਸਮੇਂ ਵਰਤੇ ਡੰਡਾ ਅਤੇ ਤਲਵਾਰ ਵੀ ਬਰਾਮਦ ਕੀਤੇ ਜਾ ਚੁੱਕੇ ਹਨ ਅਤੇ ਇਸਤੋਂ ਇਲਾਵਾ ਮੁੱਦਈ ਤੋਂ ਖੋਹ ਕੀਤੇ ਮੋਬਾਇਲ ਫੋਨ ਅਤੇ ਚੇਨ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ।
ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਦੋਵਾਂ ਨੇ ਮੰਨਿਆ ਹੈ ਕਿ ਉਹਨਾਂ ਨੇ ਪਿੰਡ ਕੁੰਬੜਾ ਵਿੱਚ ਪ੍ਰਵਾਸੀ ਕਿਰਾਏਦਾਰਾਂ ਨਾਲ ਹੋਰ ਵੀ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਅਤੇ ਕਈ ਹੋਰ ਵਾਰਦਾਤਾਂ ਦੇ ਵੀ ਸੁਲਝਣ ਦੀ ਆਸ ਹੈ। ਉਹਨਾਂ ਦੱਸਿਆ ਕਿ ਦੋਵਾਂ ਦਾ 2 ਦਿਨ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ ਅਤੇ ਉਹਨਾਂ ਤੋਂ ਪੁੱਛ ਗਿੱਛ ਜਾਰੀ ਹੈ।