ਬਹੁਤ ਸਫਲ ਰਿਹਾ ਕਰਾਓਕੇ ਫਿਊਯਨ ਕਲੱਬ ਚੰਡੀਗੜ੍ਹ ਦਾ 200ਵਾਂ ਪ੍ਰੋਗਰਾਮ
ਪੰਚਕੂਲਾ, 16 ਅਪ੍ਰੈਲ - ਕਰਾਓਕੇ ਫਿਊਯਨ ਕਲੱਬ ਚੰਡੀਗੜ੍ਹ ਨੇ ਕਰਾਓਕੇ ਸਿੰਗਿੰਗ ਦਾ ਆਪਣਾ 200ਵਾਂ ਸਫਲ ਪ੍ਰੋਗਰਾਮ ਪੰਚਕੂਲਾ ਦੇ ਪੀ.ਡਬਲਿਊ.ਡੀ. ਆਡੀਟੋਰੀਅਮ ਵਿਖੇ ਆਯੋਜਿਤ ਕੀਤਾ, ਜਿਸ ਵਿਚ ਚੰਡੀਗੜ੍ਹ ਤੇ ਪੰਚਕੂਲਾ ਤੋਂ ਇਲਾਵਾ ਪੰਜਾਬ, ਹਰਿਆਣਾ ਅਤੇ ਦਿੱਲੀ ਦੇ 30 ਤੋਂ ਵੱਧ ਕਲਾਕਾਰਾਂ ਨੇ ਸ਼ਮੂਲੀਅਤ ਕਰਕੇ ਵੱਖ ਵੱਖ ਸ਼ੈਲੀ ਦੇ ਮਕਬੂਲ ਬਾਲੀਵੁੱਡ ਗੀਤਾਂ ਨੂੰ ਬਹੁਤ ਪੁਖਤਗੀ ਨਾਲ ਗਾਇਆ ਅਤੇ ਸਾਜ਼ਾਂ 'ਤੇ ਪੇਸ਼ ਕੀਤਾ।

ਡਾ. ਆਈ.ਐਸ. ਕੰਗ ਦੀ ਅਗਵਾਈ ਵਿੱਚ ਗਠਿਤ ਇਸ ਕਲੱਬ ਨੇ ਪਿਛਲੇ ਪੰਜ ਸਾਲਾਂ ਦੌਰਾਨ ਆਪਣੀ ਨਿਵੇਕਲੀ ਜਗ੍ਹਾ ਬਣਾਈ ਹੈ ਅਤੇ ਕੋਵਿਡ ਕਾਲ ਦੌਰਾਨ ਵੀ ਚੰਗੇ ਸੰਗੀਤ ਦੇ ਚਾਹਵਾਨਾਂ ਨੂੰ ਗਾਇਕੀ ਨਾਲ ਜੋੜੀ ਰੱਖਿਆ। ਇਸ ਪ੍ਰੋਗਰਾਮ ਨੂੰ ਵੱਡੀ ਗਿਣਤੀ ਵਿੱਚ ਪਹੁੰਚੇ ਸ੍ਰੋਤਿਆਂ ਨੇ ਮਾਣਿਆ ਅਤੇ ਜਿਨ੍ਹਾਂ ਗਾਇਕ ਕਲਾਕਾਰਾਂ ਨੇ ਆਪਣੇ ਗੀਤਾਂ ਨਾਲ ਮੁਤਾਸਰ ਕੀਤਾ ਉਨ੍ਹਾਂ ਵਿੱਚ ਬ੍ਰਿਜੇਸ਼ ਆਹੂਜਾ, ਆਰ ਡੀ ਕੈਲੇ ਤੇ ਦਲਵਿੰਦਰ ਕੌਰ ਸ਼ਾਮਲ ਸਨ। ਕਰਨਲ ਜਸਵਿੰਦਰ ਸਿੰਘ ਨੇ ਇੱਕੋ ਸਮੇਂ ਤਿੰਨ ਕੀ- ਬੋਰਡਾਂ 'ਤੇ ਪੇਸ਼ਕਾਰੀ ਦੇ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਸੁਨੀਲ ਦੀ ਸੈਕਸੋਫੋਨ 'ਤੇ ਅਤੇ ਹੇਮੰਤ ਕਪਿਲ ਦੀ ਵਾਇਲਨ 'ਤੇ ਗੀਤਾਂ ਦੀ ਪੇਸ਼ਕਾਰੀ ਨੂੰ ਵੀ ਭਰਪੂਰ ਦਾਦ ਮਿਲੀ। ਇਸ ਮੌਕੇ ਨਾਮਵਰ ਅਦਾਕਾਰ ਬਲਕਾਰ ਸਿੰਘ ਸਿੱਧੂ ਨੇ ਇੱਕ ਪੰਜਾਬੀ ਕਵਿਤਾ ਨੂੰ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ।
ਡਾ: ਆਈ ਐਸ ਕੰਗ ਨੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਕਲੱਬ ਮੈਂਬਰਾਂ, ਗਾਇਕਾਂ, ਸਰੋਤਿਆਂ ਅਤੇ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਕਲੱਬ ਗਾਇਕੀ ਅਤੇ ਸੰਗੀਤ ਦੇ ਜ਼ਰੀਏ ਬਿਹਤਰੀਨ ਗੀਤ-ਸੰਗੀਤ ਦੇ ਚਾਹਵਾਨਾਂ ਨੂੰ ਇਸ ਤਰ੍ਹਾਂ ਦੇ ਪ੍ਰੋਗਰਾਮ ਆਯੋਜਿਤ ਕਰਕੇ ਖੁਸ਼ੀ ਪ੍ਰਦਾਨ ਕਰਦਾ ਰਹੇਗਾ।