ਪਾਰਕ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਬਿਜਲੀ ਦਾ ਕੰਮ ਕਰਨ ਲਈ ਕੀਤੀ ਜਾ ਰਹੀ ਹੈ ਖੁਦਾਈ ਸਮਾਜਸੇਵੀ ਆਗੂ ਐਨ ਐਸ ਕਲਸੀ ਨੇ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਭੇਜੀ ਸ਼ਿਕਾਇਤ

ਐਸ.ਏ.ਐਸ. ਨਗਰ, 15 ਨਵੰਬਰ - ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 67 ਦੇ ਚੇਅਰਮੈਨ ਅਤੇ ਗਮਾਡਾ ਦੇ ਰਿਟਾਇਰਡ ਐਕਸੀਅਨ ਸz. ਐਨ ਐਸ ਕਲਸੀ ਨੇ ਸੈਕਟਰ 67 ਦੇ ਵਿੱਚ ਸਥਿਤ ਇੱਕ ਪਾਰਕ ਦੇ ਹਾਰਟੀਕਲਚਰ ਅਤੇ ਸਿਵਲ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹੁਣ ਉੱਥੇ ਬਿਜਲੀ ਦਾ ਕੰਮ ਕਰਨ ਲਈ ਉੱਥੇ ਬਣਾਏ ਗਏ ਗ੍ਰੀਨ ਬੈਡ ਦੀ ਖੁਦਾਈ ਕੀਤੇ ਜਾਣ ਦੀ ਕਾਰਵਾਈ ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ

ਐਸ.ਏ.ਐਸ. ਨਗਰ, 15 ਨਵੰਬਰ - ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਸੈਕਟਰ 67 ਦੇ ਚੇਅਰਮੈਨ ਅਤੇ ਗਮਾਡਾ ਦੇ ਰਿਟਾਇਰਡ ਐਕਸੀਅਨ ਸz. ਐਨ ਐਸ ਕਲਸੀ ਨੇ ਸੈਕਟਰ 67 ਦੇ ਵਿੱਚ ਸਥਿਤ ਇੱਕ ਪਾਰਕ ਦੇ ਹਾਰਟੀਕਲਚਰ ਅਤੇ ਸਿਵਲ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਹੁਣ ਉੱਥੇ ਬਿਜਲੀ ਦਾ ਕੰਮ ਕਰਨ ਲਈ ਉੱਥੇ ਬਣਾਏ ਗਏ ਗ੍ਰੀਨ ਬੈਡ ਦੀ ਖੁਦਾਈ ਕੀਤੇ ਜਾਣ ਦੀ ਕਾਰਵਾਈ ਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਗਮਾਡਾ ਦੇ ਮੁੱਖ ਪ੍ਰਸ਼ਾਸ਼ਕ ਨੂੰ ਪੱਤਰ ਭੇਜ ਕੇ ਮੰਗ ਕੀਤੀ ਹੈ ਕਿ ਇਸ ਤਰੀਕੇ ਨਾਲ ਜਨਤਾ ਦੇ ਪੈਸੇ ਦੀ ਬਰਬਾਦੀ ਕਰਨ ਵਾਲੇ ਸੰਬੰਧਿਤ ਅਧਿਕਾਰੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ।

ਉਹਨਾਂ ਲਿਖਿਆ ਹੈ ਕਿ ਸੈਕਟਰ 67 ਵਿੱਚ ਸੀ ਪੀ-67 ਮਾਲ ਦੇ ਪਿਛਲੇ ਪਾਸੇ ਨਵੇਂ ਬਣੇ ਪਾਰਕ ਵਿੱਚ ਗਮਾਡਾ ਵੱਲੋਂ ਗ੍ਰੀਨ ਬੈਡ ਦੀ ਪੁਟਾਈ ਕਰਕੇ ਉੱਥੇ ਲਾਈਟਾਂ ਲਗਾਉਣ ਲਈ ਬਿਜਲੀ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਇਹ ਕੰਮ ਪਹਿਲਾਂ ਕਰਵਾਇਆ ਜਾਣਾ ਚਾਹੀਦਾ ਸੀ ਪਰੰਤੂ ਲੱਗਦਾ ਹੈ ਕਿ ਗਮਾਡਾ ਦੇ ਬਿਜਲੀ ਵਿਭਾਗ ਦੇ ਅਧਿਕਾਰੀ ਪਹਿਲਾਂ ਸੁੱਤੇ ਪਏ ਸੀ ਅਤੇ ਹੁਣ ਜਦੋਂ ਪਾਰਕ ਦਾ ਸਿਵਲ ਅਤੇ ਬਾਗਬਾਨੀ ਦਾ ਕੰਮ ਮੁਕੰਮਲ ਹੋ ਗਿਆ ਹੈ ਤਾਂ ਇਹਨਾਂ ਦੀ ਨੀਂਦ ਖੁੱਲ ਗਈ ਹੈ।

ਉਹਨਾਂ ਮੰਗ ਕੀਤੀ ਹੈ ਕਿ ਪਹਿਲਾਂ ਆਪਣੇ ਕੰਮ ਵਿੱਚ ਕੁਤਾਹੀ ਵਰਤਣ ਵਾਲੇ ਸੰਬੰਧਿਤ ਅਫਸਰ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ।