ਡਾ. ਬੀ. ਆਰ.ਅੰਬੇਡਕਰ ਜੀ ਦੀ 133ਵੀਂ ਜਨਮ ਵਰ੍ਹੇ ਗੰਢ ਮਨਾਈ

ਐਸ ਏ ਐਸ ਨਗਰ, 15 ਅਪ੍ਰੈਲ - ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ, ਫੇਜ਼-7, ਮੁਹਾਲੀ ਵਲੋਂ ਭਾਰਤ ਰਤਨ ਡਾ. ਬੀ. ਆਰ.ਅੰਬੇਡਕਰ ਦੀ 133ਵੀਂ ਜਨਮ ਵਰ੍ਹੇ ਗੰਢ ਮਨਾਈ ਗਈ। ਇਸ ਮੌਕੇ ਆਯੋਜਿਤ ਸਮਾਗਮ ਦੌਰਾਨ ਹਲਕਾ ਵਿਧਾਇਕ ਸz. ਕੁਲਵੰਤ ਸਿੰਘ ਵਲੋਂ ਉਹਨਾਂ ਪੁੱਤਰ ਸਰਬਜੀਤ ਸਿੰਘ ਸਮਾਣਾ ਅਤੇ ਸਾਬਕਾ ਮੰਤਰੀ ਸz ਬਲਵੀਰ ਸਿੰਘ ਸਿੱਧੂ ਵਲੋਂ ਉਹਨਾਂ ਦੇ ਪੁੱਤਰ ਕਰਨਵੀਰ ਸਿੰਘ ਸਿੱਧੂ ਵਲੋਂ ਹਾਜਰੀ ਲਗਵਾਈ ਗਈ।

ਸਭਾ ਦੇ ਪ੍ਰੈਸ ਸਕੱਤਰ ਸ੍ਰੀ ਡੀ.ਪੀ.ਹੁਸ਼ਿਆਰਪੁਰੀ ਨੇ ਦੱਸਿਆ ਕਿ ਸਮਾਗਮ ਦੌਰਾਨ ਸਾਬਕਾ ਆਈ ਏ ਐਸ ਅਧਿਕਾਰੀ ਸz ਬਚਿੱਤਰ ਸਿੰਘ, ਸ੍ਰੀਮਤੀ ਇੰਦਰਜੀਤ ਕੌਰ ਅਤੇ ਸ੍ਰੀ ਖੁਸ਼ੀ ਰਾਮ, ਡਿਪਟੀ ਸੀ. ਏ. ਜੀ. ਸ੍ਰੀ ਉਂਕਾਰਨਾਥ ਅਤੇ ਸ੍ਰੀ ਗੁਰੂ ਰਵਿਦਾਸ ਨੌਜਵਾਨ ਸਭਾ ਵਲੋਂ ਸ੍ਰੀ ਐਚ. ਐਲ. ਮੈਹਮੀ, ਸ੍ਰੀ ਡੀ. ਆਰ. ਪਾਲ, ਸ੍ਰੀ ਆਰ. ਏ. ਸੁੰਮਨ ਅਤੇ ਸ. ਬਖਸ਼ੀਸ ਸਿੰਘ ਗੰਗੜ ਵਲੋਂ ਡਾ. ਬੀ. ਆਰ. ਅੰਬੇਡਕਰ ਦੇ ਜੀਵਨ ਅਤੇ ਫਲਸਫੇ ਤੇ ਚਾਨਣਾ ਪਾਇਆ। ਸਟੇਜ ਸਕੱਤਰ ਦੀ ਜਿੰਮੇਵਾਰੀ ਸਭਾ ਦੇ ਜਨਰਲ ਸਕੱਤਰ ਸ੍ਰੀ ਪੀ.ਆਰ. ਮਾਨ ਵਲੋਂ ਨਿਭਾਈ ਗਈ। ਅਖੀਰ ਵਿੱਚ ਸਭਾ ਦੇ ਪ੍ਰਧਾਨ ਸ੍ਰੀ ਬੀ. ਡੀ. ਸਵੈਨ ਵਲੋਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਗਿਆ।