ਵੈਲਫੇਅਰ ਐਕਸ਼ਨ ਕਮੇਟੀ ਫੇਜ਼-6 ਵੱਲੋਂ ‘ਆਪਣੇ ਡਾਕਟਰ ਨੂੰ ਮਿਲੋ’ ਪ੍ਰੋਗਰਾਮ ਦੀ ਸ਼ੁਰੂਆਤ
ਐਸ ਏ ਐਸ ਨਗਰ, 15 ਅਪ੍ਰੈਲ - ਵੈਲਫੇਅਰ ਐਕਸ਼ਨ ਕਮੇਟੀ ਫੇਜ਼-6 ਵੱਲੋਂ ਸੇਵਾ ਦੇ ਕੰਮਾਂ ਵਿਚ ਸਿਹਤ ਨੂੰ ਪ੍ਰਮੁਖਤਾ ਦਿੰਦਿਆਂ ਵਸਨੀਕਾਂ ਵਾਸਤੇ ਆਪਣੇ ਡਾਕਟਰ ਨੂੰ ਮਿਲੋ ਪ੍ਰੋਗਰਾਮ ਉਲੀਕਿਆ ਗਿਆ ਹੈ ਜਿਸਦੇ ਤਹਿਤ ਵੱਖ-ਵੱਖ ਰੋਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਮਰੀਜ਼ਾਂ ਦਾ ਨਿਰੀਖਣ ਕਰਕੇ ਸਲਾਹ ਮਸ਼ਵਰਾ ਮੁਫਤ ਦਿੱਤਾ ਜਾਵੇਗਾ।

ਕਮੇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਕੋਹਲੀ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਆਈ ਵੀ ਵਾਈ ਹਸਪਤਾਲ ਸੈਕਟਰ 71 ਮੁਹਾਲੀ ਵਿਚ ਮੁਫਤ ਹੈਲਥ ਚੈਕ ਅੱਪ ਕੈਂਪ ਲਗਾਇਆ ਗਿਆ ਜਿੱਥੇ ਮਾਨਸਿਕ ਰੋਗਾਂ ਦੇ ਮਾਹਿਰ ਡਾਕਟਰ ਸਵੰਤੀ ਗਰਗ ਵੱਲੋਂ ਦਿਮਾਗ ਨਾਲ ਸਬੰਧਿਤ ਰੋਗਾਂ, ਇਹਨਾਂ ਦੇ ਲੱਛਣ ਅਤੇ ਇਸਦੇ ਇਲਾਜ਼ ਸੰਬੰਧੀ ਵਿਸਥਾਰ ਵਿਚ ਜਾਣੂ ਕਰਵਾਇਆ।
ਇਸ ਮੌਕੇ ਦਿਲ ਦੀਆਂ ਬਿਮਾਰੀਆਂ ਸਰਜਰੀ ਦੇ ਮਾਹਿਰ ਡਾਕਟਰ ਡਾਕਟਰ ਇਸ਼ਾਂਤ ਸਿੰਗਲਾ ਵੱਲੋਂ ਦਿਲ ਦੀ ਬਿਮਾਰੀ ਅਤੇ ਨਵੀਂ ਤਕਨੀਕ ਛੋਟੇ ਕੱਟ ਨਾਲ ਆਪਰੇਸ਼ਨ ਬਾਰੇ ਜਾਣਕਾਰੀ ਦਿੱਤੀ ਗਈ।
ਕਮੇਟੀ ਦੇ ਸਕੱਤਰ ਮਲਕੀਅਤ ਸਿੰਘ ਨੇ ਦੱਸਿਆ ਕਿ ਇਸ ਮੌਕੇ ਲੋਂੜੀਦੇ ਮਰੀਜ਼ਾਂ ਦੇ ਈ ਸੀ ਜੀ, ਈਕੋ, ਪੀ ਐਫ ਟੀ, ਬਲੱਡ ਸ਼ੂਗਰ ਅਤੇ ਕੁਝ ਹੋਰ ਲੈਬ ਟੈਸਟ ਮੁਫਤ ਕੀਤੇ ਗਏ। ਕੈਂਪ ਦੀ ਸਮਾਪਤੀ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਇਸ ਮੌਕੇ ਕਮੇਟੀ ਦੇ ਵਿਤ ਸਕੱਤਰ ਸ਼ਰਨਜੀਤ ਕੌਰ, ਜੋਇੰਟ ਸਕੱਤਰ ਬਲਵਿੰਦਰ ਸਿੰਘ, ਸਤਪਾਲ ਮਾਹੀ, ਅਮਰੀਕ ਸਿੰਘ, ਆਰ ਐਸ ਤਲਵਾੜ, ਜਗਮਿੰਦਰ ਸਿੰਘ ਗੁਲਜਾਰ ਸਿੰਘ ਅਤੇ ਹੋਰ ਵੀ ਹਾਜ਼ਰ ਸਨ।