ਤੱਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਸਮਾਗਮਾਂ ਦੀ ਹੋਈ ਸ਼ੁਰੂਆਤ
ਗੜ੍ਹਸ਼ੰਕਰ - ਸ਼੍ਰੀ ਗੁਰੂ ਰਵਿਦਾਸ ਜੀ ਦੇ ਧਾਰਮਿਕ ਤੱਪ ਅਸਥਾਨ ਸ਼੍ਰੀ ਖੁਰਾਲਗੜ੍ਹ ਸਾਹਿਬ ਵਿਖੇ ਵਿਸਾਖੀ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ ਸ਼ੁਰੂ ਹੋ ਗਏ ਹਨ। ਤੱਪ ਅਸਥਾਨ ਦੇ ਮੁੱਖ ਸੇਵਾਦਾਰ ਜਥੇਦਾਰ ਭਾਈ ਕੇਵਲ ਸਿੰਘ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼੍ਰੀ ਆਖੰਡ ਪਾਠ ਸਾਹਿਬ 11 ਅਪ੍ਰੈਲ ਤੋਂ ਆਰੰਭ ਹਨ, 12 ਅਪ੍ਰੈਲ ਰਾਤ ਨੂੰ ਕੀਰਤਨ ਦੀਵਾਨ, 13 ਅਪ੍ਰੈਲ ਨੂੰ ਵਿਸਾਖੀ ਸਮਾਗਮ ਅਤੇ 14 ਅਪ੍ਰੈਲ ਨੂੰ ਭਾਰਤ ਰਤਨ ਡਾਕਟਰ ਭੀਮ ਰਾਓ ਅੰਬੇਡਕਰ ਸਾਹਿਬ ਜੀ ਦੇ ਜਨਮ ਦਿਹਾੜੇ ਨੂੰ ਮਨਾਉਣ ਲਈ ਪ੍ਰੋਗਰਾਮ ਉਲੀਕੇ ਜਾਣਗੇ।

ਜਿਸ ਵਿੱਚ ਮਹਾਨ ਸਖਸ਼ੀਅਤਾਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜੀਵਨ ਤੇ ਵਿਚਾਰ ਚਰਚਾਵਾਂ ਕਰਨਗੀਆਂ। ਜਥੇਦਾਰ ਭਾਈ ਕੇਵਲ ਸਿੰਘ ਨੇ ਸੰਗਤਾਂ ਨੂੰ ਅਪੀਲ ਕੀਤੀ ਕਿ ਉਹ ਗੁਰੂ ਆਉਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਟਰੈਕਟਰ, ਟਰਾਲੀਆਂ, ਭਾਰੀ ਵਾਹਨਾਂ ਤੇ ਸਫਰ ਕਰਨ ਤੋਂ ਗੁਰੇਜ ਕਰਨ। ਮੋਟਰਸਾਈਕਲਾਂ ਦੇ ਖੁੱਲੇ ਸਾਇਲੰਸਰਾਂ ਨਾਲ ਆਉਣ ਵਾਲੇ ਨੋਜਵਾਨਾਂ, ਮਾਸਕ ਪਾ ਕੇ ਆਉਣ ਵਾਲਿਆਂ ਨਾਲ ਸਖਤੀ ਨਾਲ ਨਜਿੱਠਿਆ ਜਾਵੇਗਾ। ਸ਼੍ਰੀ ਖੁਰਾਲਗੜ੍ਹ ਸਾਹਿਬ ਪਹੁੰਚਣ ਲਈ ਗੜ੍ਹਸ਼ੰਕਰ ਤੋਂ ਸ਼੍ਰੀ ਆਨੰਦਪੁਰ ਸਾਹਿਬ ਤੋਂ ਪੋਜੇਵਾਲ ਸਰਾਂ ਵਾਇਆ ਨੈਣਵਾਂ ਹੁੰਦੇ ਹੋਏ ਸ਼੍ਰੀ ਖੁਰਾਲਗੜ੍ਹ ਸਾਹਿਬ ਪਹੁੰਚਣ ਉਪਰੰਤ ਵਾਹਨਾਂ ਨੂੰ ਪਾਰਕਿੰਗ ਵਿਚ ਖੜਾ ਕਰਨਾ ਪਵੇਗਾ।
ਉਹਨਾਂ ਸਮੂਹ ਸੰਗਤਾਂ ਨੂੰ ਗੁਰੂਘਰ ਦੇ ਸੇਵਾਦਾਰਾਂ ਅਤੇ ਪੁਲਸ ਪ੍ਰਸ਼ਾਸਨ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ। ਇਸ ਮੌਕੇ ਚੇਅਰਮੈਨ ਡਾਕਟਰ ਕੁਲਵਰਨ ਸਿੰਘ, ਬਾਬਾ ਨਰੇਸ਼ ਸਿੰਘ, ਬਾਬਾ ਸੁਖਦੇਵ ਸਿੰਘ, ਖਜਾਨਚੀ ਹਰਭਜਨ ਸਿੰਘ, ਚੌਧਰੀ ਜੀਤ ਰਾਮ ਬਗਵਾਂਈ, ਪੰਜਾਬ ਪ੍ਰਧਾਨ ਮੱਖਣ ਸਿੰਘ ਵਾਸਿਦਪੁਰੀ, ਸੱਤਪਾਲ ਸਿੰਘ, ਬਿੰਦਰ ਸਿੰਘ, ਗੁਰਮੀਤ ਸਿੰਘ, ਚਰਨ ਭਾਰਤੀ, ਡਾਕਟਰ ਜਸਵੀਰ ਸਿੰਘ ਅਤੇ ਕਮੇਟੀ ਮੈਂਬਰ ਹਾਜਰ ਸਨ।